ਹੇਮਕੁੰਟ ਸਕੂਲ ਦੇ ਐੱਨ.ਸੀ.ਸੀ.ਕੈਡਿਟਸ ਨੇ ਕੈਂਪ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਝੰਡਾ ਕੀਤਾ ਬੁਲੰਦ

ਮੋਗਾ , 2 ਮਈ (ਜਸ਼ਨ ) ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਵਿਦਿਆਰਥੀਆ
ਦੇ ਸਰਵਪੱਖੀ ਵਿਕਾਸ ਅਤੇ ਅਨੁਸ਼ਾਸਨ ਲਈ ਹਮੇਸ਼ਾ ਰਹੀ ਹੈ। ਵਿਦਿਆਰਥੀਆਂ ਨੂੰ
ਪੜ੍ਹਾਈ ਦੇ ਨਾਲ-ਨਾਲ ਐੱਨ.ਸੀ.ਸੀ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ
ਕਰਦਾ ਹੈ। 13 ਪੰਜਾਬ ਲੜਕੇ ਬਟਾਲੀਅਨ ਫਿਰੋਜ਼ਪੁਰ ਸੀ.ਓ ਸੀ.ਐੱਸ.ਚੰਦਰ ਸੇਖਰ ਸ਼ਰਮਾ ਦੀ
ਯੋਗ ਅਗਵਾਈ ਹੇਠ 10 ਰੋਜ਼ਾ ਕੈਂਪ ਐੱਨ.ਸੀ.ਸੀ.ਅਕੈਡਮੀ ਮਲੋਟ ਵਿਖੇ ਲਗਾਇਆਂ ਗਿਆç
ਇਸ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ,ਜਿਨ੍ਹਾਂ ਵਿਚ
ਅਨੁਸ਼ਾਸ਼ਨ,ਦੇਸ਼ਭਗਤੀ ਗੁਣਾਂ ਨੂੰ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ
ਕੈਡਿਟਸ ਨੂੰ ਵੈਪਿਨਟਰੇਨਿੰਗ,ਡਰਿੱਲ ਟਰੇਨਿ ੰਗ,ਮੈਪਰੀਰਿਡੰਗ ਦੀ ਸਿਖਲਾਈ ਦਿੱਤੀ ਗਈ।ਵੱਖ-
ਵੱਖ ਸਕੂਲਾਂ ਤੋਂ ਆਏ ਕੈਡਿਟਸ ਦੇ ਮੁਕਾਬਲੇ ਕਰਵਾਏ ਗਏ ਜਿਸ ਦੌਰਾਂਨ ਹੇਮਕੁੰਟ ਸਕੂਲ ਦੇ
ਕੈਡਿਟਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਬਦ ਗਾਇਨ ਮੁਕਾਬਲੇ ਵਿੱਚ ਜਸ਼ਨਪ੍ਰੀਤ ਸਿੰਘ ਨੇ
ਪਹਿਲਾ ਸਥਾਨ ਅਤੇ ਫਾਇਰਿੰਗ ਮੁਕਾਬਲੇ ਵਿੱਚ ਗੁਰਸਿਮਰਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ
ਕੀਤਾ।ਇਹਨਾਂ ਉਪਲੱਬਧੀਆਂ ਲਈ ਕੈਡਿਟਸ ਨੂੰ ਸੀ.ਓ ਸੀ.ਐੱਸ.ਚੰਦਰ ਸੇਖਰ ਸ਼ਰਮਾ ਵੱਲੋ
ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਾਰੇ ਕੈਡਿਟਸ ਏ.ਐੱਨ.ਓ
ਮਹੇਸ਼ ਕੁਮਾਰ ਦੀ ਦੇਖ-ਰੇਖ ਅਧੀਨ ਕੈਂਪ ਵਿੱਚ ਸ਼ਾਮਲ ਹੋਏ,ਜਿਨ੍ਹਾਂ ਦੀ ਰਹਿਨੁਮਾਈ ਅਤੇ ਪ੍ਰੇਰਣਾ
ਨਾਲ ਕੈਡਿਟਸ ਨੇ ਇਹ ਕਾਮਯਾਬੀ ਪ੍ਰਾਪਤ ਕੀਤੀ।ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਕੁਲਵੰਤ
ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ
ਦੀ ਇਸ ਸਫਲਤਾ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਐੱਨ.ਸੀ.ਸੀ ਜਿਹੇ ਮੰਚ
ਵਿਦਿਆਰਥੀਆਂ ਦੇ ਸਰਵਾਂਗਹੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ ਕੈਡਿਟਸ ਨੂੰ ਵਧਾਈ ਦਿੰਦੇ
ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ਼ ਅਤੇ
ਅਨੁਸ਼ਾਸ਼ਨ ਵੱਧਦਾ ਹੈ ,ਜੋ ਉਹਨਾਂ ਦੇ ਭਵਿੱਖ ਲਈ ਲਾਭਦਾਇਕ ਹੈ।


