ਕਾਂਗਰਸ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਹੈਪੀ ਦੇ ਮਾਤਾ ਮੁਖ਼ਤਿਆਰ ਕੌਰ ਨੂੰ ਹਜਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਮੋਗਾ, 1 ਮਈ (ਜਸ਼ਨ):  ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਗੁਰਪ੍ਰੀਤ ਸਿੰਘ ਹੈਪੀ ਦੇ ਸਤਿਕਾਰਯੋਗ ਮਾਤਾ ਮੁਖ਼ਤਿਆਰ ਕੌਰ (72)ਜੋ ਬੀਤੇ ਦਿਨ ਸੰਖੇਪ ਬਿਮਾਰੀ ਪਿੱਛੋਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ ਦਾ ਅੰਤਿਮ ਸੰਸਕਾਰ ਅੱਜ ਪੂਰੀਆਂ ਧਾਰਮਿਕ ਰਸਮਾਂ ਨਾਲ ਸ਼ਹਿਰ ਦੇ ਕੈਂਪ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਹੈਪੀ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਤੇ ਮਾਤਾ ਮੁਖ਼ਤਿਆਰ ਕੌਰ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਜ਼ਿਲਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਐਡਵੋਕੇਟ ਰਵੀ ਗਰੇਵਾਲ,ਵਿਨੋਦ ਬਾਂਸਲ ਸ਼ਹਿਰੀ ਪ੍ਰਧਾਨ,  ਜ਼ਿਲਾ ਪ੍ਰਧਾਨ ਭਾਜਪਾ ਤਰਲੋਚਨ ਸਿੰਘ ਗਿੱਲ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ , ਸ਼ੋਮ੍ਰਣੀ ਅਕਾਲੀ ਦਲ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ  ਚਰਨਜੀਤ ਸਿੰਘ ਝੰਡੇਆਣਾ, ਸ਼ੋਮ੍ਰਣੀ ਅਕਾਲੀ ਦਲ ਬੀ ਸੀ ਵਿੰਗ ਪੰਜਾਬ ਦੇ ਮੀਤ  ਪ੍ਰਧਾਨ ਕਮਲਜੀਤ ਸਿੰਘ ਮੋਗਾ ,  ਕੌਂਸਲਰ ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ (ਕੌਂਸਲਰ), ਰਣਜੀਤ ਸਿੰਘ ਭਾੳੂ ਸਾਬਕਾ ਪ੍ਰਧਾਨ ਨੈਸਲੇ, ਕੁਲਦੀਪ ਸਿੰਘ ਬੱਸੀਆਂ ਪ੍ਰਧਾਨ, ਨਿਰਮਲ ਸਿੰਘ ਮੀਨੀਆਂ, ਰਾਕੇਸ਼ ਸਿਤਾਰਾ ਸੀਨੀਅਰ ਅਕਾਲੀ ਆਗੂ, ਰਾਜਾ ਸਿੰਘ ਭਾਰਤ ਵਾਲੇ, ਕੁਲਵੰਤ ਸਿੰਘ ਰਾਮਗੜੀਆ, ਗੁਰਸੇਵਕ ਸਿੰਘ ਸੰਨਿਆਸੀ, ਜਗਦੀਪ ਸਿੰਘ ਮੋਗਾ, ਕੌਂਸਲਰ ਸੁਖਵਿੰਦਰ ਸਿੰਘ ਆਜ਼ਾਦ, ਅਮਰਜੀਤ ਸਿੰਘ , ਗੁਰਪ੍ਰੀਤਮ ਸਿੰਘ ਚੀਮਾ, ਹਰਦੀਪ ਸਿੰਘ ਜੰਡੂ, ਸੋਹਣ ਸਿੰਘ ਸੱਗੂ,  ਜਸਪ੍ਰੀਤ ਸਿੰਘ ਵਿਕੀ ਸਾਬਕਾ ਸਰਪੰਚ, ਸੁਖਦੇਵ ਸਿੰਘ ਲੋਧਰਾ, ਰਣਜੀਤ ਸਿੰਘ ਮਾਲਵਾ, ਦਲਵੀਰ ਸਿੰਘ ਸੱਗੂ, ਪਿ੍ਰੰਸ ਗੈਦੂ, ਵਿਕੀ ਮਲਹੋਤਰਾ ਉੱਘੇ ਸਮਾਜ ਸੇਵੀ, ਨਿਰਮਲ ਸਿੰਘ  ਮੀਨੀਆ ਨੈਸਲੇ, ਚੰਨਪ੍ਰੀਤ ਸਿੰਘ, ਜਗਦੀਪ ਸਿੰਘ ਧਾਲੀਵਾਲ,ਐਸ.ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਸਮੇਤ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸਟਾਫ਼ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।ਇਸ ਮੌਕੇ ਸ਼ੋਮ੍ਰਣੀ ਅਕਾਲੀ ਦਲ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ  ਚਰਨਜੀਤ ਸਿੰਘ ਝੰਡੇਆਣਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਮਾਤਾ ਮੁਖ਼ਤਿਆਰ ਕੌਰ ਦਾ ਅੰਗੀਠਾ 2 ਮਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕੈਂਪ ਰੋਡ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ