ਸੇਮ ਦੀ ਮਾਰ ਵਾਲੇ 8 ਪਿੰਡਾਂ ਨੂੰ ਮਿਲਣਗੀਆਂ ਸੇਮ ਪ੍ਰਭਾਵਿਤ ਇਲਾਕਿਆਂ ਵਾਲੀਆਂ ਸਹੂਲਤਾਂ : ਸੰਧੂ

ਕੋਟਕਪੂਰਾ, 9 ਮਈ (ਟਿੰਕੂ ਪਰਜਾਪਤੀ) :- ਨੇੜਲੇ ਪਿੰਡ ਫਿੱਡੇ ਕਲਾਂ ਵਿਖੇ ਸਾਬਕਾ ਸਰਪੰਚ ਜਲੰਧਰ ਸਿੰਘ ਤੇ ਗੁਰਮੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਭਾਈ ਹਰਨਿਰਪਾਲ ਸਿੰਘ ਕੁੱਕੂ ਅਤੇ ਭਾਈ ਰਾਹੁਲ ਸਿੰਘ ਸਿੱਧੂ ਨੇ ਨਿੱਜੀ ਦਿਲਚਸਪੀ ਲੈਂਦਿਆਂ ਸੇਮ ਦੀ ਮਾਰ ਹੇਠ ਆਏ ਪਿੰਡਾਂ ਕ੍ਰਮਵਾਰ ਫਿੱਡੇ ਕਲਾਂ, ਫਿੱਡੇ ਖੁਰਦ, ਢੀਮਾਂਵਾਲੀ, ਡੱਗੋਰੋਮਾਣਾ, ਰੱਤੀਰੋੜੀ, ਦਾਨਾਰੋਮਾਣਾ, ਕੰਮੇਆਣਾ, ਹਰੀਏਵਾਲਾ, ਮਚਾਕੀ ਮੱਲ ਸਿੰਘ ਨੂੰ ਸੇਮ ਪ੍ਰਭਾਵਿਤ ਪਿੰਡਾਂ ਦੀ ਸੂਚੀ ’ਚ ਸ਼ਾਮਲ ਕਰਵਾ ਦਿੱਤਾ ਹੈ। ਜਗਜੀਤ ਸਿੰਘ ਸਰਪੰਚ ਕੰਮੇਆਣਾ, ਜਸਕਰਨ ਸਿੰਘ ਮਾਨ, ਇਕਬਾਲ ਸਿੰਘ, ਸਰਬਜੀਤ ਸਿੰਘ ਆਦਿ ਨੇ ਭਾਈ ਕੁੱਕੂ ਅਤੇ ਰਾਹੁਲ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਪਿੰਡ ਪਿਛਲੇ 30 ਸਾਲਾਂ ਤੋਂ ਸੇਮ ਦੀ ਮਾਰ ਕਰਕੇ ਸੰਤਾਪ ਭੋਗ ਰਹੇ ਸਨ। ਦਿਲਾਵਰ ਸਿੰਘ ਢੀਮਾਂਵਾਲੀ, ਬਲਕਰਨ ਸਿੰਘ ਰੱਤੀਰੋੜੀ, ਸਿਮਰਜੀਤ ਸਿੰਘ ਦਾਨਾਰੋਮਾਣਾ ਅਤੇ ਪੰਮਾ ਸਿੰਘ ਡੱਗੋਰੋਮਾਣਾ ਅਨੁਸਾਰ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਉਕਤ ਪਿੰਡਾਂ ਦੇ ਵਸਨੀਕਾਂ ਨੂੰ ਲਗਾਤਾਰ ਦਸ ਸਾਲ ਲਾਰਾ ਲਾਈ ਰੱਖਿਆ ਪਰ ਕੁਝ ਵੀ ਪੱਲੇ ਨਾ ਪਾਇਆ। ਆਪਣੇ ਸੰਬੋਧਨ ਦੌਰਾਨ ਐਡਵੋਕੇਟ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਪਿੰਡਾਂ ਨੂੰ ਹੁਣ ਸੇਮ ਪ੍ਰਭਾਵਿਤ ਇਲਾਕਿਆਂ ਨੂੰ ਮਿਲਣ ਵਾਲੀ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਵਿੰਦਰ ਸਿੰਘ, ਪ੍ਰਗਟ ਸਿੰਘ, ਜਗਸੀਰ ਸਿੰਘ, ਜੀਤੂ ਸਿੰਘ ਖਾਰਾ, ਤੇਜ ਸਿੰਘ ਸਰਪੰਚ, ਗੁਰਮੀਤ ਸਿੰਘ ਭੁੱਟੋ, ਤਰਸੇਮ ਸਿੰਘ, ਗੁਰਲਾਭ ਸਿੰਘ, ਆਤਮਾ ਸਿੰਘ, ਭੁਪਿੰਦਰ ਸਿੰਘ, ਸੰਦੀਪ ਸਿੰਘ, ਪਵਿੱਤਰ ਸਿੰਘ, ਸੁਖਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।