ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਨੇ ਫਿਰ ਕਰਵਾਈ ਬੱਲੇ ਬੱਲੇ, ਦਸਵੀਂ ਸ੍ਰੇਣੀ ਦਾ ਨਤੀਜਾ ਰਿਹਾ ਸ਼ਾਨਦਾਰ, ਜ਼ਿਲੇ ‘ ਚੋਂ ਚਾਰ ਮੈਰਿਟਾਂ ਅਤੇ ਜ਼ਿਲੇ ਦੀ ਪਹਿਲੀ ਪੁਜੀਸ਼ਨ ‘ਤੇ ਕੀਤਾ ਕਬਜ਼ਾ

ਕੋਟ ਈਸੇ ਖਾਂ,8 ਮਈ ( ਜਸ਼ਨ)-ਇਲਾਕੇ ਦੀ ਸਿਰਮੌਰ ਸੰਸਥਾ ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਈਸੇ ਖਾਂ ਮੋਗਾ ਦੇ ਦਸਵੀਂ ਸ਼੍ਰੇਣੀ ਦੀ ਮੈਰਿਟ ਲਿਸਟ ਵਿੱਚ ਮੋਗੇ ਜ਼ਿਲੇ ਵਿੱਚੋਂ ਚਾਰ ਮੈਰਿਟਾਂ ਤੇ ਕਬਜ਼ਾ ਕੀਤਾ । ਇਸ ਦੌਰਾਨ ਸਰਗੁਣਪ੍ਰੀਤ ਕੌਰ ਪੁੱਤਰੀ ਗੁਰਲਾਲ ਸਿੰਘ ਪਿੰਡ ਤਲਵੰਡੀ ਨੌਂ ਬਹਾਰ ਨੇ 97 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਮੁੱਚੇ ਪੰਜਾਬ ਵਿੱਚੋਂ ਪੰਜਵਾਂ ਰੈਂਕ ਅਤੇ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।  ਸਿਮਰਦੀਪ ਕੌਰ ਪੁੱਤਰੀ ਦਵਿੰਦਰ ਸਿੰਘ ਵਾਸੀ ਬੋਗੇਵਾਲਾ ਨੇ 95.94 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਟੇਟ ਵਿੱਚੋਂ 18ਵਾਂ  ਰੈਂਕ ਹਾਸਿਲ ਕੀਤਾ ਹੈ। ਇਸੇ ਤਰਾਂ ਦਮਨਦੀਪ ਕੌਰ ਪੁੱਤਰੀ ਨਰਿੰਦਰ ਸਿੰਘ ਵਾਸੀ ਕੋਟ ਈਸੇ ਖਾਂ ਨੇ 94.92 ਪ੍ਰਤੀਸ਼ਤ ਹਾਸਿਲ ਕਰਕੇ ਸਮੁੱਚੇ ਪੰਜਾਬ ਵਿੱਚੋਂ 22ਵਾਂ ਅਤੇ ਅਮਨਜੋਤ ਕੌਰ ਔਜਲਾ ਪੁੱਤਰੀ ਰਣਜੀਤ ਸਿੰਘ ਵਾਸੀ ਧਰਮਕੋਟ ਨੇ 94.15 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਮੁੱਚੇ ਪੰਜਾਬ ਵਿੱਚੋਂ 27ਵਾਂ ਰੈਂਕ ਹਾਸਲ ਕੀਤਾ।

ਵਰਨਣਯੋਗ ਹੈ ਕਿ ਬੋਰਡ ਦੁਆਰਾ ਐਲਾਨੇ ਨਤੀਜੇ ਵਿੱਚ ਦਸਮੇਸ਼ ਸਕੂਲ  ਇਕ ਅਜਿਹਾ ਇਕਲੌਤਾ ਸਕੂਲ ਹੈ ਜੋ ਪੱਛੜੇ ਇਲਾਕੇ ਵਿੱਚ ਸਥਿਤ ਹੋਣ ਦੇ ਬਾਵਜੂਦ ਵੀ ਮੋਗੇ ਜ਼ਿਲੇ ਦੀਆਂ ਸਭ ਤੋਂ ਵੱਧ ਮੈਰਿਟਾਂ ਤੇ ਕਾਬਜ਼ ਹੈ ਅਤੇ ਧਰਮਕੋਟ ਤਹਿਸੀਲ ਵਿੱਚ ਇਕੋ ਇਕ ਸਕੂਲ ਹੈ,ਜਿਸ ਦੇ ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਆਪਣਾ ਨਾਮ ਚਮਕਾਇਆ ਹੈ 

ਸਕੂਲ ਦੇ ਡਾਇਰੈਕਟਰ ਜਗਜੀਤ ਸਿੰਘ ਬੈਂਸ ਅਤੇ ਚੇਅਰਮੈਨ ਗੁਰਮੀਕ ਸਿੰਘ ਭੁੱਲਰ ਨੇ ਵਿਦਿਆਰਥੀਆਂ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਦਾ ਸਿਹਰਾ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ: ਗੁਰਦਰਸ਼ਨ ਸਿੰਘ ਬਰਾੜ ਦੀ ਯੋਗ ਅਗਵਾਈ ਨੂੰ ਦਿੱਤਾ । 

ਪਿ੍ਰੰਸੀਪਲ ਮੈਡਮ ਪਰਮਜੀਤ ਕੌਰ ਬੈਂਸ ਨੇ ਇਨਾਂ ਬੱਚਿਆਂ ਦੀ ਕਾਮਯਾਬੀ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਦਾ ਜ਼ਿਕਰ ਕਰਦੇ ਹੋਏ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਆ ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ