ਭਿਆਨਕ ਸੜਕ ਹਾਦਸੇ ਵਿਚ ਮਾਂ ਧੀ ਦੀ ਮੌਤ-ਦਾਦੀ ਗੰਭੀਰ ਜ਼ਖਮੀ,ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਕੋਲ ਮੋਟਰਸਾਈਕਲ ਆਇਆ ਟਰੈਕਟਰ ਟਰਾਲੀ ਦੀ ਲਪੇਟ ਚ

ਮੋਗਾ, 1 ਮਈ (ਜਸ਼ਨ): ਅੱਜ ਮੋਗਾ ਜ਼ਿਲ੍ਹਾ ਦੇ ਪਿੰਡ ਖੁਖਰਾਣਾ ਦੇ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮਾਂ ਧੀ ਦੀ ਮੌਤ ਹੋ ਗਈ ਜਦਕਿ ਦਾਦੀ ਗੰਭੀਰ ਰੂਪ ਚ ਜ਼ਖਮੀ ਹੋ ਗਈ। ਇਸ ਘਟਨਾ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਵੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਅਮਰਜੀਤ ਕੌਰ ਪਤਨੀ ਸਿਮਰਨਜੀਤ ਸਿੰਘ ਪਿੰਡ ਖੁਖਰਾਣਾ ਆਪਣੀ ਤਿੰਨ ਸਾਲਾ ਬੱਚੀ ਗੁਰਨੂਰ ਕੌਰ ਅਤੇ ਸੱਸ ਗੁਰਮੇਲ ਕੌਰ ਨਾਲ ਬੱਸ ਅੱਡੇ ਨੂੰ ਜਾ ਰਹੀਆਂ ਸਨ ਤਾਂ ਉਨ੍ਹਾਂ ਨੇ ਰਸਤੇ ਵਿਚੋਂ ਇਕ ਮੋਟਰਸਾਈਕਲ  ਸਵਾਰ ਨੌਜਵਾਨ ਮਨਪ੍ਰੀਤ ਸਿੰਘ ਉਮਰ 18 ਸਾਲ ਤੋਂ ਬੱਸ ਅੱਡੇ ਤੱਕ ਲਿਫਟ ਲੈ ਲਈ ਪਰ ਮੋਟਰਸਾਈਕਲ ਬੱਸ ਅੱਡੇ ਤੇ ਪਹੁੰਚਣ ਤੋਂ ਪਹਿਲਾਂ ਹੀ ਇਕ ਟਰੈਕਟਰ ਟਰਾਲੀ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਅਮਰਜੀਤ ਕੌਰ ਉਮਰ 27 ਸਾਲ ਅਤੇ ਉਸ ਦੀ ਤਿੰਨ ਸਾਲਾ ਬੇਟੀ ਗੁਰਨੂਰ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਦੋਂ ਕਿ ਉਸ ਦੀ ਸੱਸ ਗੁਰਮੇਲ ਕੌਰ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ। ਸਹਾਇਕ ਥਾਣੇਦਾਰ ਥਾਣਾ ਸਦਰ ਮੋਗਾ ਅੰਗਰੇਜ਼ ਸਿੰਘ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਟਰਸਾਈਕਲ ਚਾਲਕ ਨੌਜਵਾਨ ਵੀ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ