ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ

ਬਾਘਾ ਪੁਰਾਣਾ,4 ਮਈ (ਜਸ਼ਨ)- ਜਿਲਾ ਮੋਗਾ ਤੇ ਤਹਿਸੀਲ ਬਾਘਾ ਪੁਰਾਣਾ ਦੇ ਆਖਰੀ ਪਿੰਡ ਵਾਂਦਰ ਵਿਖੇ ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਵੱਲੋਂ ਰਵਨੀਤ ਬਲੱਡ ਡੋਨਰਜ਼ ਸੁਸਾਇਟੀ ਰਜਿ ਅਤੇ ਐਨ ਆਰ ਆਈਜ਼, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ । ਕਲੱਬ ਸਰਪ੍ਰਸਤ ਜੋਗਿੰਦਰ ਸਿੰਘ ਖਾਲਸਾ ਦੀ ਪ੍ਰੇਰਨਾ ਅਤੇ ਸਮੂਹ ਕਲੱਬ ਮੈਂਬਰਾਂ ਦੇ ਉੱਦਮ ਸਦਕਾ ਇਹ ਖੂਨਦਾਨ ਕੈਂਪ ਪਿੰਡ ਦੀ ਵੱਡੀ ਧਰਮਸ਼ਾਲਾ ਵਿੱਚ ਲਗਾਇਆ ਗਿਆ , ਜਿਸ ਵਿੱਚ 53 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ । ਇਹ ਖੂਨਦਾਨ ਕੈਂਪ ਸਰਕਾਰੀ ਸਿਵਲ ਹਸਪਤਾਲ ਕੋਟਕਪੂਰਾ ਦੇ  ਸੁਚੱਜੇ ਤੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਲਗਾਇਆ ਗਿਆ । ਇਸ ਮੌਕੇ ਡਾ: ਬਲਜਿੰਦਰ ਸਿੰਘ ਗੋਨੇਆਣਾ ਨੇ ਖੂਨਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਹੋਰ ਦਾਨਾਂ ਦੀ ਤਰਾਂ ਖੂਨਦਾਨ ਕਰਨਾ ਵੀ ਬਹੁਤ ਮਹੱਤਵਪੂਰਨ ਦਾਨ ਹੈ ਅਤੇ ਇਸ ਕਾਰਜ ਲਈ ਨੌਜਵਾਨਾਂ ਨੂੰ ਅੱਗੇ ਅਉਣ ਲਈ ਕਿਹਾ । ਸ਼ਹੀਦ ਊਧਮ ਸਿੰਘ ਵੈਲਫੇਅਰ  ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਬਿੱਟੂ ਨੇ ਸਮੂਹ ਨਗਰ ਨਿਵਾਸੀਆਂ ਤੇ ਕਲੱਬ ਮੈਂਬਰਾਂ ਦਾ ਇਸ ਕੈਂਪ ਦੇ ਸੁਚੱਜੇ ਪ੍ਰਬੰਧ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਅੱਗੇ ਤੋਂ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ  । ਉਹਨਾਂ ਕਿਹਾ ਕਿ ਕਲੱਬ ਵੱਲੋਂ  ਸਮੇਂ ਸਮੇਂ ’ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਹਿਤ ਖੇਡ ਮੇਲੇ ਵੀ ਕਰਵਾਏ ਜਾਣਗੇ। ਉਨਾਂ ਪਰਵਾਸੀ ਭਾਰਤੀਆਂ ਵਲੋਂ ਕਲੱਬ ਲਈ ਭੇਜੇ ਗਏ ਦਸਵੰਧ ਲਈ ਵੀ ਧੰਨਵਾਦ ਕੀਤਾ । ਇਸ ਕੈਂਪ ਦੌਰਾਨ ਪਿੰਡ  ਵਾਸੀਆਂ ਵੱਲੋਂ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਇਸ ਮੌਕੇ ਸਰਪੰਚ ਕੁਲਵੰਤ ਸਿੰਘ ਵਾਂਦਰ  ਗੁਰਸੇਵਕ ਸਿੰਘ, ਜਗਜੀਤ ਸਿੰਘ, ਡਾ:ਅਮਨ ਵਾਂਦਰ, ਡਾ:ਜੋਰਾ ਸਿੰਘ, ਡਾ:ਲਖਵੀਰ ਸਿੰਘ ਲੱਖੀ, ਖੁਸ਼ਕਰਨ ਸਿੰਘ, ਹੈਪੀ ਸਿੰਘ, ਰਣਜੀਤ ਅਰੋੜਾ, ਸੁਰਜੀਤ ਸਿੰਘ, ਸਰਬਜੀਤ ਸਿੰਘ, ਲਵਦੀਪ ਸਿੰਘ, ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਵਿਸ਼ਵਾਸ਼ ਸਿੰਘ, ਸੋਹਣ ਸਿੰਘ ਗਿੱਲ , ਗੁਰਮੇਲ ਸਿੰਘ, ਯਾਦਵਿੰਦਰ ਸਿੰਘ, ਬੇਅੰਤ ਸਿੰਘ ਅਤੇ ਕਈ ਹੋਰ ਅਹਿਮ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।