ਮੀਜ਼ਲ ਅਤੇ ਰੂਬੈਲਾ ਟੀਕਾਕਰਨ ਸਬੰਧੀ ਮਾਪਿਆ ਨੂੰ ਸਹਿਯੋਗ ਦੇਣ ਲਈ ਅਪੀਲ : ਸਿਵਲ ਸਰਜਨ

ਮੋਗਾ , 3 ਮਈ (ਜਸ਼ਨ)-ਜ਼ਿਲਾ ਮੋਗਾ ਅੰਦਰ ਲੋਕਾਂ ਨੂੰ ਮੀਜ਼ਲ ਰੂਬੇਲਾ ਸਬੰਧੀ ਜਾਗਰੂਕ ਕਰਨ ਦੇ ਲਈ ਸਿਹਤ ਵਿਭਾਗ ਮੋਗਾ ਵੱਲੋਂ ਸ਼ਹਿਰ ਅੰਦਰ ਮੁਨਿਆਦੀ ਰਾਹੀਂ ਮਾਪਿਆ ਨੂੰ ਮੀਜ਼ਲ ਅਤੇ ਰੂਬੈਲਾ ਟੀਕਾਕਰਨ ਸਬੰਧੀ ਵਿਸ਼ੇਸ ਤੌਰ ਤੇ ਅਪੀਲ ਕਰਦਿਆ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਮੀਜ਼ਲ ਅਤੇ ਰੂਬੈਲਾ ਬਾਰੇ ਸਕੂਲਾਂ ਵਿੱਚ ਵਿਦਿਆਰਥੀਆ , ਅਧਿਆਪਕਾ ਅਤੇ ਮਾਪਿਆ ਨੂੰ ਚੰਗੀ ਤਰਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ । ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ ਸੁਰਿੰਦਰ ਸੇਤੀਆ, ਡਾ ਹਰਿੰਦਰ ਕੁਮਾਰ ਸ਼ਰਮਾ ਜਿਲਾ ਟੀਕਾਕਰਨ ਅਫਸਰ, ਬੀ ਸੀ ਸੀ ਕੋ-ਆਰਡੀਨੇਟਰ ਅੰਮਿ੍ਰਤ ਸ਼ਰਮਾ ਸਮੇਤ ਟੀਕਾਕਰਨ ਹੋ ਚੁੱਕੇ ਸਕੂਲਾਂ ਦਾ ਦੌਰਾ ਕੀਤਾ,ਜਿਸ ਵਿੱਚ ਬੱਚਿਆਂ ਪਾਸੋਂ ਟੀਕਾਕਰਨ ਬਾਰੇ ਪੁਛਿਆ ਗਿਆ । ਇਸ ਮੌਕੇ ਸ਼ਹਿਰੀ ਸਲੱਮ ਖੇਤਰ ਵਿੱਚ ਸਾਧਾਂਵਾਲੀ ਬਸਤੀ ਵਿੱਚ ਸਕੂਲ ਦਾ ਟੂਰ ਕੀਤਾ ਗਿਆ ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟੀਕਾਕਰਨ ਬਾਰੇ ਪੁਛਿਆ ਗਿਆ ਤਾਂ ਸਾਰਿਆ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਮਾਪਿਆ ਨਾਲ ਰੁਬਰੂ ਮੀਟਿਗ ਕੀਤੀ ਗਈ ਜਿਸ ਵਿੱਚ ਉਨਾਂ ਨੇ ਵਾਇਰਲ ਹੋਈ ਝੂਠੀ ਵੀਡੀਓ ਬਾਰੇ ਸਵਾਲ ਉਠਾਏ ਫਿਰ ਉਨਾਂ ਨੂੰ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ ਸੁਰਿੰਦਰ ਸੇਤੀਆ ਵੱਲੋਂ ਸਾਰੀ ਸਚਾਈ ਦੱਸ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਬਾਅਦ ਸਰਕਾਰੀ ਗਰਲਜ਼ ਸਕੂਲ ਵਿੱਚ ਛੇਵੀਂ ਕਲਾਸ ਤੋਂ ਲੈ ਕੇ 10 ਵੀ ਕਲਾਸ ਦੀਆਂ ਵਿਦਿਆਰਥਣਾਂ ਨੂੰ ਇਸ ਟੀਕੇ ਬਾਰੇ ਦੱਸਿਆ ਅਤੇ ਅਧਿਆਪਕਾਂ ਨੂੰ ਵੀ ਜਾਗਰੂਕ ਕੀਤਾ ਤਾਂ ਜੋ ਭਵਿੱਖ ਵਿੱਚ ਟੀਕਾਰਨ ਕਰਵਾਉਣ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਿਵਲ ਸਰਜਨ ਮੋਗਾ ਵੱਲੋਂ ਵੱਖ ਵੱਖ ਟੀ. ਵੀ .ਚੈਨਲਾਂ ਨੂੰ ਇੱਕ ਟੀਕਾਕਰਨ ਦੇ ਲਾਭ ਬਾਰੇ ਅਤੇ ਇਹ ਲਗਵਾਉਣਾ ਕਿਉ ਜ਼ਰੂਰੀ ਅਤੇ ਮਾਪਿਆਂ ਦੇ ਮਨਾਂ ਵਿੱਚੋਂ ਟੀਕਾਕਰਨ ਸਬੰਧੀ ਵਹਿਮ ਭਰਮ ਦੂਰ ਕਰਨ ਬਾਰੇ ਮਾਪਿਆਂ ਨੂੰ ਇਸ ਟੀਕਾਕਰਨ ਕਰਵਾਉਣ ਬਾਰੇ ਅਪੀਲ ਕੀਤੀ ਗਈ।ਇਸ ਮੌਕੇ ਸਕੂਲਾਂ ਵਿੱਚ ਪੈਫਲਿਟ ਵੀ ਵੰਡੇ ਜਾ ਰਹੇ ਹਨ।