ਫਿਰੋਜ਼ਪੁਰ ਦੇ ਇੰਡੋ - ਪਾਕ ਬਾਰਡਰ ਤੋਂ 23 ਕਰੋਡ਼ ਦੀ 4 ਕੱਿਲੋ 700 ਗਰਾਮ ਹੇਰੋਇਨ ਬਰਾਮਦ ਹੋਈ

ਫਿਰੋਜ਼ਪੁਰ , 6 ਮਈ (ਪੰਕਜ ਕੁਮਾਰ)- ਪੰਜਾਬ  ਦੇ ਸਰਹੱਦੀ ਜ਼ਿਲ੍ਹਾ  ਫਰੋਜ਼ਪੁਰ  ਦੇ ਇੰਡੋ ਪਾਕ ਬਾਰਡਰ ਤੋਂ  ਫਿਰੋਜ਼ਪੁਰ ਨਾਰਕੋਟਕਿ ਸੈੱਲ ਪੁਲਸਿ ਨੇ ਬੀ ਐੱਸ ਐੱਫ  ਦੇ ਨਾਲ ਮਲਿਕੇ ਅੰਤਰਰਾਸ਼ਟਰੀ ਸੀਮਾ ਉੱਤੇ  ਬੀ ਐੱਸ ਐੱਫ ਦੀ ਚੈਕ ਪੋਸਟ ਸ਼ਾਮੇ-ਕੇ  ਦੇ ਨਜਦੀਕ ਪਾਕਸਿਤਾਨ ਵੱਲੋਂ ਆਈ ਕਰੀਬ 23 ਕਰੋਡ਼ ਦੀ 4 ਕੱਿਲੋ 700 ਗਰਾਮ ਹੈਰੋਇਨ ਨੂੰ ਫਡ਼ਨ 'ਚ ਸਫਲਤਾ ਹਾਸਲ ਕੀਤੀ ਹੈ ।  ਦਰਅਸਲ ਇਹ ਕਾਮਯਾਬੀ ਬੀ ਐੱਸ ਐੱਫ ਅਤੇ ਨਾਰਕੋਟਕਿ ਸੈਲ  ਦੇ ਹੱਥ ਉਸ ਵੇਲੇ ਲੱਗੀ ਜਦੋਂ ਨਾਰਕੋਟਕਿ ਸੈਲ ਫ਼ਰੋਜ਼ਪੁਰ ਰੇਂਜ ਨੂੰ ਇਕ ਖ਼ੁਫ਼ੀਆ ਇਨਪੁਟ ਮਲੀ ਕੇ ਫਰੋਜ਼ਪੁਰ ਦੇ ਨਾਲ ਲਗਦੀ ਸਰਹਦ ਕੋਲ ਨਸ਼ੇ ਦੀ ਖੇਪ ਪਹੁੰਚ ਚੁੱਕੀ ਹੈ ਜਸਿਦੀ ਤਸਕਰੀ ਹੋਣ ਵਾਲੀ ਹੈ ਜਸਿਦੇ ਆਧਾਰ ਤੇ ਐਂਟੀ ਨਾਰਕੋਟਕਿ ਸੈਲ ਟੀਮ  ਦੇ ਇਨਚਾਰਜ ਅਤੇ ਉਨ੍ਹਾਂ ਦੀ ਟੀਮ  ਦੇ ਨਾਲ ਇਸ ਪੁਰੇ ਖ਼ੁਫ਼ੀਆ ਮਸ਼ਿਨ ਦੀ ਨਗਿਰਾਨੀ ਲਈ ਮੌਕੇ ਤੇ ਗਏ ਏਸ.ਪੀ.ਡੀ ਅਜਮੇਰ ਸੰਿਘ ਬਾਠ  ਦੇ ਵੱਲੋਂ ਬੀ ਐੱਸ ਐੱਫ ਦੀ ਚੌਕੀ ਸ਼ਾਮੇ - ਕੇ  ਦੇ ਉੱਤੇ ਜਾ ਕੇ ਬੀ ਐੱਸ ਐੱਫ ਅਧਕਾਰੀਆ  ਨਾਲ ਤਾਲਮੇਲ ਕਰਦੇ ਹੋਏ ਬੀ ਐੱਸ ਐੱਫ ਦੀ ਟੁਕਡ਼ੀ ਨੂੰ ਵੀ ਨਾਲ ਲੈ ਕੇ ਗੇਟ ਨੰਬਰ 184 ਤੋਂ ਅੱਗੇ ਜੀਰਾਂ ਲਾਈਨ ਦੇ ਉਸ ਪਾਰ ਇਕ ਸਰਚ ਆਪਰੇਸ਼ਨ ਚਲਾਇਆ ਗਆਿ ।  ਉਧਰ ਇਸ ਸਰਚ ਆਪਰੇਸ਼ਨ ਦੇ ਦੌਰਾਨ ਪਲਿਰ ਨੰਬਰ 184/7  ਦੇ ਨਜਦੀਕ ਜੀਰੋ ਲਾਈਨ ਤੇ ਇਕ ਧਰੇਕ ਦੇ ਸੁੱਕੇ ਦਰਖਤ  ਦੇ ਮੂਡ ਵਾਲੀ ਖੋਖਲੀ ਜਗ੍ਹਾ ਉੱਤੇ ਜਦੋਂ ਸਰਚ ਕੀਤੀ ਗਈ ਤਾਂ ਉੱਥੇ ਤਸਕਰਾਂ ਵਲੋਂ  ਛੁਪਾਕੇ ਰੱਖੇ ਗਏ ਪੰਜ ਪੈਕੇਟ ਹੇਰੋਇਨ  ਦੇ ਬਰਾਮਦ ਹੋਏ ਜਨ੍ਹਾਂ ਦਾ ਕੁਲ ਭਾਰ 4 ਕੱਿਲੋ 700 ਗਰਾਮ  ਦੇ ਕਰੀਬ ਦੱਸਆਿ ਜਾ ਰਹਾ ਹੈ ਉਧਰ ਪੱਤਰਕਾਰਾਂ  ਨੂੰ ਜਾਣਕਾਰੀ ਦੰਿਦੇ ਹੋਏ ਐੱਸ ਪੀ ਡੀ ਅਜਮੇਰ ਸੰਿਘ ਬਾਠ ਨੇ ਦੱਸਆਿ ਕੇ ਇਹ ਪੂਰਾ ਆਪਰੇਸ਼ਨ ਬੀ ਐੱਸ ਐੱਫ ਅਧਕਾਰੀਆਂ ਦੇ ਨਾਲ ਤਾਲਮੇਲ ਕਰਦਆਿਂ ਉਨ੍ਹਾਂ ਨੂੰ ਨਾਲ ਲੈ ਕੇ ਕੀਤਾ ਗਆਿ ਹੈ ਜਸਿਦੇ ਬਾਅਦ ਹੇਰੋਇਨ ਨੂੰ ਬਰਾਮਦ ਕਰਕੇ ਐੱਲ ਡੀ ਪੀ ਐੱਸ ਐਕਟ  ਦੇ ਤਹਤਿ ਅਗਆਿਤ ਤਸਕਰਾਂ  ਦੇ ਖਲਾਫ ਮਾਮਲਾ ਦਰਜ ਕਰ ਲਆਿ ਗਆਿ ਹੈ । ਉਨ੍ਹਾਂ ਦੱਸਆਿ ਕੇ ਫ਼ਲਿਹਾਲ ਇਸ ਮਾਮਲੇ ਵੱਿਚ ਤਫਤੀਸ਼ ਜਾਰੀ ਹੈ । ਬਹਿਰਹਾਲ ਨਾਰਕੋਟਕਿ ਸੈਲ ਪੁਲਸਿ ਸਰਹੱਦ ਪਾਰ ਪਾਕਸਿਤਾਨ ਵਲੋਂ ਆਈ ਇਸ ਨਸ਼ੇ ਦੀ ਖੇਪ ਨੂੰ ਫਡ਼ਨ  ਤੋਂ  ਬਾਅਦ ਹੁਣ ਇਸ ਜਾਂਚ ਵੱਿਚ ਜੁਟੀ ਹੈ ਕੇ  ਇਸ ਖੇਪ ਨੂੰ ਕਸਿ ਭਾਰਤੀ ਤਸਕਰ ਨੇ ਸਮਗਲੰਿਗ ਲਈ ਮਗਵਾਇਆ ਸੀ ਅਤੇ ਇਸ ਖੇਪ ਨੂੰ ਕਥੇ ਪਹੁੰਚਾਇਆ ਜਾਣਾ ਸੀ।