ਕੈਂਸਰ ਪੀੜਤਾਂ ਲਈ ਧੰਨ ਇਕੱਠਾ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਸਾਦਿਕ 4 ਮਈ (ਰਘਬੀਰ ਸਿੰਘ) :- ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਹੈਪੀਨੈੱਸ ਵੈਲਫੇਅਰ ਸੁਸਾਇਟੀ ਭੋਪਾਲ ਵੱਲੋਂ ਕੈਂਸਰ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ ਗਿਆ, ਜਿਸ ਵਿਚ ਬੱਚਿਆਂ ਨੂੰ ਕੈਂਸਰ ਦੇ ਲੱਛਣਾਂ, ਕਾਰਨਾਂ, ਰੋਕਥਾਮ, ਇਲਾਜ ਅਤੇ ਪ੍ਰਹੇਜ਼ ਸਬੰਧੀ ਜਾਗਰੂਕ ਕੀਤਾ ਗਿਆ। ਸੁਸਾਇਟੀ ਨੇ ਵਿਦਿਆਰਥੀਆਂ ਨੂੰ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਪ੍ਰੇਰਿਤ ਕੀਤਾ ਤੇ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਪਿ੍ਰੰਸੀਪਲ ਰਜਿੰਦਰ ਕਸ਼ਯਪ ਦੀ ਪ੍ਰੇਰਣਾ ਸਦਕਾ ਸਕੂਲੀ ਬੱਚਿਆਂ ਨੇ ਸਮੂਹਿਕ ਰੂਪ ਵਿਚ ਰਾਸ਼ੀ ਇਕੱਠੀ ਕਰਕੇ ਕੈਂਸਰ ਪੀੜਤਾਂ ਲਈ ਰਾਹਤ ਕੋਸ਼ ਵੰਡ ਵਿਚ ਭੇਜੀ। ਫੰਡ ਇਕੱਠਾ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨ ਅਤੇ ਚਾਂਦੀ ਦੇ ਤਗਮੇ , ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਚੇਅਰਪਰਸਨ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਪੜਾਈ, ਖੇਡਾਂ ਅਤੇ ਇਸ ਦੇ ਸਮਾਜ ਸੇਵਾ ਦੇ ਕਾਰਜ ਕਰਦੇ ਰਹਿਣ ਲਈ ਵੀ ਉਤਸ਼ਾਹਿਤ ਕੀਤਾ।