ਸੈਕਰਡ ਹਾਰਟ ਸਕੂਲ ਵਿਖੇ 3 ਪੰਜਾਬ ਬਟਾਲੀਅਨ ਐੱਨ ਸੀ ਸੀ ਲੁਧਿਆਣਾ ਵੱਲੋਂ ਨਵੇਂ ਐੱਨ ਸੀ ਸੀ ਕੈਡਿਟਸ ਦੀ ਚੋਣ

ਮੋਗਾ, 6 ਮਈ (ਜਸ਼ਨ)- ਮੋਗਾ ਦੇ ਸੈਕਰਡ ਹਾਰਟ ਸਕੂਲ ਵਿਖੇ 3 ਪੰਜਾਬ ਬਟਾਲੀਅਨ ਐੱਨ ਸੀ ਸੀ ਲੁਧਿਆਣਾ ਵੱਲੋਂ ਨਵੇਂ ਐੱਨ ਸੀ ਸੀ ਕੈਡਿਟਸ ਦੀ ਚੋਣ ਲਈ ਲੜਕਿਆਂ ਦੀ ਸਰੀਰਿਕ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਨਵੇਂ ਸੈਸ਼ਨ 2018-20  ਲਈ  ਇਛੁੱਕ ਵਿਦਿਆਰਥੀਆਂ ’ਚੋਂ ਕੈਡਿਟਸ ਦੀ ਚੋਣ ਕਰਦਿਆਂ ਉਹਨਾਂ ਨੂੰ ਰਜਿਸਟਰ ਕੀਤਾ ਗਿਆ। ਇਸ ਮੌਕੇ ਚੁਣੀ ਗਈ ਟੀਮ ਦੇ ਨਾਲ ਸੂਬੇਦਾਰ ਰਾਮ ਸਿੰਘ, ਹਵਲਦਾਰ ਬਚਿੱਤਰ ਸਿੰਘ ,ਸੈਕਰਡ ਹਾਰਟ ਸਕੂਲ ਦੇ ਐੱਨ ਸੀ ਸੀ ਲੜਕਿਆਂ ਦੇ ਇੰਚਾਰਜ ਸ਼੍ਰੀ ਬਬੀਸ਼ ਬੱਬਰ ਬਿਸ਼ਟ ਅਤੇ ਗਰਲਜ਼ ਬਟਾਲੀਅਨ ਦੇ ਇੰਚਾਰਜ ਸੁਚੇਤਾ ਅਗਰਵਾਲ (ਸੈਕਿੰਡ ਅਫ਼ਸਰ) ਵੀ  ਮੌਜੂਦ ਸਨ। ਇਸ ਚੋਣ ਉਪਰੰਤ ਸੈਕਰਡ ਹਾਰਟ ਸਕੂਲ ਦੇ ਪਿ੍ਰੰ: ਸ਼੍ਰੀਮਤੀ ਵਿਜੇ ਜੇਬਾ ਕੁਮਾਰ ਨੇ  ਚੁਣੇ ਗਏ ਐੱਨ ਸੀ ਸੀ ਕੈਡਿਟਸ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਤਰਾਂ ਚੋਣ ਨਾਲ ਬੱਚਿਆਂ ਵਿਚ ਦੇਸ਼ ਪ੍ਰੇਮ ਅਤੇ ਰਾਸ਼ਟਰੀਅਤਾ ਦੀ ਭਾਵਨਾ ਪੈਦਾ ਹੰੁਦੀ ਹੈ । ਉਹਨਾਂ ਆਖਿਆ ਕਿ ਇਹਨਾਂ ਦੋ ਸਾਲਾਂ ਲਈ ਚੁਣੇ ਗਏ ਕੈਡਿਟਸ ਨੂੰ ਸਖਤ ਮਿਹਨਤ ਕਰਵਾਈ ਜਾਵੇਗੀ ਤਾਂ ਕਿ ਉਹਨਾਂ ਦੇ ਸਰੀਰਕ ਵਿਕਾਸ ਦੇ ਨਾਲ ਨਾਲ ਬੌਧਿਕ ਵਿਕਾਸ ਵੀ ਹੋ ਸਕੇ। ਉਹਨਾਂ ਕਿਹਾ ਕਿ ਇਹ ਵਿਦਿਆਰਥੀ ਉੱਚ ਫੌਜੀ ਅਧਿਕਾਰੀਆਂ ਦੀ ਦੇਖ ਰੇਖ ਹੇਠ ਦੇਸ਼ ਦੀ ਸੁਰੱਖਿਆ ਲਈ ਸਿੱਖਿਅਤ ਹੋ ਸਕਣਗੇ ਅਤੇ ਲੋੜ ਪੈਣ ’ਤੇ ਸੁਰੱਖਿਆ ਸੇਨਾਵਾਂ ਦੇ ਸਹਾਇਕ ਵਜੋਂ ਸੇਵਾਵਾਂ ਨਿਭਾਅ ਸਕਣਗੇ ਜੋ ਕਿ ਕਿਸੇ ਲਈ ਵੀ ਮਾਣ ਵਾਲੀ ਗੱਲ ਹੰੁਦੀ ਹੈ। ਉਹਨਾਂ ਇਸ ਮੌਕੇ ਚੁਣੇ ਗਏ ਕੈਡਿਟਸ ਨਾਲ ਯਾਦਗਾਰੀ ਤਸਵੀਰ ਵੀ ਕਰਵਾਈ ।