ਕਾਂਗਰਸ ਪਾਰਟੀ ਦੀ ਬਲਾਕ ਪੱਧਰੀ ਹੰਗਾਮੀ ਮੀਟਿੰਗ ਨਿਹਾਲ ਸਿੰਘ ਵਾਲਾ ਵਿਖੇ 3 ਮਈ ਨੂੰ

ਨਿਹਾਲ ਸਿੰਘ ਵਾਲਾ, 2 ਮਈ (ਗੌਰਵ ਗੁਪਤਾ)-ਕਾਂਗਰਸ ਪਾਰਟੀ ਬਲਾਕ ਨਿਹਾਲ ਸਿੰਘ ਵਾਲਾ ਦੀ ਹੰਗਾਮੀ ਮੀਟਿੰਗ ਸਾਬਕਾ ਮੰਤਰੀ  ਅਤੇ ਬਾਘਾਪੁਰਾਣਾ ਦੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ 3 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਬਾਘਾਪੁਰਾਣਾ ਰੋਡ ਪੈਰਾਡਾਈਜ਼ ਪੈਲੇਸ ਨਿਹਾਲ ਸਿੰਘ ਵਾਲਾ ਵਿਖੇ ਹੋ ਰਹੀ ਹੈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਅਤੇ ਸਾਬਕਾ ਚੇਅਰਮੈਨ ਭਜਨ ਸਿੰਘ ਜੈਦ ਨੇ ਦੱਸਿਆ ਕਿ ਇਸ ਹੋ ਰਹੀ ਅਹਿਮ ਮੀਟਿੰਗ ਵਿਚ ਪਾਰਟੀ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਵਿਸ਼ੇਸ਼ ਤੌਰ ’ਤੇ ਪਹੰੁਚ ਰਹੇ ਹਨ । ਉਹਨਾਂ ਦੱਸਿਆ ਕਿ ਇਸ ਇਸ ਮੀਟਿੰਗ ਵਿਚ ਪਾਰਟੀ ਨੂੰ ਵਧੇਰੇ ਮਜ਼ਬੂਤ ਕਰਨ ਲਈ ਸੂਬੇ ਵਿੱਚ ਜਲਦ ਆ ਰਹੀਆਂ ਜ਼ਿਲਾ ਪ੍ਰੀਸ਼ਦ ਚੋਣਾਂ ,ਸੰਮਤੀ ਚੋਣਾਂ ਅਤੇ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਹਲਕੇ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਿਤਾਉਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਆਗੂੂਆਂ ਨੇ ਬਲਾਕ ਨਿਹਾਲ ਸਿੰਘ ਵਾਲਾ ਦੇ ਸਮੂਹ ਕਾਂਗਰਸੀ ਪਾਰਟੀ ਵਰਕਰਾਂ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ । ਇਹ ਮੀਟਿੰਗ ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ ਦੀ ਪ੍ਰਧਾਨਗੀ ਹੇਠ ਹੋਵੇਗੀ।  ਅੱਜ ਦੀ ਤਿਆਰੀ ਮੀਟਿੰਗ ਵਿਚ ਡਾ: ਦਵਿੰਦਰ ਗਿੱਲ,ਕਾਲੂ ਰਾਮ ਸਿਟੀ ਪ੍ਰਧਾਨ, ਪ੍ਰਵੀਨ ਬਾਂਸਲ, ਵਰਿੰਦਰ ਕੁਮਾਰ ਗੋਰਖਾ, ਸੋਨੂੰ ,ਰੰਜੂ ਮੰਗਲਾ ,ਧੀਰਜ ਪੋਪੀ, ਦੀਪਾ ਅਰੋੜਾ, ਸੰਜੀਵ ਜਿੰਦਲ ,ਜਗਸੀਰ ਗਰਗ, ਸ਼ਸ਼ੀ ਗਰਗ, ਸੰਜੂ ਮੰਗਲਾ, ਵਿਜੇ ਗਰਗ, ਨਿੰਦਰ ਮੈਂਬਰ, ਗੁਰਦਾਸ ਮੰਗਲਾ ਅਤੇ ਗੌਰਵ ਆਦਿ ਹਾਜ਼ਰ ਸਨ।