ਪੰਜਾਬ ਸਰਕਾਰ ਵੱਲੋਂ ‘ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ‘ ਦੀ ਮਿਆਦ ਵਿੱਚ 31 ਮਈ ਤੱਕ ਕੀਤਾ ਗਿਆ ਵਾਧਾ-ਐਸ.ਕੇ.ਸੇਤੀਆ

ਮੋਗਾ 5 ਫ਼ਰਵਰੀ:(ਜਸ਼ਨ) ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਚਲਾਈ ਜਾ ਰਹੀ ‘ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ‘ 31 ਜਨਵਰੀ, 2019 ਨੂੰ ਖਤਮ ਹੋ ਗਈ ਸੀ, ਪ੍ਰੰਤੂ ਹੁਣ ਪੰਜਾਬ ਸਰਕਾਰ ਵੱਲੋੋ ਇਸ ਸਕੀਮ ਦੀ ਮਿਆਦ 31 ਮਈ, 2019 ਤੱਕ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਮੋਗਾ ਦੇ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀ ਐਸ.ਕੇ.ਸੇਤੀਆ ਨੇ ਦੱਸਿਆ ਕਿ ਇਸ ਯੋਜਨਾ ਵਿੱਚ ਲਾਭ ਲੈਣ ਲਈ ਪਹਿਲਾਂ ਤੋਂ ਜਾਰੀ ਕੀਤੇ ਕਾਰਡ ਹੀ ਲਾਗੂ ਰਹਿਣਗੇ। ਉਨਾਂ ਦੱਸਿਆ ਕਿ ਕਾਰਡ ਧਾਰਕ ਪ੍ਰੀਵਾਰ ਹੁਣ 01 ਫ਼ਰਵਰੀ, 2019 ਤੋੋਂ ਮੁੜ ਤੋੋਂ 50 ਹਜ਼ਾਰ ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਲੈ ਸਕੇਗਾ। ਉਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਅਧੀਨ ਪ੍ਰੀਵਾਰ ਦੇ ਮੁਖੀ ਦੀ ਦੁਰਘਟਨਾ ਵਿੱਚ ਮੌਤ ਹੋਣ ‘ਤੇ ਅਤੇ 100 ਫ਼ੀਸਦੀ ਅਪੰਗ ਹੋਣ ‘ਤੇ 5 ਲੱਖ ਰੁਪਏ ਦਾ ਮੁਆਵਜ਼ਾ ਲਿਆ ਜਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਟੋਲ ਫਰੀ ਨੰਬਰ 104 ਤੋੋਂ ਲਈ ਜਾ ਸਕਦੀ ਹੈ।


