‘ਪੜੋ ਪੰਜਾਬ ਪੜਾਓ ਪੰਜਾਬ‘ ਟੀਮ ਵੱਲੋਂ ਨਤੀਜਿਆਂ ਵਿੱਚ ਸੁਧਾਰ ਲਈ ਕੀਤੀ ਮਾਇਕਰੋ ਪਲੈਨਿੰਗ

ਮੋਗਾ 7 ਫਰਵਰੀ: (ਜਸ਼ਨ):ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਪ੍ਰਾਇਮਰੀ ਸਿੱਖਿਆ ਦੇ ਪੱਧਰ ਵਿੱਚ ਗੁਣਾਤਮਿਕ ਸੁਧਾਰ ਲਈ ਚਲਾਏ ਜਾ ਰਹੇ ਪ੍ਰਾਜੈਕਟ ’ਪੜੋ ਪੰਜਾਬ ਪੜਾਓ ਪੰਜਾਬ‘ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਜ਼ਿਲਾ ਮੋਗਾ ਵਿਖੇ ਵੀ ’ਪੜੋ ਪੰਜਾਬ ‘ਪੜਾਓ ਪੰਜਾਬ‘ ਟੀਮ ਦੀ ਮੱਧਵਰਤੀ ਜਾਂਚ ਦੇ ਨਤੀਜਿਆਂ ਦੀ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਨਵੇਂ ਜ਼ਿਲਾ ਸਿੱਖਿਆ ਅਫਸਰ (ਐ.) ਮੋਗਾ ਸਰਬਜੀਤ ਸਿੰਘ ਤੂਰ ਸ਼ਾਮਿਲ ਹੋਏ। ਸਮੁੱਚੀ ਟੀਮ ਵੱਲੋਂ ਉਨਾਂ ਨੂੰ ਜੀ ਆਇਆਂ ਆਖਿਆ ਗਿਆ। ਜ਼ਿਲਾ ਕੋ-ਆਰਡੀਨੇੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ਵੱਖ-ਵੱਖ ਬਲਾਕਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਹਰੇਕ ਟੀਮ ਮੈਂਬਰ ਨੂੰ ਆਰੰਭਕ ਪੱਧਰ ਨੂੰ ਖਤਮ ਕਰਨ ਅਤੇ 100 ਫੀਸਦੀ%ਨਤੀਜੇ ਪ੍ਰਾਪਤ ਕਰਨ ਲਈ ਉਪਰਾਲੇ ਕਰਨ ਸਬੰਧੀ ਕਿਹਾ। ਡਾਇਟ ਮੋਗਾ ਤੋਂ ਲੈਕਚਰਾਰ ਰਾਜਵਿੰਦਰ ਸਿੰਘ ਦੁਆਰਾ ਸਮੁੱਚੀ ਟੀਮ ਦੁਆਰਾ ਨਤੀਜਿਆਂ ਦੇ ਸੁਧਾਰ ਲਈ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ ਗਈ। ਸਿੱਖਿਆ ਸੁਧਾਰ ਟੀਮ ਦੇ ਇੰਚਾਰਜ਼ ਪਿ੍ਰੰਸੀਪਲ ਗੁਰਦਿਆਲ ਸਿੰਘ ਦੁਆਰਾ ਸਕੂਲ ਵਿਜ਼ਿਟ ਦੌਰਾਨ ਸਮੁੱਚੀ ਟੀਮ ਦੇ ਅਧਿਆਪਕਾਂ ਨੂੰ ਅਗਵਾਈ ਦੇ ਕੇ ਸੁਧਾਰ ਸਬੰਧੀ ਯਤਨਾਂ ਨੂੰ ਤੇਜ਼ ਕਰਨ ਲਈ ਅਗਵਾਈ ਦਿੱਤੀ ਗਈ। ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ ਵੱਲੋਂ ਹਰੇਕ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 100%ਫੀਸਦੀ ਯਕੀਨੀ ਬਣਾਉਣ ਅਤੇ ਜਮਾਤਵਾਰ ਟੀਚਿਆਂ ਤੇ ਫੋਕਸ ਕਰਦੇ ਹੋਏ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ। ਸਰਬਜੀਤ ਸਿੰਘ ਤੂਰ ਦੁਆਰਾ ਅਧਿਆਪਕਾਂ ਨੂੰ ਹਰੇਕ ਵਿਦਿਆਰਥੀ ਤੇ ਵਿਸ਼ੇਸ਼ ਤਵੱਜੋ ਦੇ ਕੇ ਆਪਣੇ ਨਤੀਜੇ ਨੂੰ 100%ਫੀਸਦੀ ਕਰਨ ਲਈ ਹਰ ਸੰਭਵ ਉਪਰਾਲੇ ਕਰਨ ਲਈ ਕਿਹਾ। ਉਨਾਂ ਨੇ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਖੇਡ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇ ਕੇ ਉਤਸ਼ਾਹਿਤ ਕਰਨ ਲਈ ਕਿਹਾ। ਸਹਾਇਕ ਜ਼ਿਲਾ ਕੋ-ਆਰਡੀਨੇਟਰ ਸਮਾਰਟ ਸਕੂਲ ਸੁਖਵਿੰਦਰ ਸਿੰਘ ਦੁਆਰਾ ਹਰੇਕ ਸਕੂਲ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਬਾਕੀ ਰਹਿੰਦੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਉਪਰਾਲੇ ਕਰਨ ਸਬੰਧੀ ਨੁਕਤਿਆਂ ਦੀ ਜਾਣਕਾਰੀ ਦਿੱਤੀ ਗਈ। ਸਹਾਇਕ ਜ਼ਿਲਾ ਕੋ-ਆਰਡੀਨੇਟਰ ਬਲਦੇਵ ਰਾਮ ਅਤੇ ਸਵਰਨਜੀਤ ਸਿੰਘ, ਦੁੁਆਰਾ ਟੀਮ ਮੈਂਬਰਾਂ ਨੂੰ ਹਰੇਕ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਦਾਖਲਾ ਵਧਾਉਣ ਸਬੰਧੀ ਅਧਿਆਪਕਾਂ ਨੂੰ ਅਗਵਾਈ ਦੇਣ ਲਈ ਜਾਣਕਾਰੀ ਦਿੱਤੀ ਗਈ। ਇਸ ਸਮੇਂ ਬੀ.ਐੱਮ.ਟੀ. ਸਵਰਨਜੀਤ ਸਿੰਘ, ਮਨੋਜ ਕੁਮਾਰ, ਸਤੀਸ਼ ਕੁਮਾਰ, ਹਰਬੰਸ ਸਿੰਘ, ਸੁਰਿੰਦਰ ਸਿੰਘ, ਸੀ. ਐੱਮ. ਟੀ. ਰੁਬਿੰਦਰ ਕੌਰ, ਰਾਇਨਾ, ਜੈਇੰਦਰਪਾਲ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਸ਼ਸ਼ੀਲ ਕੁਮਾਰ, ਕੁਲਦੀਪ ਸਿੰਘ, ਵਿਕਾਸ ਨਾਗਪਾਲ, ਪ੍ਰਦੀਪ ਕੁਮਾਰ, ਕੁਲਵੰਤ ਸਿੰਘ, ਸੰਦੀਪ ਕੁਮਾਰ, ਪਵਨ ਕੁਮਾਰ, ਮਨਦੀਪ ਸਿੰਘ, ਹਰਮਿੰਦਰ ਸਿੰਘ ਹਾਜ਼ਰ ਸਨ।


