ਗ੍ਰੰਥ ਅਤੇ ਪੰਥ ਨਾਲ ਜੁੜੀ ਸ਼ਖਸ਼ੀਅਤ, ਸਾਬਕਾ ਮੰਤਰੀ ਸਵਰਗੀ ਜੱਥੇਦਾਰ ਤੋਤਾ ਸਿੰਘ ਦੀ ਯਾਦ ‘ਚ ਹੋ ਰਹੇ ਸਲਾਨਾ ਸਮਾਗਮ ‘ਚ, ਹਾਜ਼ਰ ਹੋ ਕੇ ਸ਼ਰਧਾ ਤੇ ਸਤਿਕਾਰ ਭੇਟ ਕਰੀਏ: - ਅਕਾਲੀ ਆਗੂ

ਮੋਗਾ, 4 ਅਪਰੈਲ(ਜਸ਼ਨ )-:  ਸਾਬਕਾ ਮੰਤਰੀ ਸਵਰਗੀ ਜੱਥੇਦਾਰ ਤੋਤਾ ਸਿੰਘ ਦੀ ਯਾਦ ‘ਚ ਉਹਨਾਂ ਦੇ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਢੋਲੇ ਵਾਲਾ ਰੋਡ ਧਰਮਕੋਟ ਵਿਖੇ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਮਾਗਮ ਕਰਵਾਏ ਜਾ ਰਹੇ ਹਨ।ਇਸ ਸਮਾਗਮ ਸਬੰਧੀ ਅਕਾਲੀ ਆਗੂਆਂ ਨੇ ਵਿਸ਼ੇਸ਼ ਵਿਚਾਰ ਵਟਾਂਦਰੇ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਵੱਲੋਂ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਜਿੱਥੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ ਉੱਥੇ ਉਹਨਾਂ ਦੀ ਯਾਦ ‘ਚ ਵਿਸ਼ਾਲ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸ ਮੈਡੀਕਲ ਕੈਂਪ ਦੌਰਾਨ ਲੋੜਵੰਦਾਂ ਨੂੰ ਮੁੱਫਤ ਚੈੱਕਅਪ ਦੇ ਨਾਲ ਨਾਲ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ । ਉਹਨਾਂ ਆਖਿਆ ਕਿ ਜਥੇਦਾਰ ਤੋਤਾ ਸਿੰਘ ਨੇ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦਿਆਂ ਹਮੇਸ਼ਾਂ ਧਾਰਮਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ । ਉਹਨਾਂ ਆਖਿਆ ਕਿ ਜਥੇਦਾਰ ਤੋਤਾ ਸਿੰਘ ਦਾ ਜੀਵਨ ਨਾ ਕੇਵਲ ਧਾਰਮਿਕ ਤੌਰ ਤੇ ਪਰਪੱਕ ਸੀ ਬਲਕਿ ਰਾਜਨੀਤਕ ਤੌਰ ਤੇ ਉਹਨਾਂ ਨੂੰ ਵਿਕਾਸ ਦੇ  ਮਸੀਹੇ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਨੇ  ਮੋਗੇ ਜ਼ਿਲ੍ਹੇ ਵਿੱਚ ਹੀ ਨਹੀਂ ਬਲਕਿ ਸਮੁੱਚੇ ਮਾਲਵੇ ਖੇਤਰ ਵਿੱਚ ਵਿਕਾਸ ਕਾਰਜ ਕਰਵਾਏ ਅਤੇ ਆਪਣੀ ਰਾਜਨੀਤਿਕ ਸੂਝਬੂਝ ਦੀ ਉਦਾਹਰਣ ਪੇਸ਼ ਕੀਤੀ। ਆਗੂਆਂ ਨੇ ਆਖਿਆ ਕਿ ਉਹਨਾਂ ਦੀ ਸੋਚ ਅਤੇ ਅਧੂਰੇ ਕਾਰਜਾਂ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਸਪੁੱਤਰ  ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।  
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ , ਬੂਟਾ ਸਿੰਘ ਦੌਲਤਪੁਰਾ, ਬਲਜੀਤ ਸਿੰਘ ਜਸ ਮੰਗੇਵਾਲਾ, ਹਰਜਿੰਦਰ ਸਿੰਘ ਅੰਟੂ ਚੋਟੀਆਂ, ਰਵਦੀਪ ਸਿੰਘ ਸੰਘਾ ਦਾਰਾਪੁਰ, ਕੁਲਵਿੰਦਰ ਸਿੰਘ ਚੋਟੀਆਂ  ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ, ਪਰਿਵਾਰ ਵੱਲੋਂ ਸਵਰਗੀ ਜੱਥੇਦਾਰ ਤੋਤਾ ਸਿੰਘ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਾਮਿਲ ਹੋ ਕੇ ਆਪਣੇ ਮਹਿਬੂਬ ਆਗੂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ। ਇਸ ਮੌਕੇ ਤਰਸੇਮ ਸਿੰਘ ਰੱਤੀਆਂ, ਗੁਰਦਰਸ਼ਨ ਸਿੰਘ ਝੰਡਿਆਣਾ ,ਗੁਰਚਰਨ ਸਿੰਘ ਕਾਲੀਏਵਾਲਾ ,ਕੁਲਵੰਤ ਸਿੰਘ ਕਾਲੀਏਵਾਲਾ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਦਰਸ਼ਨ ਸਿੰਘ ਕਾਹਨਸਿੰਘ ਵਾਲਾ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਨਿਰਮਲ ਸਿੰਘ ਸਰਪੰਚ ਜੋਗੇਵਾਲਾ, ਬਲਕਾਰ ਸਿੰਘ ਮੰਗੇਵਾਲਾ, ਕੁਲਦੀਪ ਸਿੰਘ ਜੋਗੇਵਾਲਾ, ਜੁਗਰਾਜ ਸਿੰਘ ਡਗਰੂ, ਗੁਰਮੀਤ ਸਿੰਘ ਸਰਪੰਚ ਦੌਲਤਪੁਰਾ, ਗੁਰਬਿੰਦਰ ਸਿੰਘ ਸਿੰਘਾਂ ਵਾਲਾ, ਗੁਰਪ੍ਰੀਤ ਸਿੰਘ ਧੱਲੇਕੇ ਅਤੇ ਦਰਸ਼ਨ ਸਿੰਘ ਖੁਖਰਾਣਾ ਆਦਿ  ਹਾਜ਼ਰ ਸਨ।