ਵਿਧਾਇਕ ਕੁਲਬੀਰ ਜ਼ੀਰਾ ਨੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੂੰ ‘‘ ਜੈ ਜਵਾਨ - ਜੈ ਕਿਸਾਨ ’’ ਰੈਲੀ ‘ਚ ਹੁੰਮਹੁੰਮਾ ਕੇ ਪਹੁੰਚਣ ਦਾ ਦਿੱਤਾ ਸੱਦਾ

ਮੋਗਾ,6 ਮਾਰਚ (ਜਸ਼ਨ):‘ ਮੋਗਾ ਜ਼ਿਲੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਦੀ 7 ਮਾਰਚ ਨੂੰ ‘‘ ਜੈ ਜਵਾਨ - ਜੈ ਕਿਸਾਨ ’’ ਦੇ ਸਿਰਲੇਖ ਹੇਠ ਹੋ ਰਹੀ ਰੈਲੀ ਪੰਜਾਬ ‘ਚ ਮਿਸ਼ਨ 13-13 ਦੀ ਸ਼ੁਰੂਆਤ ਅਤੇ ਸਫ਼ਲਤਾ ਦੀ ਗਵਾਹ ਬਣੇਗੀ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐੱਮ ਐੱਲ ਏ ਕੁਲਬੀਰ ਸਿੰਘ ਜ਼ੀਰਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਕੁਲਬੀਰ ਜ਼ੀਰਾ ਨੇ ਆਖਿਆ ਕਿ 7 ਮਾਰਚ ਦੀ ਰੈਲੀ ‘ਚ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ,ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਸਮੇਤ ਸੂਬੇ ਦੀ ਸਮੁੱਚੀ ਲੀਡਰਸ਼ਿੱਪ ਤੋਂ ਇਲਾਵਾ ਰੈਲੀ ਵਿਚ ਪਹੁੰਚ ਰਹੇ ਵਰਕਰ ਅਤੇ ਆਮ ਲੋਕ 2019 ਦੀਆਂ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ’ਤੇ ਮੋਹਰ ਲਗਾਏਗੀ। ਕੁਲਬੀਰ ਜ਼ੀਰਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਕੈਪਟਨ ਸਰਕਾਰ ਨੇ ਸਿਲਸਿਲੇਵਾਰ ਕਰਜ਼ਾ ਰਾਹਤ ਦਿੰਦਿਆਂ ਆਪਣੇ ਬੋਲਾਂ ਨੂੰ ਪੁਗਾਇਆ ਹੈ। ਜ਼ੀਰਾ ਨੇ ਆਖਿਆ ਕਿ ਇਸੇ ਕਰਜ਼ਾ ਰਾਹਤ ਸਕੀਮ ਨੂੰ ਅੱਗੇ ਤੋਰਦਿਆਂ ਕੈਪਟਨ ਅਮਰਿੰਦਰ ਸਿੰਘ ਕੱਲ 7 ਮਾਰਚ ਨੂੰ ਮੋਗਾ ਜਗਰਾਓਂ ਮੁੱਖ ਮਾਰਗ ’ਤੇ ਸਥਿਤ ਪਿੰਡ ਕਿਲੀ ਚਾਹਲਾਂ ਵਿਖੇ ਵਿਸ਼ਾਲ ਰੈਲੀ ਦੌਰਾਨ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਰਾਹਤ ਦੇ ਚੈੱਕ ਤਕਸੀਮ ਕਰਨਗੇ। ਕੁਲਬੀਰ ਜ਼ੀਰਾ ਨੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਨੂੰ ‘‘ ਜੈ ਜਵਾਨ - ਜੈ ਕਿਸਾਨ ’’ ਰੈਲੀ ‘ਚ ਹੁੰਮਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ।


