ਸਿਹਤ ਮੰਤਰੀ ਦੀ ਅਪੀਲ ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਵੈਕਸੀਨੇਸ਼ਨ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਮੋਗਾ,4 ਮਈ (ਜਸ਼ਨ)-ਸਿਹਤ ਮੰਤਰੀ ਸ਼੍ਰੀ ਬ੍ਹਮ ਮਹਿੰਦਰਾ ਜੀ ਦੀ ਮੋਗਾ ਫੇਰੀ ਦੌਰਾਨ ਮੋਗਾ ਜਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਸਿਹਤ ਮੰਤਰੀ ਜੀ ਨੇ ਉਹਨਾਂ ਨੂੰ ਖਸਰਾ ਰੁਬੇਲਾ ਮੁਹਿੰਮ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਿਹਤ ਵਿਭਾਗ ਦੀ ਮੱਦਦ ਕਰਨ ਲਈ ਕਿਹਾ, ਇਸ ਤੇ ਉਹਨਾਂ ਤੁਰੰਤ ਸਹਿਮਤੀ ਦੇ ਦਿੱਤੀ ਸ਼ਾਮ 3 ਵਜੇ ਸਿਵਲ ਸਰਜਨ ਮੋਗਾ ਨਾਲ ਮੀਟਿੰਗ ਕਰਕੇ ਰਣਨੀਤੀ ਬਨਾਉਣ ਲਈ ਕਿਹਾ । ਸ਼ਾਮ 3 ਵਜੇ ਸਿਵਲ ਹਸਪਤਾਲ ਮੋਗਾ ਵਿੱਚ ਇਹਨਾਂ ਪ੍ਰੈਕਟੀਸ਼ਨਰਾਂ ਨੇ ਸਿਵਲ ਸਰਜਨ ਮੋਗਾ ਡਾ. ਸ਼ੁਸ਼ੀਲ ਜੈਨ ਜੀ ਨਾਲ ਮੀਟਿੰਗ ਕੀਤੀ ।

ਇਸ ਮੌਕੇ ਡਾ. ਜੈਨ ਨੇ ਇਹਨਾਂ ਨੂੰ ਖਸਰਾ ਅਤੇ ਜਰਮਨ ਖਸਰਾ ਬਾਰੇ ਸ਼ੋਸ਼ਲ ਮੀਡੀਆ ਰਾਹੀਂ ਫੈਲਾਏ ਭਰਮ ਭੁਲੇਖਿਆਂ ਬਾਰੇ ਵਿਸਥਾਰ ਨਾਲ ਸਪੱਸ਼ਟੀਕਰਨ ਦਿੱਤੇ ਅਤੇ ਦੱਸਿਆ ਕਿ ਇਹ ਟੀਕਾ ਬੱਚਿਆਂ ਲਈ ਬਿਲਕੁਲ ਸੁਰੱਖਿਅਤ ਹੈ ਤੇ ਇਸ ਦੇ ਲੱਗਣ ਨਾਲ ਭਾਰਤ ਦੇ ਸਭ ਬੱਚੇ 2020 ਤੱਕ ਖਸਰਾ ਮੁਕਤ ਹੋ ਜਾਣਗੇ। ਉਹਨਾਂ ਦੱਸਿਆ ਕਿ ਸ਼ੋਸ਼ਲ ਮੀਡੀਆ ਤੇ ਗਲਤ ਪ੍ਚਾਰ ਕਰਨ ਵਾਲੇ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹਨਾਂ ਖਿਲਾਫ ਸਖਤ ਐਕਸ਼ਨ ਵੀ ਲਿਆ ਜਾਵੇਗਾ । ਉਹਨਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੋਲੀਓ ਦੀ ਤਰਾਂ ਮੀਜ਼ਲ ਰੁਬੇਲਾ ਮੁਹਿੰਮ ਵਿੱਚ ਵੀ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਬੱਚਿਆਂ ਦੇ ਟੀਕੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ । ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਜੱਥੇਬੰਦੀ ਵੱਲੋਂ ਬਲਦੇਵ ਸਿੰਘ ਧੂੜਕੋਟ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਅਸੀਂ ਪਿਛਲੇ 23 ਸਾਲ ਤੋਂ ਵਿਭਾਗ ਦੇ ਹਰ ਕੰਮ ਵਿੱਚ ਸਹਿਯੋਗ ਦੇ ਰਹੇ ਹਾਂ, ਨਸ਼ੇ ਖਿਲਾਫ ਸੈਮੀਨਾਰ ਅਤੇ ਰੈਲੀਆਂ ਕਰ ਰਹੇ ਹਾਂ, ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਹੁਣ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਾਂਗੇ । ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਟੀਕਾਕਰਨ ਵੇਲੇ ਵੀ ਸਾਨੂੰ ਨਾਲ ਰੱਖਣ ਤਾਂ ਜੋ ਅਸੀਂ ਵਿਰੋਧ ਕਰਨ ਵਾਲੇ ਲੋਕਾਂ ਨੂੰ ਮੌਕੇ ਤੇ ਹੀ ਪ੍ੇਰਿਤ ਕਰ ਸਕੀਏ । ਇਸ ਮੌਕੇ ਸਭ ਨੇ ਹੱਥ ਖੜੇ ਕਰਕੇ ਸਿਵਲ ਸਰਜਨ ਮੋਗਾ ਨੂੰ ਇਸ ਮੁਹਿੰਮ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ।  ਇਸ ਮੌਕੇ ਜਿਲਾ ਪ੍ਧਾਨ ਗੁਰਮੇਲ ਸਿੰਘ ਮਾਛੀਕੇ, ਚੇਅਰਮੈਨ ਬਲਦੇਵ ਸਿੰਘ ਧੁੜਕੋਟ, ਸੀ. ਮੀਤ ਪ੍ਧਾਨ ਭਗਵੰਤ ਸਿੰਘ ਦੁਨੇਕੇ, ਸੂਬਾ ਕਮੇਟੀ ਮੈਂਬਰ ਬਸੰਤ ਸਿੰਘ ਮੋਠਾਂਵਾਲੀ, ਜਿਲਾ ਐਡਵਾਈਜ਼ਰ ਹਰਮੀਤ ਸਿੰਘ ਲਾਡੀ ਧਰਮਕੋਟ, ਧਰਮਪਾਲ ਜੋਸ਼ੀ ਡਰੋਲੀ ਭਾਈ, ਅਮਰਜੀਤ ਸਿੰਘ ਜਨੇਰ, ਕੁਲਦੀਪ ਸਿੰਘ ਲਧਾਈਕੇ, ਬਲਾਕ ਪ੍ਧਾਨ ਨਿਰਮਲ ਸਿੰਘ ਧਰਮਕੋਟ, ਪਰਮਜੀਤ ਸਿੰਘ ਵੱਡਾਘਰ, ਚੇਅਰਮੈਨ ਹਰਜੀਤ ਸਿੰਘ ਸਲੀਣਾ, ਮੋਗਾ ਸਿਟੀ ਪ੍ਧਾਨ ਸਵਰਨ ਸਿੰਘ, ਮੀਤ ਪ੍ਧਾਨ ਦਰਸ਼ਨ ਲਾਲ ਗੁਰਮੇਲ ਸਿੰਘ ਦੌਧਰ ਨਿ: ਸਿੰ. ਵਾਲਾ, ਅਵਤਾਰ ਸਿੰਘ ਕੋਕਰੀ ਮੋਗਾ ਇੱਕ, ਲੇਡੀਜ਼ ਵਿੰਗ ਦੀ ਜਿਲਾ ਪ੍ਧਾਨ ਕੁਲਵਿੰਦਰ ਕੌਰ ਸਮੇਤ 100 ਦੇ ਕਰੀਬ ਪ੍ੈਕਟੀਸ਼ਨਰ ਹਾਜ਼ਰ ਸਨ ।