ਐਮ.ਐਲ.ਏ. ਡਾ: ਹਰਜੋਤ ਨੇ 29 ਲਾਭਪਾਤਰੀਆਂ ਨੂੰ ਵੰਡੇ ਮਨਜ਼ੂਰੀ ਪੱਤਰ

ਮੋਗਾ, 3 ਮਈ (ਜਸ਼ਨ)-ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਪੰਜਾਬ ਸਰਕਾਰ ਵਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਅਦੀਨ ਬੇ-ਘਰੇ ਲੋਕਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟਾ ਦਿੱਤੀਆ ਜਾ ਰਹੀਆ ਹਨ। ਇਸ ਤਹਿਤ ਬਲਾਕ ਸੰਮਤੀ ਦਫ਼ਤਰ ਮੋਗਾ-2 ਵਿਖੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਸੰਮਤੀ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ 29 ਲਾਭਪਾਤਰੀਆਂ ਨੂੰ ਨਵੇਂ ਮਕਾਨ ਬਣਾਉਣ ਦੇ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਦੇ ਮਨਜੂਰੀ ਪੱਤਰ ਤਕਸੀਮ ਕੀਤੇ। ਇਸ ਦੌਰਾਨ ਐਮ.ਐਲ.ਏ. ਡਾ. ਹਰਜੋਤ ਨੇ ਦੱਸਿਆ ਕਿ ਇਸ ਸਕੀਮ ਤਹਿਤ ਜਿਲਾ ਲੋਕਾਂ ਕੋਲ ਆਪਣਾ ਘਰ ਨਹੀਂ, ਉਹਨਾਂ ਨੂੰ ਘਰ ਬਣਾਉਣ ਲਈ 1 ਲੱਖ 20 ਹਜ਼ਾਰ ਰੁਪਏ ਤਿੰਨ ਕਿਸ਼ਤਾ ਵਿੱਚ ਦਿੱਤੇ ਜਾਣਗੇ, ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਕੰਮ ਸ਼ੁਰੂ ਕਰਨ ਲਈ, ਦੂਜੀ ਕਿਸ਼ਤ 72 ਹਜ਼ਾਰ ਰੁਪਏ ਅਤੇ ਮਕਾਨ ਦੇ ਪੂਰਾ ਹੋਣ ਤੇ ਤੀਜੀ ਕਿਸ਼ਤ 18 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਜਿਸਨੇ ਘਰ ਬਣਾਉਣ ਹੈ ਜੇਕਰ ਉਹ ਮਿਸਤਰੀ ਨਾਲ ਖੁਦ ਮਜ਼ਦੂਰੀ ਕਰਦਾ ਹੈ ਤਾਂ 90 ਦਿਨ ਦੀ ਦਿਹਾੜੀ ਤਹਿਤ ਮਨਰੇਗਾ ਤੋਂ 20 ਹਜ਼ਾਰ ਰੁਪਏ ਵੀ ਉਹ ਲੈ ਸਕਦਾ ਹੈ। ਡਾ. ਹਰਜੋਤ ਨੇ ਲਾਭਪਾਤਰੀਆਂ ਨੂੰ ਕਿਹਾ ਕਿ ਸਰਕਾਰ ਵਲੋਂ ਇਹ ਪੈਸਾ ਸਿਰਫ਼ ਘਰ ਬਣਾਉਣ ਲਈ ਹੀ ਦਿੱਤੇ ਜਾਣਗੇ ਅਤੇ ਇਸਨੂੰ ਘਰ ਬਣਾਉਣ ਲਈ ਹੀ ਵਰਤਿਆ ਜਾਵੇ। ਉਨਾਂ ਲੋਕਾਂ ਨੂੰ  ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਤੇ ਬੀ.ਡੀ.ਪੀ.ਓ. ਜਸਵੰਤ ਸਿੰਘ ਵੜੈਚ ਨੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਮਨਦੀਪ ਸਿੰਘ ਜੇ.ਈ ਪੰਚਾਇਤ ਰਾਜ, ਗੁਰਦਾਸ ਸਿੰਘ, ਐਸ.ਡੀ.ਓ. ਕਰਮਜੀਤ ਕੌਰ ਏ.ਪੀ.ਓ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਸਰਬਜੀਤ ਸਿੰਘ, ਗੁਰਸੇਵਕ ਸਿੰਘ, ਸੰਜੀਵ ਕੁਮਾਰ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਖੋਸਾ ਪਾਂਡੋ, ਤੇਜਪਾਲ ਸਿੰਘ, ਅਮਿਤ ਕੁਮਾਰ, ਜਗਸੀਰ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸ਼ਰਮਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ।