ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ ਦੇ ਨਿਵਾਸ ਸਥਾਨ ਤੇ ਪਹੁੰਚੇ,ਕਾਂਗਰਸੀ ਵਰਕਰਾਂ ਵਲੋ ਸ਼ਾਨਦਾਰ ਸਵਾਗਤ

ਮੋਗਾ,4 ਮਈ (ਜਸ਼ਨ):ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਪਿੰਡ ਲੋਹਗੜ੍ਹ ਵਿਖੇ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ ਦੇ ਨਿਵਾਸ ਸਥਾਨ ਤੇ ਪਹੁੰਚੇ। ਜਿੱਥੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵਲੋ ਉਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜਦੋ ਪੱਤਰਕਾਰਾ ਵਲੋ ਉਨਾਂ ਤੋ ਧਰਮਕੋਟ ਦੇ ਸਰਕਾਰੀ ਹਸਪਤਾਲ ਅਤੇ ਡਿਸਪੈਂਰਸੀ ਵਿੱਚ ਡਾਕਟਰਾਂ ਦੀ ਘਾਟ ਸਬੰਧੀ ਪੁੱਛੇ ਗਏ ਸਵਾਲ ਤੇ ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਆਪ ਬਹੁਤ ਫਿਕਰਮੰਦ ਹਨ ਅਤੇ ਉਨਾਂ ਵਲੋ ਇਹ ਮਾਮਲਾ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾਪੁਰਾਣਾ, ਡਾ.ਹਰਜੋਤ ਕਮਲ ਵਿਧਾਇਕ ਮੋਗਾ, ਕਰਨਲ ਬਾਬੂ ਸਿੰਘ ਜਿਲ੍ਹਾ ਪ੍ਰਧਾਨ ਕਾਂਗਰਸ, ਮਹੇਸ਼ਇੰਦਰ ਸਿੰਘ ਸਾਬਕਾ ਵਿਧਾਇਕ, ਡਾ.ਤਾਰਾ ਸਿੰਘ ਸੰਧੂ , ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਗੁਰਬਚਨ ਸਿੰਘ ਬਰਾੜ, ਐਸ.ਡੀ.ਐਮ ਧਰਮਕੋਟ ਗੁਰਵਿੰਦਰ ਸਿੰਘ ਜੋਹਲ, ਡੀ.ਐਸ.ਪੀ ਧਰਮਕੋਟ ਅਜੇਰਾਜ ਸਿੰਘ, ਥਾਣਾ ਮੁੱਖੀ ਧਰਮਕੋਟ ਜਤਿੰਦਰ ਸਿੰਘ, ਗੁਰਬੀਰ ਸਿੰਘ ਗੋਗਾ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੋਸਲ ਧਰਮਕੋਟ, ਸੁਧੀਰ ਕੁਮਾਰ ਗੋਇਲ ਪ੍ਰਧਾਨ ਆੜਤੀ ਯੂਨੀਅਨ, ਅਵਤਾਰ ਸਿੰਘ ਪੀ.ਏ, ਸੋਹਣ ਸਿੰਘ ਖੇਲਾ ਪੀ.ਏ , ਬਲਤੇਜ ਸਿੰਘ ਗਿੱਲ ਸਰਪੰਚ, ਇਕਬਾਲ ਸਿੰਘ ਰਾਮਗੜ੍ਹ,  ਸੰਦੀਪ ਸਿੰਘ ਸੰਧੂ, ਮੇਹਰ ਸਿੰਘ ਰਾਏ,  ਬਲਰਾਮ ਸ਼ਰਮਾਂ, ਵਿਜੇ ਕੁਮਾਰ ਧੀਰ, ਬਿੱਟੂ ਮਲਹੋਤਰਾ, ਰਾਜੀਵ ਬਜਾਜ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਬਲਰਾਜ ਸਿੰਘ ਕਲਸੀ, ਸਚਿਨ ਟੰਡਨ, ਮਨਜੀਤ ਸਿੰਘ ਸਭਰਾ, ਸੁਖਦੇਵ ਸਿੰਘ ਸ਼ੇਰਾ, ਨਿਰਮਲ ਸਿੰਘ, ਸੁੱਖਾ ਸਿੰਘ,  ਬਲਵਿੰਦਰ ਸਿੰਘ ਸਮਰਾ ਪ੍ਰਧਾਨ ਟਰੱਕ ਯੂਨੀਅਨ,  ਵਿੱਕੀ ਬਜਾਜ, ਪਰਮਿੰਦਰ ਸਿੰਘ ਮਾਨ, ਕੁਲਦੀਪ ਸਿੰਘ ਚੁੱਘਾ, ਬੰਟੀ ਕਾਠਪਾਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ