ਵਿਧਾਇਕ ਕੁਲਬੀਰ ਜ਼ੀਰਾ ਨੇ ਮੋਗਾ ਰੈਲੀ ‘ਚ ਪੁੱਜੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦਾ ਕੀਤਾ ਧੰਨਵਾਦ

ਮੋਗਾ,7 ਮਾਰਚ (ਜਸ਼ਨ): ਵਿਧਾਇਕ ਕੁਲਬੀਰ ਜ਼ੀਰਾ ਨੇ ਮੋਗਾ ਰੈਲੀ  ‘ਚ ਪੁੱਜੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕਿਲੀ ਚਾਹਲਾਂ ਦੀ ਰੈਲੀ ਪੰਜਾਬ ‘ਚ ਮਿਸ਼ਨ 13-13 ਦੀ ਸਫਲਤਾ ਦਾ ਮੁੱਢ ਬੰਨੇਗੀ। ਜ਼ੀਰਾ ਨੇ ਆਖਿਆ ਕਿ ਕਾਂਗਰਸ ਦੇ ਕੌਮੀਂ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ‘ਚ ਪੰਜਾਬ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਚਿਹਰਾ ਦਿਖਾਇਆ ਜਿਸ ਨਾਲ ਮੋਦੀ ਦੇਸ਼ ਦੀ ਜਨਤਾ ਨਾਲ ਧ੍ਰੋਹ ਕਮਾ ਕੇ ਸਿਰਫ਼ ਦੇਸ਼ ਦੇ ਅਮੀਰ ਘਰਾਣਿਆਂ ਨੂੰ ਦੇਸ਼ ਦਾ ਧੰਨ ਲੁਟਾ ਰਹੇ ਹਨ। ਕੁਲਬੀਰ ਜ਼ੀਰਾ ਨੇ ਆਖਿਆ ਕਿ ਕੱਲ ਦੀ ਸਫ਼ਲ ਰੈਲੀ ਆਉਣ ਵਾਲੇ ਇਕ ਦੋ ਮਹੀਨਿਆਂ ਵਿਚ ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਸਥਿਤੀ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਏਗੀ। ਵਿਧਾਇਕ ਕੁਲਬੀਰ ਜ਼ੀਰਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਦੀ ਪੂਰੀ ਟੀਮ ਮਿਸ਼ਨ-13 ਨੂੰ ਸਫ਼ਲ ਕਰਨ ਲਈ ਦਿਨ ਰਾਤ ਮਿਹਨਤ ਕਰਦਿਆਂ ਕੌਮੀਂ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜਬੂਤ ਕਰੇਗੀ।