ਹੁਣ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਵਿਧਾਇਕ ਕੁਲਬੀਰ ਜੀਰਾ ਤੇ ਕੀਤੇ ਤਾਬੜਤੋੜ ਜ਼ੁਬਾਨੀ ਹਮਲੇ,ਲੋਕਾਂ ਨੂੰ ਡਰਾ ਧਮਕਾ ਕੇ ਜ਼ਮੀਨਾਂ ਨੱਪਣ ਅਤੇ ਕਥਿਤ ਗਲਤ ਢੰਗਾਂ ਨਾਲ ਬਣਾਈ ਕਰੋੜਾਂ ਰੁਪਏ ਦੀ ਜਾਇਦਾਦ : ਕਟਾਰੀਆ

ਫਿਰੋਜਪੁਰ , ਫਾਜਿਲਕਾ 5 ਫਨਵਰੀ ( ਸੰਦੀਪ ਕੰਬੋਜ ਜਈਆ) : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਸਪਸਟੀਕਰਨ ਬਾਅਦ ਕਾਂਗਰਸ ਵਲੋਂ ਉਸ ਨੂੰ ਬਹਾਲ ਕਰ ਦਿੱਤਾ ਗਿਆ ਹੈ, ਪਰ ਉਸਨੂੰ ਸਿਆਸੀ ਵਿਰੋਧੀਆਂ ਵੱਲੋਂ ਘੇਰਨ ਅਤੇ ਸ਼ਬਦੀ ਦੋਸ਼ ਲਗਾਉਣ ਜਿਹੇ ਤਾਬੜਤੋੜ ਹਮਲੇ ਅਜੇ ਵੀ ਜਾਰੀ ਹਨ। ਹੁਣ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਖੁਦ ਨੂੂੰ ਪੱਕਾ ਕਾਂਗਰਸੀ ਦੱਸਦਿਆਂ ਆਪਣੇ ਹੀ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਚਿੱਕੜ ਉਛਾਲਣ ਰੂਪੀ ਤਾਬੜਤੋੜ ਹਮਲੇ ਕਰਦਿਆਂ ਪ੍ਰੈੈਸ ਕਲੱਬ ਫਿਰੋਜਪੁਰ ਅੰਦਰ ਕੁੁੱਝ ਪੀੜਤ ਲੋਕਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਦੋਸ਼ ਲਗਾਏ ਹਨ ਕਿ ਵਿਧਾਇਕ ਜੀਰਾ ਅਤੇ ਉਸ ਦੇ ਪਰਿਵਾਰ ਵਲੋਂ ਬੇਦੋਸ਼ੇ ਲੋੋਕਾਂ ਨਾਲ ਧੱਕੇਸ਼ਾਹੀਆਂ ਅਤੇ ਬੇਇਨਸਾਫੀਆਂ ਕਰਦੇ ਹੋਏ ਲੋਕਾਂ ਨੂੰ ਡਰਾ ਧਮਕਾ ਕੇ ਜਮੀਨ-ਜਾਇਦਾਦ ਨੱਪਣ ਅਤੇ ਗੈਰ-ਕਾਨੂੰਨੀ ਖੱਡਾਂ ਚਲਾ ਕੇ, ਨਸ਼ੇ ਵਿਕਾ ਕੇ , ਗਲਤ ਢੰਗਾਂ ਨਾਲ ਕਰੋੜਾਂ ਰੁਪਏ ਦੀ ਸੰਪਤੀ ਬਣਾ ਲਈ ਹੈ, ਜਿਸ ਦੇ ਉਨਾਂ ਕੋਲ ਵੱਡੇ ਸਬੂਤ ਹਨ। ਇਸ ਮੌਕੇ ਪਿੰਡ ਬਹਿਕ ਫੱਤੂ ਦੇ ਵਾਸੀ ਕੜਤੋੜ ਸਿੰਘ ਪੁੱਤਰ ਦੀਦਾਰ ਸਿੰਘ ਨੇ ਦੋਸ਼ ਲਗਾਏ ਕਿ ਉਨਾਂ ਦੇ ਪਿੰਡ 3 ਏਕੜ ਪੰਚਾਇਤੀ ਜਮੀਨ ਵਿਚ ਬਣੀ ਸਕੂਲ ਦੀ ਕਰੋੜਾਂ ਰੁਪਏ ਦੀ ਇਮਾਰਤ ਨੂੰ ਧੱਕੇ ਨਾਲ ਘੱਟ ਕੀਮਤ ‘ਤੇ ਵੇਚ ਕੇ ਇਲਾਕਾ ਨਿਵਾਸੀਆਂ ਨਾਲ ਧੱਕੇਸ਼ਾਹੀ ਅਤੇ ਬੇਇਨਸਾਫੀ ਕੀਤੀ ਹੈ, ਜਿਸ ਨੂੰ ਰੋਕਣ ਲਈ ਉਸ ਵਲੋਂ ਉਠਾਈ ਗਈ ਆਵਾਜ਼ ਸਮੇਂ ਉਸ ਉੱਪਰ ਹਮਲੇ ਵੀ ਹੋਏ ਅਤੇ ਉਸ ਦਾ ਢਾਬੇ ਵਾਲਾ ਕਾਰੋਬਾਰ ਵੀ ਚੌਪਟ ਕਰਵਾ ਦਿੱਤਾ ਗਿਆ। ਉਨਾਂ ਇਹ ਵੀ ਦੋਸ਼ ਲਗਾਏ ਕਿ ਵਿਧਾਇਕ ਨੇ ਧੱਕੇ ਨਾਲ ਨਸ਼ੇ ਆਦਿ ਪਰਚਿਆਂ ਵਿਚ ਨਾਮਜਦ ਕੁੱਝ ਲੋਕਾਂ ਨੂੰ ਪੰਚਾਇਤ ਨੁਮਾਇੰਦਿਆਂ ਵਜੋਂ ਪੰਚ-ਸਰਪੰਚ ਧੱਕੇ ਨਾਲ ਬਣਾ ਦਿੱਤਾ ਤਾਂ ਜੋ ਉਕਤ ਸਕੂਲਾਂ ਦੀ ਵੇਚੀ ਜਮੀਨ ਵਾਲੇ ਮਾਮਲੇ ਨੂੰ ਰਫਾ-ਦਫਾ ਕੀਤਾ ਜਾ ਸਕੇ। ਸਵਰਨ ਦਾਸ ਬਾਵਾ ਵਾਸੀ ਬਹਿਕ ਪਛਾੜੀ ਨੇ ਦੋਸ਼ ਲਗਾਏ ਕਿ ਉਸ ਦੀ ਬੇਟੀ ਦੇ ਸਹੁਰਾ ਪਰਿਵਾਰ ਨਾਲ ਅਣਬਣ ਹੋਣ ‘ਤੇ ਤਲਾਕ ਹੋਣ ਦੀ ਸੂਰਤ ‘ਚ ਤੈਅ ਹੋਈ 10 ਲੱਖ ਦੀ ਰਕਮ ਵਿਧਾਇਕ ਦੇ ਚਾਚੇ ਨੇ ਦਿਖਾਉਂਦੇ ਹੋਏ ਖੁਦ ਹੜੱਪ ਲਈ ਤੇ ਕਿਹਾ ਕਿ ‘ਲੈ ਕੇ ਦਿਖਾਓ ਜੋ ਅੱਜ ਤੱਕ ਸਾਨੂੰ ਨਹੀਂ ਮਿਲੇ। ਸ਼ਰਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਆਰਿਫ ਕੇ ਅਤੇ ਉਸ ਦੀ ਭੂਆ ਵਿਧਵਾ ਵੀਰ ਕੌਰ ਨੇ ਗੰਭੀਰ ਦੋਸ਼ ਲਗਾਏ ਕਿ ਉਨਾਂ ਦੀ ਮਾਲਕੀ 7 ਏਕੜ ਜਮੀਨ ‘ਤੇ ਵਿਧਾਇਕ ਅਤੇ ਉਸ ਦੇ ਬੇਟੇ ਨਾਜਾਇਜ ਕਬਜਾ ਜਮਾਉਣ ਦੀ ਨੀਅਤ ਨਾਲ ਕਦੇ ਪੁਲਿਸ ਕੇਸਾਂ ਤੇ ਕਦੇ ਗੋਲੀ ਚਲਾਉਣ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਉਨਾਂ ਨੂੰ ਫਸਲ ਬੀਜਣ ਅਤੇ ਵੱਢਣ ਵਾਲੇ ਮਾਮਲਿਆਂ ‘ਚ ਹੀ ਉਲਝਾਈ ਬੈਠੇ ਹਨ ਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਅਣਡਿੱਠ ਕਰ-ਕਰਾ ਕੇ ਉਨਾਂ ਨੂੰ ਖੱਜਲ ਖਰਾਬ ਕਰੀ ਜਾਂਦੇ ਹਨ। ਬਲਵੰਤ ਸਿੰਘ ਮੱਕ ਵਾਸੀ ਬਹਿਕ ਗੁੱਜਰਾਂ ਨੇ ਦੋਸ਼ ਲਗਾਏ ਕਿ ਵਿਧਾਇਕ ਦੇ ਚਾਚੇ ਨੇ ਉਸ ਦੀ ਮਾਲਕੀ ਜਮੀਨ ਵਿਚੋਂ ਸਫੈਦੇ ਪੁੱਟ ਕੇ ਨਾਜਾਇਜ ਕਬਜਾ ਜਮਾ ਕੇ ਉਸ ਉੱਪਰ ਦੁਕਾਨਾਂ ਪਾ ਲਈਆਂ ਹਨ। ਮਾਨਯੋਗ ਅਦਾਲਤ ਦੇ ਸਟੇਅ ਹੁਕਮਾਂ ਨੂੰ ਵੀ ਪਰੇ ਕਰਦਿਆਂ ਡਰਾਉਣ ਲਈ ਜਬਰ-ਜਨਾਹ ਦੇ ਦੋਸ਼ਾਂ ਵਾਲਾ ਮੁਕੱਦਮਾ ਦਰਜ ਕਰਵਾ ਦਿੱਤਾ। ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਉਹ ਨਿਰਦੋਸ਼ਾਂ ‘ਤੇ ਹੋ ਰਹੇ ਜ਼ੁਲਮ ਸੁਣ ਅਤੇ ਦੇਖ ਕੇ ਚੁੱਪ ਨਹੀਂ ਬੈਠਣਗੇ ਅਤੇ ਇਸ ਲਈ ਉਨਾਂ ਇਸ ਕਥਿਤ ਗੁੰਡਾ ਰਾਜ ਖਿਲਾਫ  ਮੋਰਚਾ ਖੋਲਿਆ ਹੈ ਅਤੇ ਉਹ ਜਲਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਸਾਰੇ ਮਾਮਲੇ ਅਤੇ ਸਬੂੂੂਤ ਰੱਖਣਗੇ ਤਾਂ ਜੋ ਕਾਂਗਰਸ ਪਾਰਟੀ ਨੂੰ ਦਾਗੀ ਹੋਣ ਤੋਂ ਬਚਾਇਆ ਜਾ ਸਕੇ।ਇਸ ਸਬੰਧੀ ਜਦ ਵਿਧਾਇਕ ਕੁਲਬੀਰ ਸਿੰਘ ਜੀਰਾ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਇਨਾਂ ਮੇਰੇ ਵੱਲੋਂ ਗਲਤ ਵਿਅਕਤੀਆਂ ਦੇ ਖਿਲਾਫ ਉਠਾਈ ਜਾ ਰਹੀ ਆਵਾਜ਼ ਤੋ ਚਿੜਦਿਆਂ ਇਨਾਂ ਸਿਆਸੀ ਵਿਰੋਧੀਆਂ ਵਲੋਂ ਉਨਾਂ ਦੀ ਇਮਾਨਦਾਰੀ ਅਤੇ ਸਾਫ-ਸੁਥਰੀ ਛਵੀ ਨੂੰ ਦਾਗੀ ਕਰਨ ਲਈ ਅਜਿਹੇ ਬੇੇੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਜੋ ਬਿਲਕੁਲ ਝੂਠੇ ਹਨ। ਕੁੁਲਬੀਰ ਜੀਰਾ ਨੇ ਕਿਹਾ ਕਿ ਜੇਕਰ ਜਮੀਨੀ ਮਾਲਕੀ ਨੂੰ ਲੈ ਕੇ ਜੇ ਦੋ ਧਿਰਾਂ ਵਿਚ ਕੋਈ ਕੇਸ ਚੱਲਦਾ ਹੈ ਤਾਂ ਉਨਾਂ ਨੂੰ ਪਤਾ ਹੋਵੇਗਾ ਪਰ ਮੇਰਾ ਉਨਾਂ ਨਾਲ ਦੂਰ ਦਾ ਵੀ ਕੋੋਈ ਵਾਸਤਾ ਨਹੀਂ ਹੈ। ਇਥੇੇ ਕੁਲਬੀਰ ਸਿੰਘ ਜੀਰਾ ਨੇ ਨਰੇਸ਼ ਕਟਾਰੀਆ ਦੇ ਕਾਂਗਰਸੀ ਹੋਣ ਉੱਪਰ ਸ਼ੱਕ ਦੀ ਉਂਗਲੀ ਉਠਾਉਂਦਿਆਂ ਕਿਹਾ ਕਿ ਉਹ ਸਪੱਸ਼ਟ ਕਰਨ ਉਹ ਕਾਂਗਰਸੀ ਕਦੋਂ ਬਣੇ ਸੀ।