ਜਲੋਰ ਸਿੰਘ ਦੀ ਬੇਵਕਤੀ ਮੌਤ ਨਾਲ ਸਮਾਜ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ- ਗਹਿਰੀ

ਮੋਗਾ, 4 ਮਈ (ਜਸ਼ਨ)-ਲੋਕ ਜਨਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ‘ਗਹਿਰੀ‘ ਮੈਬਰ ਐਫ.ਸੀ.ਆਈ. ਭਾਰਤ ਸਰਕਾਰ ਇਥੇ ਲੋਕ ਜਨਸਕਤੀ ਪਾਰਟੀ ਮਹਿਲਾ ਵਿੰਗ ਮੋਗਾ ਦੀ ਮੀਤ ਪ੍ਰਧਾਨ ਕੁਲਦੀਪ ਕੌਰ ਦੇ ਪਤੀ ਜਲੋਰ ਸਿੰਘ ਦੀ ਹੋਈ ਬੇਵਕਤੀ ਮੋਤ ਤੇ ਅਫਸੋਸ ਕਰਨ ਦੇ ਲਈ ਪਿੰਡ ਬੁਘੀਪੁਰਾ ਦੇ ਸਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਅੰਤਿਮ ਅਰਦਾਸ ਵਿਚ ਸਾਮਲ ਹੋਣ ਲਈ ਪਹੁੰਚੇ। ਉਹਨਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੋਰ ਸਿੰਘ ਦੀ ਨੌਜਵਾਨ ਉਮਰ ਵਿਚ ਮੌਤ ਹੋ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।  ਲੋਕ ਜਨਸ਼ਕਤੀ ਪਾਰਟੀ ਪ੍ਰੀਵਾਰ ਨਾਲ ਹਰ ਦੁੱਖ ਸਮੇਂ ਖੜੀ ਰਹੇਗੀ। ਗਹਿਰੀ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਮ ਵਿਲਾਸ ਪਾਸਵਾਨ ਕੇਂਦਰੀ ਫੂਡ ਸਪਲਾਈ ਮੰਤਰੀ ਭਾਰਤ ਸਰਕਾਰ ਅਤੇ ਚਰਾਗ ਪਾਸਵਾਨ ਚੇਅਰਮੈਨ ਪਾਰਲੀਮੈਟ ਬੋਰਡ ਲੋਕ ਜਨਸ਼ਕਤੀ ਪਾਰਟੀ ਵਲੋਂ ਵੀ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਪਾਰਟੀ ਵਲੋਂ ਪਰਿਵਾਰ ਦੀ ਹਰ ਸਮੇਂ ਸੰਭਵ ਮੱਦਦ ਕੀਤੀ ਜਾਵੇਗੀ। ਗਹਿਰੀ ਨੇ ਆਪਣੇ ਸੰਬੋਧਨ ਵਿਚ ਸੁਪਰੀਮ ਕੋਰਟ ਵੱਲੋਂ ਐਸ.ਸੀ. ਐਕਟ ਨੂੰ ਕਮਜ਼ੋਰ ਕਰਨ ਵਾਲੇ ਦਿੱਤੇ ਜਾ ਰਹੇ ਫੈਸਲੇ ਦੀ ਚਿੰਤਾ ਕਰਦਿਆਂ ਕਿਹਾ ਕਿ ਦਲਿਤ ਸਮਾਜ ਨੂੰ ਕੋਰਟ ਦੇ ਦਲਿਤ ਵਿਰੋਧੀ ਫੈਸਲਿਆਂ ਤੋਂ ਸੁਚੇਤ ਰਹਿਣਾ ਪਵੇਗਾ। ਨਹੀਂ ਤਾਂ ਦਲਿਤ ਸਮਾਜ ਨੂੰ ਮੁੜ ਗੁਲਾਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗਹਿਰੀ ਨੇ ਦੋ ਅਪਰੈਲ ਦੇ ਇਤਿਹਾਸਕ ਭਾਰਤ ਬੰਦ ਵਿਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਅਤੇ ਪਰਿਵਾਰ ਸਮੇਤ ਇਨਸਾਫ ਪਸੰਦ ਲੋਕਾਂ ਦਾ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਲੋਕ ਬੇਇਨਸਾਫੀ ਦ ਖਿਲਾਫ ਸੜਕਾਂ ਤੇ ਨਿਕਲਣ ਲਈ ਦੇਰੀ ਨਹੀ ਕਰਨਗੇ। ਗਹਿਰੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਕੇਂਦਰੀ ਫੂਡ ਸਪਲਾਈ ਮੰਤਰੀ ਅਤੇ ਕੌਮੀ ਪ੍ਰਧਾਨ ਲੋਕ ਜਨਸ਼ਕਤੀ ਪਾਰਟੀ ਵਲੋਂ ਅਨੁਸੂਚਿਤ ਜਾਤੀ ਦੇ ਲੋਕ ਸਭਾ ਮੈਬਰਾਂ ਨੂੰ ਨਾਲ ਲੈ ਕੇ ਅਨੁਸੂਚਿਤ ਜਾਤੀ ਦੇ ਹਿੱਤਾਂ ਨੂੰ ਬਚਾਉਣ , ਨਿਆਂ ਪਾਲਿਕਾ ਵਿਚ ਰਾਖਵਾਂ ਕਰਨ ਲਾਗੂ ਕਰਵਾਉਣ, ਪ੍ਰਮੋਸ਼ਨ ਵਿਚ ਅਤੇ ਨਿੱਜੀ ਕੰਪਨੀਆਂ ਵਿਚ ਰਾਖਵਾਂ ਕਰਨ ਲਾਗੂ ਕਰਵਾਉਣ ਲਈ ਲੋਕ ਸਭਾ ਵਿਚ ਬਿੱਲ ਸਰਕਾਰ ਤੋਂ ਪੇਸ਼ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਸਮੁੱਚੇ ਦਲਿਤ ਸਮਾਜ ਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਸੁਚੇਤ ਹੋਣਾ ਲਾਜ਼ਮੀ ਹੈ। ਗਹਿਰੀ ਨੇ ਇਹ ਵੀ ਕਿਹਾ ਕਿ ਸੜਕਾਂ ਤੇ ਲੰਗਰ ਲਾਉਣ ਦੀ ਬਜਾਏ ਗਰੀਬ ਬੱਚਿਆਂ ਨੂੰ ਪੜਾਉਣਾ ਅਤੇ ਦੇਸ਼ ਵਿਚ ਬਰਾਬਰ ਦੀ ਵਿੱਦਿਆ ਅਤੇ ਬਰਾਬਰ ਮੌਕੇ ਦੇਣਾ ਸਭ ਤੋਂ ਵੱਡਾ ਧਰਮ ਅਤੇ ਸੇਵਾ ਹੈ। ਇਸ ਮੌਕੇੇ ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਪੰਜਾਬ ਲੋਕ ਜਨਸ਼ਕਤੀ ਪਾਰਟੀ,, ਗੁਰਬਖਸ਼ ਸਿੰਘ ਜਿਲਾ ਪ੍ਰਧਾਨ ਮੋਗਾ ,ਗੁਰਦੀਪ ਸਿੰਘ ਰੁਮਾਣਾ ਜਿਲਾ ਪ੍ਰਧਾਨ ਫਰੀਦਕੋਟ, ਹਰਨੇਕ ਸਿੰਘ ਸੂਬੇਦਾਰ, ਮਲਕੀਤ ਸਿੰਘ ਸਹਿਰੀ ਪ੍ਰਧਾਨ ਮੋਗਾ, ਹਰਜਿੰਦਰ ਕੋਰ ਜਿਲਾ ਪ੍ਰਧਾਨ ਮਹਿਲਾ ਵਿੰਗ ਮੋਗਾ ਆਦਿ ਸ਼ਾਮਲ ਸਨ।