ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਵੱਲੋਂ ਤੀਰਥ ਧਾਮਾਂ ਦੀ ਯਾਤਰਾ 16 ਫਰਵਰੀ ਨੂੰ , ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਕਰਨਗੇੇ ਰਵਾਨਾ

ਮੋਗਾ,8 ਫਰਵਰੀ (ਜਸ਼ਨ):ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਵੱਲੋਂ ਤੀਰਥ ਧਾਮਾਂ ਦੀ ਯਾਤਰਾ ਦੇ ਦਰਸ਼ਨਾਂ ਲਈ ਛੇਵੀਂ ਬੱਸ ਯਾਤਰਾ 16 ਫਰਵਰੀ ਨੂੰ ਰਵਾਨਾ ਕੀਤੀ ਜਾਵੇਗੀ। ਮੰਡਲ ਦੇ ਪ੍ਰਧਾਨ ਰਿਸ਼ਵ ਗਰਗ ਅਤੇ ਸਕੱਤਰ ਜੈ ਗੋਇਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 16 ਫਰਵਰੀ ਨੂੰ ਇਹ ਬੱਸ ਯਾਤਰਾ ਪ੍ਰਤਾਪ ਰੋਡ ਤੋਂ ਰਵਾਨਾ ਹੋਵੇਗੀ ਜਿੱਥੇ ਗਰੇਟ ਪੰਜਾਬ ਪਿ੍ਰੰਟਰ ਦੇ ਅੱਮ ਡੀ ਅਤੇ ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਉਹਨਾਂ ਦੱਸਿਆ ਕਿ ਇਸ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਰਾਜਸਥਾਨ ਵਿਚ ਬਣੇ ਸ਼੍ਰੀ ਖਾਟੂ ਸ਼ਿਆਮ ਜੀ,ਸ਼੍ਰੀ ਸਾਲਾਸਰ ਧਾਮ ,ਅੰਜਲੀ ਮਾਤਾ ਮੰਦਿਰ,ਇੱਛਾ ਪੂਰਨ ਬਾਲਾ ਜੀ ਮੰਦਿਰ ,ਸ਼ਾਮ ਕੁੰਡ ਅਤੇ ਸ਼ਾਮਬਗੀਚੀ ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।


