ਤਿੰਨ ਪਿੰਡਾਂ ਲਈ ਬਣੇ ਬੱਸ ਅੱਡਾ ਕੜਾਹੇਵਾਲਾ ਨੂੰ ਪੱਕਾ ਕਰਨ ਦੀ ਮੰਗ

ਫਤਿਹਗੜ੍ਹ ਪੰਜਤੂਰ  2 ਮਈ (ਜਗਸੀਰ ਸਿੰਘ ਸਰਾਂ): ਪਿਛਲੇ ਕਾਫੀ ਸਮੇਂ ਤੋਂ ਪਿੰਡ ਕੜਾਹੇਵਾਲਾ ਦਾ ਬੱਸ ਅੱਡਾ ਕੱਚਾ ਹੋਣ ਕਾਰਨ ਇੱਥੇ ਬੱਸਾਂ ਬਹੁਤ ਘੱਟ ਰੁੱਕਦੀਆਂ  ਹਨ ।ਇਹ ਬੱਸ ਅੱਡਾ ਪਿੰਡ ਕੜਾਏਵਾਲਾ ਦੇ ਨਾਲ ਲੱਗਦੇ ਦੋ ਪਿੰਡਾਂ ਨੂੰ ਵੀ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ।ਪਿੰਡ ਬੱਲ ਅਤੇ ਪਿੰਡ ਕਿਲੀ ਨੌ ਆਬਾਦ ਦੇ ਲੋਕ ਪਿੰਡ ਕੜਾਏਵਾਲਾ ਦੇ ਬੱਸ ਅੱਡੇ ਤੋਂ ਹੀ ਬੱਸ ਲੈਂਦੇ ਹਨ ਪਰ ਇਨ੍ਹਾਂ ਤਿੰਨ ਪਿੰਡਾਂ ਦੇ ਲੋਕਾਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇੱਥੇ ਬੱਸਾਂ ਬਹੁਤ ਘੱਟ ਰੁੱਕਦੀਆਂ ਹਨ। ਲੋਕਾਂ ਨੂੰ ਪਿੰਡ ਕੜਾਏਵਾਲਾ ਦੇ ਬੱਸ ਅੱਡੇ ਤੇ ਲੰਮਾ ਸਮਾਂ ਉਡੀਕ ਕਰਕੇ ਬੜੀ ਮੁਸ਼ਕਲ ਨਾਲ ਬੱਸ ਮਿਲਦੀ ਹੈ ।ਇਸ ਕਰਕੇ ਲੋਕ ਸਮੇਂ ਸਿਰ ਆਪਣੇ ਕੰਮ ਕਾਜ ਤੇ ਨਹੀਂ ਪਹੁੰਚ ਸਕਦੇ ।ਵਿਦਿਆਰਥੀਆਂ ਲਈ ਤਾਂ ਹੋਰ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਸਾਡਾ ਮੌਕਾ ਡਾਟਕਾਮ ਨਿਊਜ਼ ਪੋਰਟਲ ਦੇ  ਪ੍ਰਤੀਨਿਧ  ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਮੰਗ ਕੀਤੀ ਕਿ ਤਿੰਨਾਂ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਇਸ ਬੱਸ ਅੱਡੇ ਨੂੰ ਜਲਦੀ ਤੋਂ ਜਲਦੀ ਲੋਕਾਂ ਵਾਸਤੇਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਅੰਤ ਹੋ ਸਕੇ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ