ਸਰਕਾਰੀ ਬ੍ਰਜਿੰਦਰਾ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਨੇ ਵਿਦਾਇਗੀ ਪਾਰਟੀ ਕਰਵਾਈ

ਕੋਟਕਪੂਰਾ/ਫਰੀਦਕੋਟ, 7 ਮਈ (ਟਿੰਕੂ ਪਰਜਾਪਤੀ) :- ਸਥਾਨਕ ਸਰਕਾਰੀ ਬ੍ਰਜਿੰਦਰਾ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਦੁਆਰਾ ਪਲੇਠੀ ਵਿਦਾਇਗੀ ਪਾਰਟੀ ਕਰਵਾਈ ਗਈ। ਕਾਲਜ ਪਿ੍ਰੰਸੀਪਲ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਐਮ. ਏ. ਅੰਗਰੇਜ਼ੀ ਭਾਗ ਦੂਜਾ ਦੇ ਵਿਦਿਆਰਥੀ ਨੂੰ ਅਲਵਿਦਾ ਆਖਿਆ ਗਿਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਨਿਰਵਰਿੰਦਰ ਕੌਰ ਸੰਧੂ ਨੇ ਸਾਰਿਆ ਨੂੰ ਜੀ ਆਇਆਂ ਆਖਦਿਆਂ ਇਸ ਵਿਦਾਇਗੀ ਪਾਰਟੀ ਨੂੰ ਆਪਣੇ ਆਪ ’ਚ ਕਾਲਜ ਅਤੇ ਅੰਗਰੇਜ਼ੀ ਵਿਭਾਗ ਲਈ ਇੱਕ ਵੱਡਾ ਮੀਲ ਪੱਥਰ ਦੱਸਿਆ। ਜ਼ਿਕਰਯੋਗ ਹੈ ਕਿ ਇਸ ਐਮ. ਏ. ਕੋਰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਨੇੜਲੇ 50 ਕਿਲੋਮੀਟਰ ਦੇ ਘੇਰੇ ’ਚ ਕਿਸੇ ਹੋਰ ਸਰਕਾਰੀ ਕਾਲਜ ’ਚ ਐਮ. ਏ. ਅੰਗਰੇਜ਼ੀ ਕਿਤੇ ਨਹੀਂ ਸੀ ਚੱਲ ਰਿਹਾ। ਇਸ ਮੌਕੇ ਪਿ੍ਰੰਸੀਪਲ ਸਤਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਜੀਵਨ ’ਚ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ।  ਰੰਗਾਰੰਗ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਗੀਤ, ਸੰਗੀਤ, ਭੰਗੜਾ, ਗਿੱਧਾ ਆਦਿ ਦੀ ਪੇਸ਼ਕਸ਼ ਕੀਤੀ ਗਈ। ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਜ਼ ਅਤੇ ਪ੍ਰੋਫੈਸਰਾਂ ਨੂੰ ਗੀਤ ਸਮਰਪਿਤ ਕਰਕੇ ਉਹਨਾਂ ਪ੍ਰਤੀ ਆਪਣੇ ਨਿੱਘੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ। ‘ਮਿਸ ਫੇਅਰਵੈੱਲ’ ਦਾ ਖ਼ਿਤਾਬ ‘ਅਪੂਰਵਾ ਸੱਚਦੇਵਾ’ ਅਤੇ ‘ਮਿਸਟਰ ਫੇਅਰਵੈੱਲ’ ਦਾ ਖ਼ਿਤਾਬ ‘ਜਸਕਮਲ ਸਿੰਘ’ ਨੂੰ ਜਦਕਿ ‘ਮਿਸ ਚਾਰਮਿੰਗ’ ਦਾ ਖ਼ਿਤਾਬ ‘ਮਨੀਸ਼ਾ’ ਨੇ ਪ੍ਰਾਪਤ ਕੀਤਾ ਅਤੇ ‘ਮਿਸਟਰ ਚਾਰਮਿੰਗ’ ਦਾ ਖ਼ਿਤਾਬ ‘ਵੰਸ਼ ਜੈਨ’ ਨੂੰ ਦਿੱਤਾ ਗਿਆ।