10 ਤੋਂ 12 ਮਾਰਚ ਨੂੰ ਪੋਲੀਓ ਬੂੰਦਾ ਪਿਲਾਈਆ ਜਾਣਗੀਆਂ: ਡਾ ਅਰਵਿੰਦਰ ਪਾਲ ਸਿੰਘ ਗਿੱਲ਼

ਮੋਗਾ,9 ਮਾਰਚ (ਜਸ਼ਨ) : ਅੱਜ ਪਲਸ ਪੋਲੀਓ ਦੇ ਸਬੰਧ ਵਿੱਚ ਸਿਹਤ ਵਿਭਾਗ ਮੋਗਾ ਵੱਲੋਂ ਡਾ ਅਰਵਿੰਦਰ ਪਾਲ ਸਿੰਘ ਗਿੱਲ ਸਿਵਲ ਸਰਜਨ ਕਾਰਜਕਾਰੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਇਸ ਮੀਟਿੰਗ ਦੋਰਾਨ ਡਾ ਅਰਵਿੰਦਰ ਪਾਲ ਸਿੰਘ ਗਿੱਲ  ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਲਸ ਪੋਲੀਓ ਦੌਰਾਨ 0 ਤੋਂ 5 ਸਾਲ ਤੱਕ ਦੇ 1,14,566  ਬੱਚਿਆ ਨੂੰ  ਪੋਲੀਓ  ਬੂੰਦਾ ਪਿਲਾਈਆ ਜਾਣਗੀਆ ਤਾਂ ਜੋ ਇੱਕ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹੇ। ਇਸ ਮੌਕੇ ਡਾ ਹਰਿੰਦਰ ਕੁਮਾਰ ਸ਼ਰਮਾ ਜਿਲਾ ਟੀਕਾਕਰਨ ਅਫਸਰ ਮੋਗਾ ਨੇ ਕਿਹਾ ਕਿ 513 ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ ਅਤੇ 10 ਮਾਰਚ ਨੂੰ ਬੂਥਾਂ ਤੇ ਬੱਸ ਸਟੈਂਡ ਰੇਲਵੇ ਸਟੇਸਨ ਅਤੇ ਹੋਰ ਪਬਲਿਕ ਪੁਆਇਟਾਂ ਤੇ ਬਣੇ ਬੂਥਾ ਤੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਮਾਰਚ 11 ਅਤੇ 12 ਨੂੰ ਸਿਹਤ ਵਿਭਾਗ ਦੀਆਂ 879 ਟੀਮਾਂ ਵੱਲੋ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।ਜਿਸ ਦੌਰਾਨ ਇਹ ਟੀਮਾਂ  ਘਰਾਂ ਤੱਕ ਪਹੁੰਚ ਕਰਨਗੀਆਂ। ਡਾ ਸ਼ਰਮਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੱਸਿਆ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਜਿਲੇ ਅੰਦਰ  ਵੱਖ ਵੱਖ ਬਲਾਕਾ ਅਤੇ ਸ਼ਹਿਰੀ ਖੇਤਰ ਵਿੱਚ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਹੈ ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾਂ ਪਹੁੰਚ ਸਕਣ ਉਨਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਪਬਲਿਕ ਥਾਵਾਂ ਤੇ ਟਰਾਜ਼ਿਟ ਟੀਮਾਂ ਬੂਥਾ ਤੇ ਮੌੌਜੂਦ ਰਹਿ ਕੇ ਪੋਲੀਓ ਬੂੰਦਾ ਪਿਲਾਉਣਗੇ ਅਤੇ ਦੂਰ ਦੁਰਾਡੇ ਦੇ ਇਲਾਕਿਆ ਵਿੱਚ ਮੋਬਾਇਲ ਟੀਮਾਂ ਲਾਈਆ ਗਈਆ ਹਨ ਇਸ ਮੌਕੇ ਮੈਡਮ ਕਿ੍ਰਸਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਅਤੇ ਅੰਮਿ੍ਰਤ ਸ਼ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਤੋਂ ਇਲਾਵਾ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜਰ ਸਨ।