ਜਸਵੀਰ ਸ਼ਰਮਾ ਦੱਦਾਹੂਰ 24 ਮਈ ਨੂੰ ਆਪਣੇ ਜਨਮ ਦਿਨ ‘ਤੇ ਆਪਣੀ ਚੌਥੀ ਪੁਸਤਕ “ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ“ ਲੋਕ-ਅਰਪਣ ਕਰਨਗੇ

ਬਠਿੰਡਾ,2 ਮਈ (ਗੁਰਬਾਜ ਗਿੱਲ) ਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ,  “ਵਿਰਸੇ ਦੀ ਲੋਅ“, “ਵਿਰਸੇ ਦੀ ਖੁਸਬੋ“ ਅਤੇ “ਵਿਰਸੇ ਦੀ ਸੌਗਾਤ“ ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ, “ਵਿਰਸੇ ਦਾ ਵਾਰਿਸ“ ਖਿਤਾਬ ਨਾਲ ਸਨਮਾਨਿਤ, ਪੰਜਾਬੀ ਸਾਹਿਤਕ ਖੇਤਰ ਵਿੱਚ ਜਾਣਿਆ-ਪਛਾਣਿਆ ਨਾਂ ਜਸਵੀਰ ਸ਼ਰਮਾ ਦੱਦਾਹੂਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਦੱਸਿਆ ਕਿ ਹੁਣ ਉਹ ਆਪਣੀ ਚੌਥੀ ਪੁਸਤਕ “ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ“ ਚੋਵੀਂ ਮਈ  ਨੂੰ ਆਪਣੇ ਜਨਮ ਦਿਨ ‘ਤੇ ਇੱਕ ਸਮਾਗਮ ਦੋਰਾਨ ਲੋਕ-ਅਰਪਣ ਕਰਨਗੇ।