ਸਰਬਜੀਤ ਸਿੰਘ ਬੇਦੀ ਨੇ ਬਤੌਰ ਜ਼ਿਲਾ ਯੂਥ ਕੋ-ਆਰਡੀਨੇਟਰ ਨਹਿਰੂ ਯੁਵਾ ਕੇਂਦਰ ਮੋਗਾ ਦਾ ਵਾਧੂ ਚਾਰਜ ਸੰਭਾਲਿਆ

ਮੋਗਾ 2 ਮਈ(ਜਸ਼ਨ)-ਸ: ਸਰਬਜੀਤ ਸਿੰਘ ਬੇਦੀ ਜ਼ਿਲਾ ਯੂਥ ਕੋ-ਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਨੇ ਨਹਿਰੂ ਯੁਵਾ ਕੇਂਦਰ ਮੋਗਾ ਦਾ ਵਾਧੂ ਚਾਰਜ ਸੰਭਾਲਿਆ। ਇਹ ਚਾਰਜ ਉਨਾਂ ਵੱਲੋਂ ਸ: ਰਘਬੀਰ ਸਿੰਘ ਖਹਿਰਾ ਦੀ ਸੇਵਾ-ਮੁਕਤੀ ਉਪਰੰਤ ਲਿਆ ਗਿਆ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਬੇਦੀ ਪਹਿਲਾਂ ਵੀ ਬਤੌਰ ਜ਼ਿਲਾ ਯੂਥ ਕੋ-ਆਰਡੀਨੇਟਰ ਨਹਿਰੂ ਯੁਵਾ ਕੇਂਦਰ ਮੋਗਾ ਵਿਖੇ ਸੇਵਾ ਨਿਭਾਅ ਚੁੱਕੇ ਹਨ। ਸ. ਬੇਦੀ ਨੇ ਚਾਰਜ ਸੰਭਾਲਣ ਉਪਰੰਤ ਸਟਾਫ਼ ਨਾਲ ਵਿਚਾਰ-ਵਟਾਂਦਰਾ ਕਰਦੇ ਕਿਹਾ ਕਿ ਉਨਾਂ ਵੱਲੋਂ ਪਹਿਲਾਂ ਵੀ ਨਹਿਰੂ ਯੁਵਾ ਕੇਂਦਰ ਮੋਗਾ ਵਿਖੇ ਸੇਵਾਵਾਂ ਨਿਭਾਈਆਂ ਗਈਆਂ ਸਨ ਅਤੇ ਉਸ ਸਮੇਂ ਜ਼ਿਲੇ ਦੀਆਂ ਵੱਖ-ਵੱਖ ਨੌਜਵਾਨ ਕਲੱਬਾਂ, ਜ਼ਿਲਾ ਪ੍ਰਸ਼ਾਸ਼ਨ ਅਤੇ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਜ਼ਿਲੇ ਵਿੱਚ ਨੌਜਵਾਨਾਂ ਲਈ ਵਿਕਾਸ ਗਤੀਵਿਧੀਆਂ ਕਰਨ ਦਾ ਅਵਸਰ ਪ੍ਰਾਪਤ ਹੋਇਆ ਸੀ। ਉਨਾਂ ਹੁਣ ਵੀ ਜ਼ਿਲਾ ਪ੍ਰਸ਼ਾਸ਼ਨ ਅਤੇ ਯੁਵਕ ਕਲੱਬਾਂ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਗਤੀਵਿਧੀਆਂ ਕੀਤੇ ਜਾਣ ਦਾ ਵਿਸ਼ਵਾਸ਼ ਪ੍ਰਗਟਾਇਆ। ਇਸ ਸਮੇ ਰਘਬੀਰ ਸਿੰਘ ਖਹਿਰਾ ਜ਼ਿਲਾ ਯੂਥ ਕੋ-ਆਰਡੀਨੇਟਰ, ਗੁਰਦੇਵ ਸਿੰਘ ਤੇ ਬਲਵਿੰਦਰ ਕੁਮਾਰ (ਦੋਵੇਂ ਅਕਾਊਟੈਟ) ਅਤੇ ਪ੍ਰਦੀਪ ਰਾਏ ਨਹਿਰੂ ਯੁਵਾ ਕੇਦਰ ਮੋਗਾ ਹਾਜ਼ਰ ਸਨ।