ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਨਾਲ ਹਮਦਰਦੀ ਦਾ ਪ੍ਰਗਟਾਵਾ

ਕੋਟ ਈਸੇ ਖਾਂ,4 ਮਈ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਲੌਂਗੀਵਿੰਡ ਦੇ ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ ਕਸ਼ਮੀਰ ਕੌਰ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦੀ ਮੌਤ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਮਾਜਿਕ ,ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਲੌਂਗੀਵਿੰਡ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ । ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ’ਚ ਲਖਵਿੰਦਰ ਸਿੰਘ ਰੰਧਾਵਾ ਡੀ ਡੀ ਪੀ ਓ,ਯਾਦਵਿੰਦਰ ਸਿੰਘ ਬਾਜਵਾ ਡੀ ਐੱਸ ਪੀ ਫਰੀਦਕੋਟ,ਪਲਵਿੰਦਰ ਸਿੰਘ ਸੰਧੂ ਡੀ ਐੱਸ ਪੀ ਵਿਜੀਲੈਂਸ ਮੋਗਾ,ਇੰਸਪੈਕਟਰ ਰਵੀਸ਼ੇਰ ਸਿੰਘ,ਇੰਸਪੈਕਟਰ ਭੁਪਿੰਦਰ ਸਿੰਘ,ਜਸਵਿੰਦਰ ਸਿੰਘ ,ਰਸ਼ਪਾਲ ਸਿੰਘ ਦਾਸੂਵਾਲ ਐੱਸ ਪੀ,ਗੁਰਪਾਲ ਸਿੰਘ  ਏ ਐੱਸ ਆਈ,ਹਰਜਿੰਦਰ ਸਿੰਘ ਵਿਜੀਲੈਂਸ,ਰਾਮ ਲੁਭਾਇਆ ਕੋਟਈਸੇਖਾਂ, ਵਿਜੇ ਕੁਮਾਰ ਧੀਰ, ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ,ਗੁਰਨਾਮ ਸਿੰਘ ਵਿਰਕ ਸਾਬਕਾ ਚੇਅਰਮੈਨ, ਮੁਖਤਿਆਰ ਸਿੰਘ ਰਾਜਾਂਵਾਲਾ ਸਾਬਕਾ ਚੇਅਰਮੈਨ, ਸਵਰਨ ਸਿੰਘ ਸਰਪੰਚ ਮਨਾਵਾਂ, ਡਿੰਪੀ ਕੰਗ, ਕਿ੍ਰਸ਼ਨ ਤਿਵਾੜੀ, ਬਿੱਟੂ ਕੰਗ, ਪ੍ਰਕਾਸ਼ ਰਾਜਪੂਤ,ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਧਰਮਕੋਟ, ਭੋਲਾ, ਅਮਨ ,ਇਕਬਾਲ ਸਿੰਘ ਰਾਮਗੜ ,ਡਾ: ਅਮਰਜੀਤ ਸਿੰਘ ਨਿਊਟਰੇਸ਼ੀਆ ਬਲਵਿੰਦਰ ਸਿੰਘ ਨਿਊਟਰੇਸ਼ੀਆ ਆਦਿ ਸ਼ਾਮਲ ਹੋਏ । ਮਾਤਾ ਕਸ਼ਮੀਰ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 6 ਮਈ ਦਿਨ ਐਤਵਾਰ ਨੂੰ ਪਿੰਡ ਲੌਂਗੀਵਿੰਡ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ ।