ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ,ਨੁਮਾਂਇੰਦਿਆਂ ਅਤੇ ਹਜ਼ਾਰਾਂ ਸੰਗਤਾਂ ਨੇ ਮਾਤਾ ਬਲਵੀਰ ਕੌਰ ਭਾਗੀਕੇ ਨੂੰ ਦਿੱਤੀਆਂ ਸ਼ਰਧਾਂਜਲੀਆਂ

ਨਿਹਾਲ ਸਿੰਘ ਵਾਲਾ,7 ਮਈ (ਜਸ਼ਨ)-ਸਾਬਕਾ ਵਿਧਾਇਕ ਸਵਰਗੀ ਜਥੇਦਾਰ ਜੋਰਾ ਸਿੰਘ ਭਾਗੀਕੇ ਦੀ ਧਰਮ ਪਤਨੀ ਅਤੇ ਸਾਬਕਾ ਵਿਧਾਇਕਾ ਅਤੇ ਕਾਂਗਰਸ ਪਾਰਟੀ ਦੀ ਹਲਕਾ ਨਿਹਾਲ ਸਿੰਘ ਵਾਲਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸੱਸ ਮਾਤਾ ਬਲਵੀਰ ਕੌਰ ਨਮਿੱਤ ਰੱਖੇ  ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਮਲੋ ਸ਼ਹੀਦ ਸਾਹਿਬ ਪਿੰਡ ਭਾਗੀਕੇ ਵਿਖੇ ਪਾਏ ਗਏ । ਹਜ਼ਾਰਾਂ ਸੰਗਤਾਂ ਦੇ ਦਰਿਆ ਨੇ ਮਾਤਾ ਬਲਵੀਰ ਕੌਰ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ ।  ਇਸ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਡਾ. ਹਰਜੋਤ ਕਮਲ ਮੋਗਾ, ਆਮ ਆਦਮੀ ਪਾਰਟੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ  , ਸਾਬਕਾ ਵਿਧਾਇਕ ਮਾਸਟਰ ਅਜੀਤ ਸਿੰਘ ਸ਼ਾਂਤ , ਸਾਬਕਾ ਵਿਧਾਇਕ ਮੁਹੰਮਦ ਸਦੀਕ , ਕਾਂਗਰਸ ਪਾਰਟੀ ਦੇ ਬੁਲਾਰੇ ਡਾ. ਤਾਰਾ ਸਿੰਘ ਸੰਧੂ , ਕਾਮਰੇਡ ਗਿਆਨੀ ਗੁਰਦੇਵ ਸਿੰਘ , ਨਿਧੱੜਕ ਬਰਾੜ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਿਆਸੀ ਸਕੱਤਰ ਪ੍ਰਧਾਨ ਰੁਪਿੰਦਰ ਸਿੰਘ ਦੀਨਾ ਨੇ ਮਾਤਾ ਬਲਵੀਰ ਕੌਰ  ਅਤੇ ਸਾਬਕਾ ਵਿਧਾਇਕ ਸਵਰਗੀ ਜਥੇਦਾਰ ਜੋਰਾ ਸਿੰਘ ਭਾਗੀਕੇ ਦੇ ਸਿਆਸੀ ਜੀਵਨ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਮੂਹ ਬੁਲਾਰਿਆਂ ਨੇ ਪਰਿਵਾਰ ਦੇ ਸਿਆਸੀ ਪਿਛੋਕੜ ਦੀ ਗੱਲ ਕਰਦਿਆਂ ਆਖਿਆ ਕਿ ਭਾਗੀਕੇ ਪਰਿਵਾਰ ਨੇ ਬਹੁਤ ਮਿਹਨਤ ਅਤੇ ਦਿਆਨਤਦਾਰੀ ਨਾਲ ਸਮਾਜ ਵਿਚ ਇਹ ਮੁਕਾਮ ਹਾਸਿਲ ਕੀਤਾ ਹੈ ਜੋ ਕਿ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹੈ । ਉਹਨਾਂ ਕਿਹਾ ਕਿ ਸਵਰਗੀ ਜੋਰਾ ਸਿੰਘ ਭਾਗੀਕੇ ਨੇ ਫੌਜ ਵਿਚ ਨੌਕਰੀ ਕਰਨ ਉਪੰਰਤ ਠੇਕੇਦਾਰੀ ਦਾ ਕਿੱਤਾ ਅਪਣਾਇਆ ਤੇ ਫਿਰ ਸਰਗਰਮ ਰਾਜਨੀਤੀ ਵਿਚ ਹਿੱਸਾ ਲੈਂਦਿਆਂ ਭਾਗੀਕੇ ਪਰਿਵਾਰ ਨੂੰ ਲੋਕ ਸੇਵਾ ਦੇ ਰਾਹ ਤੋਰਦਿਆਂ ਨਵੇਂ ਆਯਾਮ ਹਾਸਿਲ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ,ਪ੍ਰਵਾਸੀ ਭਾਰਤੀ ਚੇਅਰਮੈਨ ਰਣਧੀਰ ਸਿੰਘ ਫੂਲੇਵਾਲਾ, ਡਾ: ਕੇਵਲ ਗਰਗ ਅਤੇ ਪ੍ਰਧਾਨ ਰਣਜੀਤ ਸਿੰਘ ਪੰਮਾ ਤੋਂ ਇਲਾਵਾ ਵੱਖ-ਵੱਖ ਸੰਸਥਾਂਵਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜੇ ਗਏ। ਇਸ ਮੌਕੇ ਹਲਕਾ ਇੰਚਾਰਜ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਉਹਨਾਂ ਦੇ ਪਤੀ ਅਜਮੇਰ ਸਿੰਘ ਭਾਗੀਕੇ ਨੇ ਹਜ਼ਾਰਾਂ ਦੀ ਗਿਣਤੀ ਵਿਚ ਪਹੰੁਚੀਆਂ ਸੰਗਤਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਸਕੱਤਰ ਜਗਸੀਰ ਸਿੰਘ ਮੰਗੇਵਾਲਾ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸੂਬਾ ਸਕੱਤਰ ਪੰਜਾਬ ਕਾਂਗਰਸ,ਹਰੀ ਸਿੰਘ ਖਾਈ ਜ਼ਿਲਾ ਪ੍ਰਧਾਨ ਜਾਟ ਮਹਾਂ ਸਭਾ, ,ਗੁਰਬਚਨ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਕਾਂਗਰਸ,ਦਵਿੰਦਰ ਸਿੰਘ ਧੂੜਕੋਟ ਸਰਕਲ ਪ੍ਰਧਾਨ,ਸੁਖਜੀਤ ਸਿੰਘ ਕਾਕਾ ਸੇਖੋਂ ਜਨਰੇਟਰ ਝੰਡੇਆਣਾ, ਸਰਪੰਚ ਜਗਦੀਪ ਸਿੰਘ ਜੱਗਾ ਮੱਦੋਕੇ,ਸਾਬਕਾ ਸਰਪੰਚ ਹਰਨੇਕ ਸਿੰਘ ਰਾਮੂੰਵਾਲਾ ਪ੍ਰਧਾਨ ਟਰੱਕ ਯੂਨੀਅਨ ਅਜੀਤਵਾਲ, ਚੇਅਰਮੈਨ ਜਗਰੂਪ ਸਿੰਘ ਤਖਤੂਪੁਰਾ,ਪ੍ਰਧਾਨ ਇੰਦਰਜੀਤ ਗਰਗ ਜੌਲੀ,ਬਲਵਿੰਦਰ ਸਿੰਘ ਬੱਬੂ ਪੀ ਏ, ਪ੍ਰਧਾਨ ਜਗਸੀਰ ਸਿੰਘ ਕਿੱਕਰ,ਚੇਅਰਮੈਨ ਭਜਨ ਸਿੰਘ ਜੈਦ,ਚੇਅਰਮੈਨ ਪਰਮਜੀਤ ਸਿੰਘ ਨੰਗਲ, ਪ੍ਰਧਾਨ ਭੋਲਾ ਸਿੰਘ ਬਰਾੜ, ਡਾ: ਦਵਿੰਦਰ ਸਿੰਘ ਗਿੱਲ, ਗੁਰਦੁਆਰਾ ਤਖ਼ਤੂਪੁਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਤਖਤੂਪੁਰਾ,ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ,ਪ੍ਰਧਾਨ ਇੰਦਰਜੀਤ ਗਰਗ ਜੌਲੀ,ਪ੍ਰਧਾਨ ਹਰਨੇਕ ਸਿੰਘ ਰਾਮੂੰਵਾਲੀਆ,ਕੁਲਦੀਪ ਸਿੰਘ ਢੋਸ,ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਜੱਥੇਦਾਰ ਬਲਦੇਵ ਸਿੰਘ ਚੂੰਘਾ ਮੈਂਬਰ ਸ਼ੋ੍ਰਮਣੀ ਕਮੇਟੀ,ਹਾਕਮ ਸਿੰਘ ਟੋਨਾ,ਸਰਪੰਚ ਰਾਮ ਸਿੰਘ ਮਾਣੁੁੂੰਕੇ,ਗੁਰਨੂਰ ਦੌਧਰ, ਪ੍ਰਧਾਨ ਮੇਜਰ ਸਿੰਘ ਸੇਖੋਂ ਦੀਨਾ , ਚੇਅਰਮੈਨ ਪੀ ਏ ਡੀ ਬੀ ਬੈਂਕ,ਸਤਿੰਦਰ ਸਿੰਘ ਬਬਲਾ,ਹਰਪ੍ਰੀਤ ਸਿੰਘ ਲਵਲੀ ਘੋਲੀਆ ਸਾਬਕਾ ਸੰਮਤੀ ਮੈਂਬਰ,ਅਮਰਜੀਤ ਸਿੰਘ ਸਾਬਕਾ ਸਰਪੰਚ ਘੋਲੀਆ, ਬਿੱਟੂ ਘੋਲੀਆ , ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ , ਸਰਪੰਚ ਗੁਰਨਾਮ ਸਿੰਘ ਭਾਗੀਕੇ, ਸਰਪੰਚ ਛਿੰਦਰਪਾਲ ਸਿੰਘ ਰਣਸੀਂਹ ਖੁਰਦ,ਸਰਪੰਚ ਨਿਰਮਲ ਸਿੰਘ ਦੌਧਰ ਗਰਬੀ,ਸਰਪੰਚ ਅਜਮੇਰ ਸਿੰਘ ਕਿਸ਼ਨਗੜ , ਸਾਬਕਾ ਸਰਪੰਚ ਗੁਰਜੰਟ ਸਿੰਘ ਕਿਸ਼ਨਗੜ,ਸਰਪੰਚ ਸੁਖਦੇਵ ਸਿੰਘ ਪੱਤੋ,ਤਰਸੇਮ ਸਿੰਘ ਸਰਪੰਚ ਭੁੱਟੀਵਾਲਾ,ਕੁਲਦੀਪ ਸਿੰਘ ਬੰਬੀਹਾ ਭਾਈ ਮੈਂਬਰ ਸੰਮਤੀ, ਸਰਪੰਚ ਛਿੰਦਰਪਾਲ ਕੌਰ ਪੱਤੋ,ਕੁਲਦੀਪ ਸਿੰਘ ਭੱਟੀ ਸੀਨੀਅਰ ਕਾਂਗਰਸੀ ਆਗੂ ਪੱਤੋ ਹੀਰਾ ਸਿੰਘ,ਜੀਵਨ ਗਰਗ ਬੱਧਣੀ ਕਲਾਂ,ਸਵਰਨ ਸਿੰਘ ਆਦੀਵਾਲ,ਹੈਪੀ ਪੱਤੋ, ਐਮ.ਸੀ. ਸੁਖਬੀਰ ਸਿੰਘ ਜੱਸਲ, ਸਰਪੰਚ ਸੁਖਦੀਪ ਸਿੰਘ ਸੀਪਾ ਦੌਧਰ, ਸਾਬਕਾ ਸਰਪੰਚ ਗੁਰਚਰਨ ਸਿੰਘ ਚੁਹੜਚੱਕ,ਸਤਵੰਤ ਸਿੰਘ ਕਾਲਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਰਣਸੀਂਹ ਕਲਾਂ, ਮੈਨੇਜਰ ਪਰਮਿੰਦਰ ਸਿੰਘ ,ਸਕੱਤਰ ਹਾਕਮ ਸਿੰਘ,ਮੰਡੀ ਸੁਪਰਵਾਈਜ਼ਰ ਦਵਿੰਦਰ ਸਿੰਘ ਦੀਨਾ,ਕੁਲਵੀਰ ਸਿੰਘ ਲੱਡੂ ਰੌਤਾ,ਪ੍ਰਧਾਨ ਨਿਰਭੈ ਭਾਗੀਕੇ,ਸਰਪੰਚ ਗੁਰਨਾਮ ਸਿੰਘ ਮਧੇਕੇ, ਸਰਪੰਚ ਗੁਰਨਾਮ ਸਿੰਘ ਭਾਗੀਕੇ,ਜਸਪਾਲ ਗੌਰੀ ਦੀਦਾਰੇਵਾਲਾ,ਬਲਦੇਵ ਸਿੰਘ ਮਿੱਠਾ ਸਾਬਕਾ ਸਰਪੰਚ ਰਣਸੀਂਹ ਖੁਰਦ,ਪ੍ਰਧਾਨ ਮੇਜਰ ਸਿੰਘ ਦੀਨਾ ਸਾਹਿਬ,ਸਰਪੰਚ ਦਰਸ਼ਨ ਸਿੰਘ ਬੁੱਟਰ,ਭੁਪਿੰਦਰ ਸਿੰਘ ਸਮੰਤੀ ਮੈਂਬਰ ਅਜੀਤਵਾਲ,ਸਾਬਕਾ ਸਰਪੰਚ ਸੁਖਦੇਵ ਸਿੰਘ ਪੱਤੋ,ਸਰਪੰਚ ਸੁਖਦੀਪ ਸਿੰਘ ਧੂੜਕੋਟ ਚੜਤ ਸਿੰਘ,ਸਰਪੰਚ ਜਗਦੀਸ਼ ਸਿੰਘ ਰੋਡੇ, ਸੰਮਤੀ ਮੈਂਬਰ ਇਕਬਾਲ ਸਿੰਘ ਭੱਟੀ,ਸੁਖਦੇਵ ਸਿੰਘ ਮਾਛੀਕੇ,ਪ੍ਰਧਾਨ ਅਜਮੇਰ ਸਿੰਘ ਰਣਸੀਂਹ,ਠੇਕੇਦਾਰ ਸੁਖਦੇਵ ਸਿੰਘ,ਕਰਮਜੀਤ ਸਿੰਘ ਬੁਰਜ ਹਮੀਰਾ, ਬੀ.ਡੀ.ਓ. ਨਿਰਮਲ ਸਿੰਘ ਭੱਟੀ,ਪ੍ਰਧਾਨ ਜਗਸੀਰ ਸਿੰਘ ਨੰਗਲ, ਸਰਪੰਚ ਜਗਦੀਸ਼ ਸਿੰਘ ਦੀਸ਼ਾ ਰੋਡੇ,ਹਰਦੀਪ ਸਿੰਘ,ਜਸਵੰਤ ਸਿੰਘ ਪੱਪੀ ਰਾਉਕੇ ਕਲਾਂ ਪ੍ਰਧਾਨ ਟਰੱਕ ਯੂਨੀਅਨ ਬੱਧਣੀ,ਸੁਰਜੀਤ ਸਿੰਘ ਮੀਤਾ ਰਣੀਆ,ਕੁਲਜੀਤ ਸਿੰਘ ਭਾਗੀਕੇ ਪ੍ਰਧਾਨ ਕੋਆਪਰੇਵਿਟਵ ਸੋਸਾਇਟੀ,ਸੁਖਮੰਦਰ ਸਿੰਘ ਪ੍ਰਧਾਨ ਰਾੳੂਕੇ ਕਲਾਂ,ਸਰਪੰਚ ਰਾਮ ਸਿੰਘ ਮਾਣੂਕੇ,ਪ੍ਰਧਾਨ ਸੁਰਜੀਤ ਸਿੰਘ ਮੀਤਾ, ਸੁਰਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ,ਉਪਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ, ਡਾ: ਬਲਵਿੰਦਰ ਖਾਨ,ਸਤਨਾਮ ਸਿੰਘ ਸੰਦੇਸ਼ੀ,ਸ਼ਿੰਦਰ ਸਿੰਘ ਸਰਪੰਚ ਨੱਥੂਵਾਲਾ ਜਦੀਦ,ਹੈਪੀ ਮਾਣੁੂੰਕੇ,ਸਰਪੰਚ ਗੁਰਸੇਵਕ ਸਿੰਘ ਮੀਨੀਆ,ਸਰਪੰਚ ਬਲਦੇਵ ਸਿੰਘ ਕੁੱਸਾ, ਸਰਪੰਚ ਗੁਰਦੀਪ ਸਿੰਘ ਕੋਕਰੀ ਕਲਾਂ ,ਸਰਪੰਚ ਚਰਨ ਸਿੰਘ ਹਿੰਮਤਪੁਰਾ,ਸਰਪੰਚ ਅਜਮੇਰ ਸਿੰਘ ਕਿਸ਼ਨਗੜ, ਦਲੀਪ ਸਿੰਘ ਸਾਬਕਾ ਸਰਪੰਚ ਪੱਤੋ ਹੀਰਾ ਸਿੰਘ,ਗੁਰਦੇਵ ਸਿੰਘ ਸਰਪੰਚ ਬੀੜ ਬੱਧਣੀ,ਸੁਖਦੇਵ ਸਿੰਘ ਐੱਮ ਸੀ,ਸਰਪੰਚ ਨਰਿੰਦਰ ਕੌਰ ਡਾਲਾ ,ਸਰਪੰਚ ਜਗਦੀਸ਼ ਸਿੰਘ ਕੋਕਰੀ ਫੂਲਾ ਸਿੰਘ,ਵਿਸ਼ਾਲ ਮਿੱਤਲ ਐੱਮ ਸੀ ,ਸਵਰਨ ਢੋਗਰ ਐੱਮ ਸੀ,ਗੁਰਮੀਤ ਸਿੰਘ ਐੱਮ ਸੀ ,ਪ੍ਰਵੀਨ ਛਾਬੜਾ ਪ੍ਰਧਾਨ ਆਦਿ ਤੋਂ ਇਲਾਵਾ ਇਲਾਕੇ ਦੇ ਸਰਪੰਚ ,ਪੰਚ ਅਤੇ ਪਤਵੰਤੇ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ