ਸਿਵਲ ਹਸਪਤਾਲ ਮੋਗਾ ਦੇ ਲੋੜਵੰਦ ਮਰੀਜ਼ਾਂ ਨੂੰ ਰੈਡ ਕਰਾਸ ਜਨ-ਔਸ਼ਧੀ ਸਟੋਰ ਤੋਂਂ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ-ਡਿਪਟੀ ਕਮਿਸ਼ਨਰ

ਮੋਗਾ 2 ਮਈ(ਜਸ਼ਨ)-ਸਿਵਲ ਹਸਪਤਾਲ ਮੋਗਾ ਵਿਖੇ ਆਉਦੇ ਮਰੀਜ਼ਾਂ ਜਿਨਾਂ ਨੂੰ ਦਵਾਈਆਂ ਸਿਵਲ ਹਸਪਤਾਲ ਵਿੱਚੋ ਪ੍ਰਾਪਤ ਨਹੀ ਹੁੰਦੀਆਂ, ਉਨਾਂ ਵਿੱਚੋ ਗਰੀਬ ਅਤੇ ਲੋੜਵੰਦ ਓ.ਪੀ.ਡੀ. ਮਰੀਜ਼ਾਂ ਨੂੰ ਰੈਡ ਕਰਾਸ ਦੇ ਜਨ-ਔਸ਼ਧੀ ਸਟੋਰ ਮੋਗਾ ਤੋਂਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੋਸਾਇਟੀ ਮੋਗਾ ਨੇ ਅੱਜ ਜ਼ਿਲਾ ਰੈਡ ਕਰਾਸ ਸੋਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਜ) ਲਾਲ ਵਿਸਵਾਸ਼ ਬੈਂਸ, ਐਸ.ਪੀ. ਪਿ੍ਰਥੀਪਾਲ ਸਿੰਘ ਅਤੇ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਸਤਿਨਾਮ ਸਿੰਘ ਵੀ ਮੌਜੂਦ ਸਨ। ਇਸ ਮੌਕੇ ਕਮੇਟੀ ਵੱਲੋ ਵਰਕਿੰਗ ਵੁਮੈਨ ਹੋਸਟਲ ਲੰਢੇ ਕੇ ਵਿਖੇ ਰੋਡ ਸਾਈਡ ‘ਤੇ ਚਾਰ ਦੁਕਾਨਾਂ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋ ਇਨਾਂ ਦੁਕਾਨਾਂ ਨੂੰ ਬਣਾਉਣ ਲਈ ਬਿਲਡਿੰਗ ਇੰਜੀਨੀਅਰ ਪਾਸੋ ਖਰਚੇ ਦਾ ਐਸਟੀਮੇਟ ਤਿਆਰ ਕਰਵਾ ਕੇ ਦੁਕਾਨਾਂ ਦੀ ਉਸਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਦੁਕਾਨ ਨੰਬਰ 1 ਨੂੰ ਲਾਇਸੰਸ ‘ਤੇ ਦੇਣ ਬਾਰੇ, ਰੈੱਡ ਕਰਾਸ ਦੀ ਸਾਲ 2001 ਵਿੱਚ ਖਰੀਦ ਕੀਤੀ ਗਈ ਐਬੂਲੈਸ ਵੈਨ ਨੂੰ ਕੰਡਮ ਕਰਕੇ ਨਵੀ ਐਬੂਲੈਸ ਦੀ ਖਰੀਦ ਕਰਨ, ਸੇਟ ਜੋਨ ਐਬੂਲੈਸ ਐਸੋਸੀਏਸ਼ਨ ਵਿੱਚ ਫਸਟ ਏਡ ਲੈਕਚਰਾਰ ਦੀ ਨਿਯੁਕਤੀ ਕਰਨ ਅਤੇ ਜ਼ਿਲਾ ਰੈਡ ਕਰਾਸ ਸੋਸਾਇਟੀ ਵਿੱਚ ਪੇਅ-ਸਕੇਲ ਤੇ ਕੰਨਟਰੈਕਟ ‘ਤੇ ਕੰਮ ਕਰਦੇ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਤਨਖਾਹ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲਾ ਰੈਡ ਕਰਾਸ ਸੋਸਾਇਟੀ ਵਿੱਚ ਠੇਕੇ ‘ਤੇ ਬਤੌਰ ਡਰਾਈਵਰ ਕੰਮ ਕਰਦੇ ਕੁਲਦੀਪ ਸਿੰਘ ਨੂੰ 10 ਹਜ਼ਾਰ ਪ੍ਰਤੀ ਮਹੀਨਾ ਮਾਣ-ਭੱਤਾ ਦੇਣ ਅਤੇ ਕਮੇਟੀ ਮੈਬਰਾਂ ਦੀ ਸਹਿਮਤੀ ਨਾਲ ਮੌਜੂਦਾ ਸਕੱਤਰ, ਜ਼ਿਲਾ ਰੈਡ ਕਰਾਸ ਸੋਸਾਇਟੀ ਸਤਿਨਾਮ ਸਿੰਘ ਨੂੰ ਸੇਵਾਵਾਂ 31 ਦਸੰਬਰ 2018 ਤੱਕ ਨਿਭਾਉਣ ਦੀ ਵੀ ਪ੍ਰਵਾਨਗੀ ਦਿੱਤੀ ਗਈ।ਇਸ ਮੀਟਿੰਗ ਵਿੱਚ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ, ਜ਼ਿਲਾ ਸਿੱਖਿਆ ਅਫ਼ਸਰ (ਸੈ) ਗੁਰਦਰਸ਼ਨ ਸਿੰਘ ਬਰਾੜ, ਮੈਡੀਕਲ ਅਫ਼ਸਰ ਡਾ: ਰਾਜੇਸ਼ ਅਤਰੀ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ, ਦਵਿੰਦਰ ਪਾਲ ਸਿੰਘ ਰਿੰਪੀ, ਆਰ.ਕੇ.ਗੋਇਲ, ਯੋਗੇਸ਼ ਗੋਇਲ ਆਦਿ ਹਾਜ਼ਰ ਸਨ।