ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ ਕਸ਼ਮੀਰ ਕੌਰ ਨੂੰ ਹਜ਼ਾਰਾਂ ਸੰਗਤਾਂ ਨੇ ਦਿੱਤੀਆਂ ਨਿੱਘੀਆਂ ਸ਼ਰਧਾਂਜਲੀਆਂ

ਕੋਟਈਸੇਖਾਂ,6 ਮਈ (ਜਸ਼ਨ)- ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ ਕਸ਼ਮੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਧਰਮਕੋਟ ਹਲਕੇ ਦੇ ਪਿੰਡ ਲੌਂਗੀਵਿੰਡ ਵਿਖੇ  ਕਰਵਾਈ ਗਈ ਜਿੱਥੇ ਹਜ਼ਾਰਾਂ ਸੰਗਤਾਂ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੰੁਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ । ਇਸ ਮੌਕੇ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ , ਹਰੀ ਸਿੰਘ ਜੀਰਾ ਸਾਬਕਾ ਮੰਤਰੀ , ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ , ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ, ਬਲਾਕ ਪ੍ਰਧਾਨ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ,ਬਲਾਕ ਪ੍ਰਧਾਨ ਗੁਰਬੀਰ ਸਿੰਘ ਗੋਗਾ ਸੰਗਲਾ, ਿਸ਼ਨ ਤਿਵਾੜੀ, ਸੁਖਜਿੰਦਰ ਸਿੰਘ ਕਾਕਾ ਬਲਖੰਡੀ,  ਇਲਾਕਾਵਾਸੀ ਅਤੇ ਸਮਾਜ ਦੀਆਂ ਸਿਰਮੌਰ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸ਼ਰਧਾਂਜਲੀ ਸਮਾਗਮ ਦੌਰਾਨ ਸਵਰਗੀ ਮਾਤਾ ਕਸ਼ਮੀਰ ਕੌਰ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ  ਨੇ ਆਖਿਆ ਕਿ ਬੱਚਿਆਂ ਦੀ ਚੰਗੀ ਪਰਵਰਿਸ਼ ਅਤੇ ਵਧੀਆ ਸੰਸਕਾਰਾਂ ਦੀ ਅਹਿਮ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ ਅਤੇ ਮਾਤਾ ਕਸ਼ਮੀਰ ਕੌਰ ਨੇ ਇਸ ਜ਼ਿੰਮੇਵਾਰੀ ਨੂੰ ਦਿਆਨਤਦਾਰੀ ਨਾਲ ਨਿਭਾਇਆ । ਉਹਨਾਂ ਕਿਹਾ ਕਿ ਬੱਚਾ ਜ਼ਿੰਦਗੀ ਵਿਚ ਉਹ ਸਭ ਕੁਝ ਬਣ ਸਕਦਾ ਹੈ ਜੋ ਉਹ ਚਾਹੰੁਦਾ ਹੈ ਬਸ਼ਰਤੇ ਉਸਦੀ ਮਾਂ ਉਸ ਦਾ ਮਾਰਗ ਦਰਸ਼ਨ ਕਰੇ । ਲੋਹਗੜ ਨੇ ਆਖਿਆ ਕਿ ਮਾਤਾ ਜੀ ਵੱਲੋਂ ਦਿੱਤੇ ਪਰਿਵਾਰਕ ਸੰਸਕਾਰਾਂ ਦੀ ਬਦੌਲਤ ਇਸ ਪਰਿਵਾਰ ਨੇ ਸਮਾਜ ਵਿਚ ਆਪਣਾ ਰਸੂਖ ਬਣਾਇਆ ਹੈ ਵਿਸ਼ੇਸ਼ਕਰ ਕੁਲਬੀਰ ਸਿੰਘ ਲੌਂਗੀਵਿੰਡ ਨੇ ਨਾ ਸਿਰਫ਼ ਬਤੌਰ ਸਰਪੰਚ ਸੇਵਾ ਨਿਭਾ ਰਿਹਾ ਹੈ ਬਲਕਿ ਕਾਂਗਰਸ ਪਾਰਟੀ ਲਈ ਵਫ਼ਾਦਾਰ ਅਤੇ ਨਿਡਰ ਯੋਧੇ ਵਾਂਗ ਵਿਚਰਦਿਆਂ ਨੌਜਵਾਨ ਕਾਰਕੰੁਨਾਂ ਲਈ ਰਾਹ ਦਸੇਰਾ ਸਿੱਧ ਹੋ ਰਿਹਾ ਹੈ। ਉਹਨਾਂ ਕਿਹਾ ਕਿ ਨੰਬਰਦਾਰ ਅਰਬੇਲ ਸਿੰਘ ਅਤੇ ਖੁਦ ਮਾਤਾ ਕਸ਼ਮੀਰ ਕੌਰ  ਵੱਲੋਂ ਬਤੌਰ ਪੰਚਾਇਤ ਮੈਂਬਰ ਨੈਤਿਕਤਾ ਭਰਪੂਰ ਰਾਜਨੀਤੀ ਕਰਨ ਸਦਕਾ ਹੀ ਕੁਲਬੀਰ ਲੌਂਗੀਵਿੰਡ ਨਿੱਤ ਦਿਨ ਸਿਆਸਤ ਵਿਚ ਉੱਚੇ ਮੁਕਾਮ ਹਾਸਲ ਕਰ ਰਿਹਾ ਹੈ ਤੇ ਉਹਨਾਂ ਨੂੰ ਮਾਣ ਹੈ ਕਿ ਕੁਲਬੀਰ ਹਰ ਪਲ ਉਹਨਾਂ ਦੇ ਛੋਟੇ ਭਰਾ ਵਾਂਗ ਹਰ ਮੁਹਿੰਮ ਵਿਚ ਉਹਨਾਂ ਨਾਲ ਖੜਾ ਨਜ਼ਰ ਆਉਂਦਾ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਬੇਹੱਦ ਦੁਖਦਾਈ ਹੈ ਪਰ ਗੁਰਬਾਣੀ ਆਸ਼ੇ ਮੁਤਾਬਕ ਸਵਾਏ ਭਾਣਾ ਮੰਨਣ ਅਤੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਜੋਦੜੀ ਕਰਨ ਹੋਰ ਕੁਝ ਕਰਨਾ ਸੰਭਵ ਨਹੀਂ ਪਰ ਫਿਰ ਵੀ ਅੱਜ ਸਾਰੀ ਸੰਗਤ ਲੌਂਗੀਵਿੰਡ ਪਰਿਵਾਰ ਨਾਲ ਖੜੀ ਹੈ ਅਤੇ ਇਸ ਦੁੱਖ ਵਿਚ ਸ਼ਰੀਕ ਹੈ। ਇਸ ਮੌਕੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਮਾਵਾਂ ਕੋਲ ਪਰਮਾਤਮਾ ਦੀ ਬਖਸ਼ਿਸ਼ ਅਜਿਹੀ ਵੇਦਨਾ ਹੰੁਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਬਿੰਨਾਂ ਕੁਝ ਬੋਲੇ ਹੀ ਸਭ ਕੁਝ ਜਾਣ ਲੈਂਦੀ ਹੈ ਤੇ ਅਜਿਹੇ ਹੀ ਕੋਮਲ ਸੁਭਾਅ ਦੇ ਸਨ ਮਾਤਾ ਕਸ਼ਮੀਰ ਕੌਰ ਲੌਂਗੀਵਿੰਡ ਜਿਹਨਾਂ ਪਤੀ ਦੇ ਅਕਾਲ ਚਲਾਣੇ ਤੋਂ ਬਾਅਦ ਆਪਣੇ ਬੱਚਿਆਂ ਦੀ ਭਾਵਨਾਵਾਂ ਨੂੰ ਸਮਝਿਆ ਤੇ ਉਹਨਾਂ ਨੂੰ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਸੋਝੀ ਦਿੱਤੀ। ਇਸ ਮੌਕੇ ਸ਼ਿਵਾਜ਼ ਭੋਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਲੰਬੇ ਸੰਘਰਸ਼ ਅਤੇ ਦੁੱਖਾਂ ਤਕਲੀਫ਼ਾਂ ਨੂੰ ਸਹਿਦਿਆਂ ਮਾਤਾ ਕਸ਼ਮੀਰ ਕੌਰ ਨੇ ਆਪਣੇ ਪੁੱਤਰਾਂ ਨਾਲ ਔਖੇ ਤੋਂ ਔਖੇ ਸਮੇਂ ਵਿਚ ਵੀ ਪੂਰਾ ਸਾਥ ਨਿਭਾਇਆ । ਉਹਨਾਂ ਪੰਡਾਲ ਵਿਚ ਬੈਠੀਆਂ ਬੀਬੀਆਂ ਅਤੇ ਭੈਣਾਂ ਨੂੰ ਮਾਤਾ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਸਮਾਜ ਦੀ ਅਗਵਾਈ ਕਰਨ ਵਾਲੀਆਂ ਸ਼ਖਸੀਅਤਾਂ ਦੇ ਰੂਪ ਵਿਚ ਆਪਣੇ ਬੱਚਿਆਂ ਦੀ ਸ਼ਖਸੀਅਤ ਦਾ ਨਿਰਮਾਣ ਕਰ ਸਕਣ। ਇਸ ਮੌਕੇ ਸਾਬਕਾ ਚੇਅਰਮੈਨ ਸ਼੍ਰੀ ਵਿਜੇ ਧੀਰ ਨੇ ਮਾਤਾ ਕਸ਼ਮੀਰ ਕੌਰ ਦੀ ਸ਼ਖਸੀਅਤ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਹ ਹਮੇਸ਼ਾ ਸਭ ਦਾ ਸਤਿਕਾਰ ਕਰਦੇ ਸਨ ਤੇ ਆਪਣੇ ਆਖਰੀ ਸਮੇਂ ਵਿਚ ਵੀ ਉਹ ਘਰ ਆਏ ਮਹਿਮਾਨਾਂ  ਦੀ ਮਹਿਮਾਨਵਾਜ਼ੀ ਕਰਨਾ ਨਹੀਂ ਸੀ ਭੁੱਲਦੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਖੋਸਾ ਸੀਨੀਅਰ ਕਾਂਗਰਸੀ ਆਗੂ ਨੇ ਵੀ ਮਾਤਾ ਕਸ਼ਮੀਰ ਕੌਰ ਦੇ ਵਿਲੱਖਣ ਗੁਣਾਂ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੁਲਬੀਰ ਸਿੰਘ ਸੰਧੂ ਲੌਂਗੀਵਿੰਡ ਨੂੰ ਪਰਿਵਾਰ ਦੀ ਜ਼ਿੰਮੇਵਾਰੀ ਪੱਗ ਦੇ ਰੂਪ ਵਿਚ ਸੌਂਪੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਸੰਧੂ ਡਾਇਰੈਕਟਰ ਹੇਮਕੁੰਟ ਸੰਸਥਾਵਾਂ, ਜਸਮੱਤ ਸਿੰਘ ਮੱਤਾ ਸਰਪੰਚ, ਬੀਬੀ ਸੁਖਬੀਰ ਕੌਰ ਮੁਖੀ ਅੰਗੀਠਾ ਸਾਹਿਬ ਸਲੀਣਾ, ਸੰਦੀਪ ਸਿੰਘ ਰੇੜਵਾਂ,ਸੰਦੀਪ ਸਿੰਘ ਸੰਧੂ,ਜ਼ੋਰਾ ਸਿੰਘ ਰੱਤੀਆਂ,ਗੁਰਿੰਦਰ ਸਿੰਘ ਸਰਪੰਚ ਦਾਤਾ,ਹਰਪ੍ਰੀਤ ਸਿੰਘ ਸ਼ੇਰੇਵਾਲਾ,ਯਾਦਵਿੰਦਰ ਸਿੰਘ ਸਰਪੰਚ ਬਲਖੰਡੀ,ਭਗੀਰਥ ਰਾਏ ਪ੍ਰਧਾਨ ਨਗਰ ਕੌਂਸਲ ਸੁਨਾਮ,ਬਿੱਟੂ ਸਰਪੰਚ ਸੈਦ ਮੁਹੰਮਦ,ਬਲਵਿੰਦਰ ਸਿੰਘ,ਪਰਮਜੀਤ ਕੌਰ ਕਪੂਰੇ ਜਨਰਲ ਸੈਕਟਰੀ  ਇਸਤਰੀ ਵਿੰਗ,ਮੇਜਰ ਸਿੰਘ ਸਰਪੰਚ ਸ਼ਾਦੀਵਾਲਾ,ਮਾਸਟਰ ਦਰਸ਼ਨ ਸਿੰਘ,ਸੁਧੀਰ ਧਰਮਕੋਟ ,ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ,ਪਿ੍ਰਤਪਾਲ ਸਿੰਘ ਸਰਪੰਚ ਚੀਮਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੋਛੜ .ਅਮਨਦੀਪ ਸਿੰਘ ਪ੍ਰਧਾਨ ਫ਼ਤਿਹਗੜ੍ਹ ਪੰਜਤੂਰ, ਸੀਨੀਅਰ ਅਕਾਲੀ ਆਗੂ ਮੁਖਤਿਆਰ ਸਿੰਘ ਰਾਜਾਂਵਾਲਾਐੱਮ ਸੀ ਯਾਦਵਿੰਦਰ ਸਿੰਘ, ਐੱਮ ਸੀ ਅਮਿ੍ਰਤ ਕੌਰ ਸੁਨਾਮ, ਐੱਮ ਸੀ ਮੋਨਿਕਾ ਗੋਇਲ,ਐੱਮ ਸੀ ਮਨਪ੍ਰੀਤ ਵੜੈਚ, ਰਾਮ ਪ੍ਰਵੇਸ਼ ਸੁਪਰਡੈਂਟ ਏ ਡੀ ਸੀ ਮੋਗਾ ਦਫਤਰ,ਪਿ੍ਰੰ: ਪੂਰਨ ਸਿੰਘ ਸੰਧੂ,ਰਾਮ ਸਰੂਪ ਸਰਪੰਚ ਕੋਟਈਸੇਖਾਂ, ਅਮੀਰ ਸਿੰਘ ਸਰਪੰਚ ਸ਼ੇਰਪੁਰ,ਅਮਿ੍ਰਤਪਾਲ ਸਿੰਘ ਸਰਪੰਚ ਝੰਡਾ ਬੱਗਾ, ਗੁੁਰਸੇਵਕ ਸਿੰਘ ਖੋਸਾ, ਸੁਰਜੀਤ ਸਿੰਘ ਰਾਮਗੜ, ਰਾਜ ਸਿੰਘ ਕਾਦਰਵਾਲਾ,ਬਲਤੇਜ ਸਿੰਘ ਪ੍ਰਧਾਨ ਜਾਟ ਮਹਾਂ ਸਭਾ ਧਰਮਕੋਟ, ਅਵਤਾਰ ਸਿੰਘ ਪੀ ਏ ,ਸੋਹਣ ਸਿੰਘ ਖੇਲਾ ਪੀ ਏ, ਸੋਹਨ ਸਿੰਘ ਸਰਪੰਚ ਸਿੰਘਪੁਰਾ, ਅਮਨਦੀਪ ਸਿੰਘ ਪ੍ਰਧਾਨ ਨਗਰ ਕੌਂਸਲ ਫਤਿਹਗੜ ਪੰਜਤੂਰ, ਦਵਿੰਦਰ ਸਿੰਘ ਡਿੰਪੀ ਕੰਗ,ਬਿੱਟੂ ਕੰਗ,ਮਾਸਟਰ ਸੁਮਾਰ ਸਿੰਘ, ਪ੍ਰਗਟ ਸਿੰਘ ਸਰਪੰਚ ਮੌਜੇਵਾਲਾ,ਅਵਤਾਰ ਸਿੰਘ ਕਾਨੂੰਨਗੋ ਜੀਰਾ, ਇਕਬਾਲ ਸਿੰਘ ਸਰਪੰਚ ਰਾਮਗੜ, ਪਰਮਜੀਤ ਸਿੰਘ ਐਡਵੋਕੇਟ, ਹਰਜਿੰਦਰ ਸਿੰਘ ਵਿਜੀਲੈਂਸ ,ਸਵਰਨ ਸਿੰਘ ਸਰਪੰਚ ਮੁਨਾਵਾਂ, ਚਰਨ ਸਿੰਘ ਦਾਤੇਵਾਲ,ਪਾਲ ਸਿੰਘ ਤਹਿਸੀਲਦਾਰ ,ਤੇਜਿੰਦਰ ਸਿੰਘ ਭੁੱਲਰ ਡਾਇਰੈਕਟਰ, ਦਵਿੰਦਰ ਸਿੰਘ ਮੈਨੇਜਰ ਪੀ ਏ ਡੀ ਬੀ, ਬਿੱਟੂ ਠੇਕੇਦਾਰ, ਬਾਦਲ ਠੇਕੇਦਾਰ, ਡੀ ਐੱਸ ਪੀ ਪਲਵਿੰਦਰ ਸਿੰਘ ਸੰਧੂ ਵਿਜੀਲੈਂਸ ਮੋਗਾ, ਕਾਰਜ ਸਿੰਘ ਮਾਹਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੱਖੂ, ਜੁਗਰਾਜ ਸਿੰਘ ਸਰਪੰਚ ਪੀਰ ਮੁਹੰਮਦ,ਮਿਲਖਾ ਸਿੰਘ ਸਰਪੰਚ ਗੱਟਾ ਬਾਦਸ਼ਾਹ,ਰਾਜਨ ਵਰਮਾ ਐੱਮ ਸੀ ਕੋਟ ਈਸੇਖਾਂ, ਲਖਵਿੰਦਰ ਸਿੰਘ ਰੰਧਾਵਾ,ਬਲਵਿੰਦਰ ਸਿੰਘ ਸਰਪੰਚ ਗੁਰਦੇਵ ਸਿੰਘ ਨਿਹਾਲਗੜ,ਭਗਵਾਨ ਸਿੰਘ ਸਰਪੰਚ ਅਟਾਰੀ,ਪਰਸਨ ਸਿੰਘ ਇੰਸਪੈਕਟਰ,ਜਸਵਿੰਦਰ ਸਿੰਘ ਐੱਸ ਐੱਚ ਓ ਆਦਿ ਨੇ ਵੀ ਸ਼ਰਧਾਂਜਲੀ ਸਮਾਗਮ ਵਿਚ ਸ਼ਮੂਲੀਅਤ ਕੀਤੀ । ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਰਿਸ਼ਤੇਦਾਰ ਸ: ਯਾਦਵਿੰਦਰ ਸਿੰਘ ਬਾਜਵਾ ਡੀ ਐੱਸ ਪੀ ਇਨਵੈਸਟੀਗੇਸ਼ਨ ਫਰੀਦਕੋਟ ਸਬ ਡਿਵੀਜ਼ਨ ਜੈਤੋ ਨੇ ਸ:ਅਰਬੇਲ ਸਿੰਘ ਨੰਬਰਦਾਰ ਅਤੇ ਲੌਂਗੀਵਿੰਡ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ