ਗਰਾਮ ਸਵਰਾਜ ਅਭਿਆਨ ਤਹਿਤ ਪਿੰਡ ਖੁੱਡਾ ਵਿਖੇ ‘ਆਤਮਾ’ ਵਲੋਂ ਕਿਸਾਨ ਦਿਵਸ ਮਨਾਇਆ ਗਿਆ

ਪਟਿਆਲਾ, 3 ਮਈ (ਜਸ਼ਨ)-ਭਾਰਤ ਸਰਕਾਰ ਵਲੋਂ ਗਰਾਮ ਸਵਰਾਜ ਅਭਿਆਨ ਤਹਿਤ ਕੱਲ ਪਿੰਡ ਖੁੱਡਾ ਬਲਾਕ ਸਨੌਰ ਜ਼ਿਲਾ ਪਟਿਆਲਾ ਵਿਖੇ ਬਾਗਬਾਨੀ ਵਿਭਾਗ ਪੰਜਾਬ (ਆਤਮਾ) ਵਲੋਂ ਕਿਸਾਨ ਦਿਵਸ ਮਨਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਪੂਨਮਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਟਿਆਲਾ ਸਨ । ਪੂਨਮਦੀਪ ਕੌਰ ਨੇ ਕਿਸਾਨਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ/ਬਾਗਬਾਨੀ ਦੇ ਵੱਖ-ਵੱਖ ਵਿਭਾਗਾਂ ਵਲੋਂ ਦੱਸੇ ਗਏ ਤਕਨੀਕੀ ਨੁੱਸਖਿਆਂ ਅਤੇ ਸਕੀਮਾਂ ਨੂੰ ਅਪਣਾ ਕੇ ਕਿਸਾਨ ਖੇਤੀ ਖਰਚੇ ਘੱਟਾਉਣ ਦੇ ਨਾਲ ਨਾਲ ਆਪਣੀ ਆਮਦਨ ਵਿਚ ਵਾਧਾ ਵੀ ਕਰ ਸਕਦੇ ਹਨ । ਉਹਨਾਂ ਨੇ ਮੌਕੇ ’ਤੇ  ਮੌਜੂਦ ਕਿਸਾਨਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਰਹਿਣ ਅਤੇ ਆਪਣੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਯੋਗਦਾਨ ਪਾਉਣ  ਲਈ ਵੀ ਕਿਹਾ ।  

ਇਸ ਮੌਕੇ ਡਾ: ਸਵਰਨ ਸਿੰਘ ਮਾਨ, ਉਪ ਡਾਇਰੈਕਟਰ ਬਾਗਬਾਨੀ, ਪਟਿਆਲਾ ਵਲੋਂ ਖੇਤੀ ਖਰਚੇ ਘੱਟ ਕਰਨ ਅਤੇ ਕੌਮੀ ਬਾਗਬਾਨੀ ਮਿਸ਼ਨ ਦੀਆਂ ਸਕੀਮਾਂ ਅਤੇ ਸਬਸਿਡੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਪਸ਼ੂ ਪਾਲਣ ਵਿਭਾਗ ਤੋਂ ਡਾ. ਪ੍ਰਦੀਪ ਨਾਰੰਗ, ਕਿ੍ਰਸ਼ੀ ਵਿਗਿਆਨ ਕੇਂਦਰ ,ਆਤਮਾ ਸਕੀਮ ਖੇਤੀਬਾੜੀ ਤੋਂ ਡਾ: ਰਜਨੀ ਗੋਇਲ, ਭੂਮੀ ਰੱਖਿਆ ਵਿਭਾਗ ਤੋਂ ਡਾ: ਜਤਿੰਦਰ ਸਿੰਘ, ਜੰਗਲਾਤ ਵਿਭਾਗ ਤੋਂ ਡਾ: ਰਵਿੰਦਰ ਸਿੰਘ ਗਿੱਲ, ਸ੍ਰੀ ਬਲਬੀਰ ਸਿੰਘ ਨੇ ਵੀ ਆਪਣੇ ਆਪਣੇ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਪੇ੍ਰਰਿਤ ਕੀਤਾ । ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਤੋਂ ਡਾ: ਕੁਲਵਿੰਦਰ ਸਿੰਘ ,ਬਾਗਬਾਨੀ ਵਿਕਾਸ ਅਫਸਰ,ਡਾ. ਨਿਰਵੰਤ ਸਿੰਘ ਬਾਗਬਾਨੀ ਵਿਕਾਸ ਅਫਸਰ, ਮਿਸ ਸਿਮਰਨਜੀਤ ਕੌਰ,ਬਾਗਬਾਨੀ ਵਿਕਾਸ ਅਫਸਰ, ਸਫਲ ਫੁੱਲ ਉਤਪਾਦਕ ਸ੍ਰੀ ਗੁਰਪ੍ਰੀਤ ਸਿੰਘ ਸ਼ੇਰਗਿੱਲ ਪਿੰਡ ਮਜਾਲਖੁਰਦ, ੳੁੱਘੇ ਬਾਗਬਾਨ ਸ੍ਰੀ ਜ਼ੋਗੀ ਰਾਮ, ਸ੍ਰੀ ਲਾਭ ਸਿੰਘ ਸ਼ਹਿਦ ਦੀ ਮੱਖੀ ਪਾਲਕ, ਸ੍ਰੀ ਗੁਰਜੰਟ ਸਿੰਘ ਪਿੰਡ ਲਲੀਨਾ ,ਸ੍ਰੀ ਤੇਜਿੰਦਰ ਸਿੰਘ ਸਫਲ ਸਬਜੀ  ਉਤਪਾਦਕ, ਸ੍ਰੀ ਬਲਦੇਵ ਸਿੰਘ ਪਿੰਡ ਖੁੱਡਾ ਸਬਜ਼ੀ ਉਤਪਾਦਕ ਅਤੇ ਸ੍ਰੀ ਰਾਮ ਸਿੰਘ ਪਿੰਡ ਸਨੌਰ ਸਫਲ ਫੁੱਲ ਉਤਪਾਦਕ ਹਾਜਰ ਸਨ । ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਧੀਆਂ ਕੰਮ ਕਰਨ ਵਾਲੇ 10 ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।