ਸਿਹਤ ਮੰਤਰੀ ਦੀ ਹਦਾਇਤ ’ਤੇ ਟਕਸਾਲੀ ਕਾਂਗਰਸੀ ਘਰ ਪੁੱਜੀ ਡਾਕਟਰਾਂ ਦੀ ਟੀਮ

ਕੋਟਕਪੂਰਾ, 4 ਮਈ (ਟਿੰਕੂ ਪਰਜਾਪਤੀ) :- ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਟਕਸਾਲੀ ਕਾਂਗਰਸੀ ਆਗੂ ਚੌਧਰੀ ਮੇਹਰ ਚੰਦ ਸਾਬਕਾ ਐਮ.ਸੀ. ਦਾ ਹਾਲ ਚਾਲ ਜਾਣਨ ਲਈ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਉਨਾ ਘਰ ਗਏ ਸਨ ਤੇ ਹੁਣ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੀ ਕੋਟਕਪੂਰਾ ਫੇਰੀ ਦੌਰਾਨ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਚੌਧਰੀ ਮੇਹਰ ਚੰਦ ਦਾ ਇਲਾਜ ਪੂਰੇ ਧਿਆਨ ਅਤੇ ਸਤਿਕਾਰ ਨਾਲ ਕੀਤਾ ਜਾਵੇ। ਅੱਜ ਚੌਧਰੀ ਮੇਹਰ ਚੰਦ ਦੇ ਘਰ ਪੁੱਜੀ ਮਾਹਰ ਡਾਕਟਰਾਂ ਦੀ ਟੀਮ ਨੇ ਚੈੱਕਅਪ ਕਰਨ ਤੋਂ ਬਾਅਦ ਉਨਾਂ ਦੇ ਬੇਟੇ ਚੌਧਰੀ ਹਰੀ ਕਿ੍ਰਸ਼ਨ ਜਨਰਲ ਸਕੱਤਰ ਜਿਲਾ ਕਾਂਗਰਸ ਨੂੰ ਦੱਸਿਆ ਕਿ ਸਿਹਤ ਮੰਤਰੀ ਨੇ ਹਦਾਇਤ ਕੀਤੀ ਸੀ ਕਿ ਚੌਧਰੀ ਮੇਹਰ ਚੰਦ ਦੇ ਪਰਿਵਾਰ ਦੀ ਹਰ ਤਰਾਂ ਦੀ ਮੱਦਦ ਕੀਤੀ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ ਸੰਧੂ, ਰਾਮ ਸਿੰਘ, ਮਨਮੋਹਨ ਸਿੰਘ, ਗਿਆਨੀ ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ।