ਮੋਗਾ ’ਚ ਚੱਲੀ ਗੋਲੀ, ਗੁਰੂ ਨਾਨਕ ਕਾਲਜ ਵਿਖੇ ਵਿਦਿਆਰਥੀਆਂ ਦੀ ਆਪਸੀ ਝੜਪ ’ਚ ਇਕ ਵਿਦਿਆਰਥੀ ਗੰਭੀਰ ਜ਼ਖ਼ਮੀ

ਮੋਗਾ,9 ਮਈ (ਜਸ਼ਨ)- ਅੱਜ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਵਿਦਿਆਰਥੀਆਂ ਦੀ ਆਪਸੀ ਲੜਾਈ ਦੌਰਾਨ ਚੱਲੀ ਗੋਲੀ ਨਾਲ ਇਕ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਡਾਕਰਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਪਰ ਉਸ ਦੇ ਵਾਰਿਸਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਡੀ ਐੱਮ ਸੀ ਲੁਧਿਆਣਾ ਵਿਖੇ ਦਾਖਲ ਕਰਵਾ ਦਿੱਤਾ। ਜਾਣਕਾਰੀ ਮੁਤਾਬਕ ਅੱਜ ਜਦੋਂ ਕਾਲਜ ਵਿਚ ਬੀ ਏ ਭਾਗ ਪਹਿਲਾ ਦੇ ਸਾਲਾਨਾ ਇਮਤਿਹਾਨਾਂ ਦੌਰਾਨ ਅੰਗਰੇਜ਼ੀ ਦਾ ਪੇਪਰ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਬਾਹਰੋਂ ਕਿਸੇ ਲੜਕੇ ਨੇ ਪ੍ਰੀਖਿਆ ਕੇਂਦਰ ਅੰਦਰ ਪਰਚੀਆਂ ਸੁੱਟੀਆਂ ਜੋ ਹਰਜੀਤ ਸਿੰਘ ਅਤੇ ਨੇੜੇ ਬੈਠੇ ਗੁਰਪ੍ਰੀਤ ਸਿੰਘ ਕੋਲ ਜਾ ਡਿੱਗੀਆਂ । ਦੋਨਾਂ ਵਿਦਿਆਰਥੀਆਂ ਵੱਲੋਂ ਪਰਚੀਆਂ ਤੋਂ ਪੇਪਰ ਹੱਲ ਕਰਨ ਅਤੇ ਇਕ ਦੂਜੇ ਨੂੰ ਪਰਚੀ ਨਾ ਦੇਣ ’ਤੇ ਦੋਹਾਂ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਪੇਪਰ ਖਤਮ ਹੰੁਦਿਆਂ ਹੀ ਗੁਰਪ੍ਰੀਤ ਸਿੰਘ ਗੋਰਾ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਗੁਰੂ ਨਾਨਕ ਕਾਲਜ ਬੁਲਾ ਲਿਆ ਜਿਹਨਾਂ ਆਉਂਦਿਆਂ ਹੀ ਹਰਜੀਤ ਸਿੰਘ ਤੇ ਹਮਲਾ ਕੀਤਾ ਪਰ ਜਦ  ਕਾਲਜ ਦੇ  ਹੋਰ ਵਿਦਿਆਰਥੀ ਹਰਜੀਤ ਤੇ  ਬਚਾਅ ਲਈ ਅੱਗੇ ਆਏ ਤਾਂ ਗੁਰਪ੍ਰੀਤ ਸਿੰਘ ਗੋਰਾ ਅਤੇ ਉਸ ਦੇ ਦੋ ਸਾਥੀ ਭੱਜ ਖੜੋਤੇ ਪਰ ਜਾਂਦੇ ਜਾਂਦੇ ਉਹਨਾਂ ਹਰਜੀਤ ਸਿੰਘ ’ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਵੱਖੀ ਵਿਚ ਲੱਗੀ ਜਿਸ ਨਾਲ ਹਰਜੀਤ ਸਿੰਘ ਜ਼ਖਮੀ ਹੋ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਤੁਰੰਤ ਹਰਜੀਤ ਸਿੰਘ ਨਿੱਧਾਂਵਾਲਾ ਨੂੰ ਸਰਕਾਰੀ ਹਸਪਤਾਲ ਵਿਖੇ ਪਹੰੁਚਾਇਆ। ਕਾਲਜ ਦੇ ਪਿੰ੍ਰਸੀਪਲ ਸਵਰਨਜੀਤ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਾਨਾ ਪੇਪਰਾਂ ਦੌਰਾਨ ਦੋ ਵਿਦਿਆਰਥੀਆਂ ਵਿਚ ਨਕਲ ਮਾਰਨ ਨੂੰ ਲੈ ਕੇ ਹੋਏ ਝਗੜੇ ਉਪਰੰਤ ਇਕ ਵਿਦਿਆਰਥੀ ਵੱਲੋਂ ਆਪਣੇ ਬਾਹਰੀ ਸਾਥੀਆਂ ਨੂੰ ਬੁਲਾ ਲਿਆ ਗਿਆ ਜਿਹਨਾਂ ਕਾਲਜ ਦੇ ਵਿਦਿਆਰਥੀ ਹਰਜੀਤ ਸਿੰਘ ਪੁੱਤਰ ਜਗਦੇਵ ਸਿੰਘ ਨਿੱਧਾਂ ਵਾਲਾ ’ਤੇ ਗੋਲੀ ਚਲਾ ਦਿੱਤੀ। ਪਰਿੰਸੀਪਲ ਨੇ ਦੱਸਿਆ ਕਿ ਪੇਪਰ ਖਤਮ ਹੋਣ ਤੋਂ ਬਾਅਦ ਉਹ ਸਰਸਰੀ ਤੌਰ ’ਤੇ ਕਾਲਜ ਦਾ ਰਾੳੂਂਡ ਲਗਾ ਰਹੇ ਸਨ ਪਰ ਉਹਨਾਂ ਦੇਖਿਆ ਕਿ ਗੁਰਪ੍ਰੀਤ ਸਿੰਘ ਗੋਰਾ ਅਤੇ ਉਸਦੇ ਦੋ ਸਾਥੀ ਗੇਟ ’ਤੇ ਖੜੇ ਸੁਰੱਖਿਆ ਕਰਮੀ ਨਾਲ ਬਹਿਸ ਕਰ ਰਹੇ ਸਨ ਤੇ ਉਹਨਾਂ ਦੇ ਸਾਹਮਣੇ ਹੀ ਉਹ ਸੁਰੱਖਿਆ ਕਰਮੀ ਨੂੰ ਧੱਕਾ ਦੇ ਕੇ ਗੇਟ ਦੇ ਅੰਦਰ ਆ ਗਏ । ਸੁਰੱਖਿਆ ਕਰਮੀ ਨੇ ਪਿ੍ਰੰਸੀਪਲ ਨੂੰ ਸ਼ਿਕਾਇਤ ਕੀਤੀ ਕਿ ਇਹ ਵਿਅਕਤੀ ਰਜਿਸਟਰ ਵਿਚ ਐਂਟਰੀ ਕੀਤੇ ਬਗੈਰ ਕਾਲਜ ਵਿਚ ਦਾਖਲ ਹੋ ਰਹੇ ਹਨ ਤਾਂ ਪਿ੍ਰੰਸੀਪਲ ਨੇ  ਗੁਰਪ੍ਰੀਤ ਸਿੰਘ ਨੂੰ ਰੋਕ ਲਿਆ ਤਾਂ ਗੁਰਪ੍ਰੀਤ ਨੇ ਆਖਿਆ ਕਿ ਉਹ ਦਾਖਲੇ ਸਬੰਧੀ ਉਹਨਾਂ ਕੋਲ ਹੀ ਦਫਤਰ ਜਾ ਰਿਹਾ ਸੀ । ਪਿ੍ਰੰਸੀਪਲ ਵੱਲੋਂ ਗੁਰਪ੍ਰੀਤ ਨੂੰ ਪਹਿਚਾਣ ਲਏ ਜਾਣ ਕਰਕੇ ਉਹਨਾਂ ਨੂੰ ਕਿਸੇ ਤਰਾਂ ਦਾ ਅੰਦੇਸ਼ਾ ਨਾ ਹੋਇਆ ਪਰ ਗੁਰਪ੍ਰੀਤ ਗੋਰਾ ਅਤੇ ਉਸ ਦੇ ਸਾਥੀਆਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਜ਼ਖਮੀ ਹਰਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਰਾ ਅਤੇ ਉਸ ਦੇ ਸਾਥੀਆਂ ਨੇ ਉਸ ’ਤੇ ਹਮਲਾ ਕੀਤਾ ਪਰ ਉਸ ਨੇ ਵੀ ਉਹਨਾਂ ਦਾ ਮੁਕਾਬਲਾ ਕਰਦਿਆਂ ਕੁੱਟਮਾਰ ਕੀਤੀ ,ਇਸੇ ਦੌਰਾਨ ਉਸ ’ਤੇ ਗੋਲੀ ਚਲਾ ਦਿੱਤੀ ਗਈ। ਉਸ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਗੁਰਪ੍ਰੀਤ ਜਾਂ ਉਸ ਦੇ ਸਾਥੀਆਂ ਉਸ ਦੀ ਕੋਈ ਰੰਜਿਸ਼ ਨਹੀਂ ਸੀ। ਥਾਣਾ ਸਿਟੀ ਵਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਸ਼ਨਾਖਤ ਨਹੀਂ ਹੋਈ ਹੈ ।  ਅੱਜ ਦੀ ਇਸ ਘਟਨਾ ਨਾਲ ਮੈਰਿਜ ਪੈਲਸਾਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਉਪਰੰਤ ਕਾਲਜਾਂ ਵਿਚ ਵੀ ਗੋਲੀਬਾਰੀ ਹੋਣ ਅਤੇ ਨੌਜਵਾਨਾਂ ਵੱਲੋਂ ਬਿਨਾਂ ਰੋਕ ਟੋਕ ਹਥਿਆਰ ਰੱਖਣੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਅਮਨ ਸ਼ਾਤੀ ਲਈ ਗੰਭੀਰ ਅੰਦੇਸ਼ੇ ਪੈਦਾ ਕਰ ਰਹੇ ਹਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ