ਜਰਖੜ ਵਿਖੇ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 12 ਤੋਂ,ਫ਼ਲੱਡ ਲਾਈਟਾਂ ਦੀ ਰੌਸ਼ਨੀ 'ਚ ਹੋਣਗੇ ਸਾਰੇ ਮੈਚ

 

ਲੁਧਿਆਣਾ - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 12 ਮਈ ਤੋਂ 2 ਜੂਨ ਤੱਕ ਖੇਡ ਕੰਪਲੈਕਸ ਜਰਖੜ ਵਿਖੇ ਹੋਵੇਗਾ। ਇਸ ਟੂਰਨਾਮੈਂਟ ਵਿਚ ਸੀਨੀਅਰ ਵਰਗ ਵਿਚ (35 ਸਾਲ ਤੋਂ ਉੱਪਰ) ਦੀਆਂ 8 ਟੀਮਾਂ ਅਤੇ ਜੂਨੀਅਰ ਵਰਗ ਅੰਡਰ 17 'ਚ 6 ਟੀਮਾਂ ਹਿੱਸਾ ਲੈਣਗੀਆਂ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਸਾਰੇ ਮੈਚ ਹਫਤਾਵਰੀ ਸ਼ਨਿਚਰਵਾਰ ਅਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ। ਸੀਨੀਅਰ ਵਰਗ 'ਚ ਕੋਚ ਇੰਦਰਜੀਤ ਸਿੰਘ ਗਿੱਲ ਇਲੈਵਨ ਪਟਿਆਲਾ, ਸ਼ਹੀਦ ਊਧਮ ਸਿੰਘ ਕਲੱਬ ਸੁਨਾਮ, ਨੀਟ੍ਹਾ ਕਲੱਬ ਰਾਮਪੁਰ, ਅਕਾਲਗੜ੍ਹ ਇਲੈਵਨ, ਤਾਜ ਰਿਜ਼ੋਰਟ ਕਲੱਬ ਜਰਖੜ, ਹਰਪਾਲ ਕਲੱਬ ਕਿਲ੍ਹਾ ਰਾਏਪੁਰ, ਗੁਰੂ ਗੋਬਿੰਦ ਸਿੰਘ ਕਲੱਬ ਮੋਗਾ, ਮਾਸਟਰ ਰਾਮ ਸਿੰਘ ਕਲੱਬ ਚਚਰਾੜੀ ਹਿੱਸਾ ਲੈਣਗੀਆਂ। ਜਦਕਿ ਜੂਨੀਅਰ ਵਰਗ ਵਿਚ ਪਿਛਲੇ ਸਾਲ ਦੀ ਚੈਂਪੀਅਨ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ, ਉਪ-ਜੇਤੂ ਜਰਖੜ ਅਕੈਡਮੀ, ਰਾਮਪੁਰ ਕੋਚਿੰਗ ਸੈਂਟਰ, ਰਣਧੀਰ ਸਿੰਘ ਧੀਰਾ ਅਕੈਡਮੀ ਧਮੋਟ, ਘਵੱਦੀ ਸਕੂਲ, ਬਹਾਦੁਰਗੜ੍ਹ ਅਕੈਡਮੀ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਦਾ ਮੁੱਖ ਮਕਸਦ ਸੀਨੀਅਰ ਖਿਡਾਰੀਆਂ ਨੂੰ ਹਾਕੀ ਦੇ ਨਾਲ ਜੋੜੀ ਰੱਖਣਾ ਅਤੇ ਜੂਨੀਅਰ ਖਿਡਾਰੀਆਂ ਨੂੰ ਹਾਕੀ ਪ੍ਰਤੀ ਉਤਸ਼ਾਹਿਤ ਕਰਨਾ ਹੈ। 12 ਮਈ ਨੂੰ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਕੌਮੀ ਹਾਕੀ ਖਿਡਾਰੀ ਇਕਬਾਲ ਸਿੰਘ ਸੰਧੂ ਸਹਾਇਕ ਡਿਪਟੀ ਕਮਿਸ਼ਨਰ ਲੁਧਿਆਣਾ ਕਰਨਗੇ। ਇਸ ਟੁਰਨਾਮੈਂਟ ਨੂੰ ਕਾਮਯਾਬ ਕਰਨ ਲਈ ਜਰਖੜ ਅਕੈਡਮੀ ਦੇ ਚੇਅਰਮੈਨ ਅਸੋਕ ਪ੍ਰਾਸ਼ਰ ਪੱਪੀ ਸ਼ਾਹਪੁਰੀਆ, ਇੰਸਪੈਕਟਰ ਬਲਬੀਰ ਸਿੰਘ ਹੀਰ, ਪਰਮਜੀਤ ਸਿੰਘ ਨੀਟ੍ਹੂ, ਸੰਦੀਪ ਸਿੰਘ, ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ, ਪਹਿਲਵਾਨ ਹਰਮੇਲ ਸਿੰਘ, ਰਣਜੀਤ ਸਿੰਘ ਦੁਲੇਂਅ, ਸ਼ਿੰਗਾਰਾ ਸਿੰਘ, ਤੇਜਿੰਦਰ ਸਿੰਘ, ਮਨਦੀਪ ਸਿੰਘ, ਸੰਦੀਪ ਸਿੰਘ ਸੋਨੂੰ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ। 

-----ਜਗਰੂਪ ਸਿੰਘ ਜਰਖੜ----