ਰੈੱਡ ਕਰਾਸ ਦਿਵਸ ਮੌਕੇ ਥੈਲੇਸੀਮੀਆਂ ਤੋਂ ਪੀੜਤ ਬੱਚਿਆਂ ਨੂੰ ਬੈਗ ਤੇ ਸਟੇਸ਼ਨਰੀ ਭੇਂਟ

ਕੋਟਕਪੂਰਾ, 9 ਮਈ (ਟਿੰਕੂ ਪਰਜਾਪਤੀ) :- ਸਥਾਨਕ ਸਿਵਲ ਹਸਪਤਾਲ ਵਿਖੇ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਮੌਕੇ ਜਿੱਥੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਸਮੇਤ ਸਮਾਜਸੇਵਾ ਦੇ ਖੇਤਰ ’ਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ/ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਵੈ ਇਛੁੱਕ ਖੂਨਦਾਨ ਕੈਂਪ ਵੀ ਲੱਗਾ, ਉੱਥੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ ਸਮਰਪਿਤ ਕੀਤੇ ਇਸ ਸੈਮੀਨਾਰ ਦੌਰਾਨ ਡਾ. ਦੀਪਤੀ ਪਰਾਸ਼ਰ ਚੇਅਰਪਰਸਨ ਰੈੱਡ ਕਰਾਸ ਸੁਸਾਇਟੀ ਫਰੀਦਕੋਟ, ਡਾ. ਮਨਦੀਪ ਕੌਰ ਐਸਡੀਐਮ ਕੋਟਕਪੂਰਾ, ਗੁਰਜੀਤ ਸਿੰਘ ਐਸਡੀਐਮ ਫਰੀਦਕੋਟ, ਡਾ. ਕੁਲਦੀਪ ਧੀਰ ਐੇੋਸਐਮਓ ਅਤੇ ਡਾ. ਰਮੇਸ਼ ਕੁਮਾਰ ਨੇ ਖੂਨਦਾਨ ਦੀ ਮਹੱਤਤਾ ਅਤੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਜਾਂ ਨੌਜਵਾਨਾਂ ਦੀ ਮੱਦਦ ਲਈ ਪੇ੍ਰਰਨਾਮਈ ਨੁਕਤੇ ਸਾਂਝੇ ਕੀਤੇ। ਸਟੇਜ ਸੰਚਾਲਨ ਕਰਦਿਆਂ ਉਦੇ ਰੰਦੇਵ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਦਿਹਾਤੀ ਇੰਚਾਰਜ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੀ ਅਗਵਾਈ ’ਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਭੇਂਟ ਕੀਤੀ ਗਈ ਅਤੇ ਸਵੈ ਇਛੁੱਕ ਖੂਨਦਾਨ ਕੈਂਪ ਦੌਰਾਨ 50 ਖੂਨਦਾਨੀਆਂ ਵੱਲੋਂ ਦਾਨ ਕੀਤਾ ਖੂਨ ਬਲੱਡ ਬੈਂਕ ਦੀ ਟੀਮ ਨੇ ਇਕੱਤਰ ਕੀਤਾ। ਪ੍ਰਧਾਨਗੀ ਮੰਡਲ ’ਚ ਬਿਰਾਜਮਾਨ ਸ਼ਖਸ਼ੀਅਤਾਂ ਨੇ ਪੀਬੀਜੀ ਵੈਲਫੇਅਰ ਕਲੱਬ ਦੀ ਸਮਾਜਸੇਵੀ ਕੰਮਾਂ ਲਈ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜੀਤ ਸਿੰਘ , ਅਮਰਦੀਪ ਸਿੰਘ ਦੀਪਾ, ਰਿੰਕੂ ਬਿੱਲਾ, ਦਵਿੰਦਰ ਨੀਟੂ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਵਿਪਨ ਦਿਉੜਾ ਸਮੇਤ ਭਾਰੀ ਗਿਣਤੀ ’ਚ ਪਤਵੰਤੇ ਹਾਜਰ ਸਨ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ