ਪੱਤਰਕਾਰ ਦੇ ਅਗਵਾਹ ਹੋਏ ਲੜਕੇ ਨੂੰ 42 ਘੰਟਿਆਂ ‘ਚ ਪੁਲਿਸ ਨੇ ਕੀਤਾ ਬਰਾਮਦ

ਮੋਗਾ, 1 ਮਈ (ਹਰਵਿੰਦਰ ਸਿੰਘ ਬੱਬੂ) : ਮੋਗਾ ਦੇ ਵਿਸ਼ਵਕਰਮਾ ਭਵਨ ਜੀ.ਟੀ. ਰੋਡ ਨਜ਼ਦੀਕ ਰਹਿੰਦੇ ਪਹਿਰੇਦਾਰ ਦੇ ਪੱਤਰਕਾਰ ਜਗਮੋਹਨ ਸ਼ਰਮਾ ਦੇ ਪੱੁਤਰ ਤਿ੍ਰਭਵਨਦੀਪ (19) ਨੂੰ ਤਕਰੀਬਨ 42 ਘੰਟੇ ਪਹਿਲਾਂ ਮੁਹੱਲੇ ਦੇ ਸੁਖਦੇਵ ਸਿੰਘ ਉਰਫ ਸੇਬੂ ਤੇ ਗੁਰਵਿੰਦਰ ਸਿੰਘ ਉਰਫ ਮੋਨੂੰ ਕਾਰ ਤੇ ਜਬਰਨ ਅਗਵਾ ਕਰਕੇ ਲੈ ਗਏ ਸਨ। ਸਰਕਾਰੀ ਹਸਪਤਾਲ ਮੋਗਾ ਵਿਖੇ ਜੇਰੇ ਇਲਾਜ ਅਗਵਾ ਹੋਏ ਲੜਕੇ ਤਿ੍ਰਭਵਨਦੀਪ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਰਿਹਾ ਸੀ ਤਾਂ ਅਚਾਨਕ 5 ਵਿਅਕਤੀ ਜਿਨਾਂ ਚੋਂ ਤਿੰਨ ਵਿਅਕਤੀ ਨਕਾਬਪੋਸ਼ ਸਨ ਅਤੇ ਦੋ ਵਿਅਕਤੀ ਸੇਬੂ ਅਤੇ ਮੋਨੂੰ ਨੇ ਕਾਰ ਚੋਂ ਉਤਰ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਨਾਂ ਨੇ ਹਵਾ ਵਿਚ ਇਕ ਫਾਇਰ ਕੀਤਾ ਅਤੇ ਦੂਜਾ ਫਾਇਰ ਮੇਰੀ ਪਿੱਠ ਚ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਕੁਝ ਸ਼ਰੇ ਮੇਰੀ ਪਿੱਠ ਤੇ ਵੱਜੇ, ਜਿਸ ਕਾਰਨ ਮੈਂ ਡਿੱਗ ਪਿਆ।ਡਿੱਗਣ ਤੋਂ ਬਾਅਦ ਮੈਨੂੰ ਚੁੱਕ ਕੇ ਗੱਡੀ ਵਿੱਚ ਬਿਠਾ ਲਿਆ।ਇਸ ਤੋਂ ਬਾਅਦ ਉਹ ਨਾਮਾਲੂਮ ਜਗਾ ਤੇ ਲੈ ਗਏ ਪਰ ਰਸਤੇ ਵਿਚ ਲੱਗੇ ਸਾਈਨ ਬੋਰਡਾਂ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਇਹ ਹਰਿਆਣੇ ਦਾ ਏਰੀਆ ਹੈ,ਜਿੱਥੇ ਉਨਾਂ ਨੇ ਮੇਰੀ ਫੇਸਬੁੱਕ ਖੋਲ ਕੇ ਪਿਸਤੋਲ ਦੀ ਨੋਕ ਤੇ ਮੇਰੇ ਤੋਂ ਜਬਰਨ ਮੋਗਾ ਨਗਰ ਨਿਗਮ ਦੇ ਐਮ.ਸੀ.  ਅਤੇ ਸੀਨੀਅਰ ਕਾਂਗਰਸੀ ਆਗੂ ਨਰਿੰਦਰਪਾਲ ਸਿੰਘ ਸਿੱਧੂ ਅਤੇ ਉਸ ਦੇ ਕੁਝ ਸਾਥੀਆਂ ਵਿਰੁੱਧ ਬੋਲਣ ਲਈ ਕਿਹਾ। ਇਸ ਤੋਂ ਬਾਅਦ ਉਸ ਰਾਤ ਉਹ ਮੈਨੂੰ ਹਰਿਆਣਾ ਦੇ ਸ਼ਹਿਰ ਸਿਰਸਾ ਲੈ ਗਏ, ਜਿੱਥੇ ਉਨਾਂ ਨੇ ਮੈਨੂੰ ਇਕ ਮੋਟਰ ਤੇ ਰੱਖਿਆ। ਇਸ ਤੋਂ ਬਾਅਦ ਕੁਝ ਨਸ਼ੀਲੀ ਵਸਤੂ ਦੇ ਕੇ ਮੈਨੁੰ ਬੇਹੋਸ਼ ਕਰ ਦਿੱਤਾ। ਹੋਸ਼ ਆਉਣ ਤੇ ਅਗਵਾਕਾਰਾਂ ਦੀ ਕਾਰ ਬਠਿੰਡਾ ਕੋਲ ਆ ਕੇ ਖਰਾਬ ਹੋ ਗਈ ਜਿੱਥੇ ਉਨਾਂ ਕਿਸੇ ਦੀ ਫਾਰਚੂਨਰ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ।ਗੱਡੀ ਠੀਕ ਕਰਾਉਣ ਤੋਂ ਬਾਅਦ ਉਹ ਰਾਜਸਥਾਨ ਦੇ ਸ਼ਹਿਰ ਸੂਰਤਗੜ ਲੈ ਆਏ ਜਿੱਥੇ ਉਨਾਂ ਮੈਨੂੰ ਫਿਰ ਨਸ਼ੀਲੀ ਵਸਤੂ ਦੇ ਕੇ ਬੇਹੋਸ਼ ਕਰ ਦਿੱਤਾ।ਇਸ ਦੌਰਾਨ ਉਨਾਂ ਦੋ ਦਿਨ ਤੱਕ ਮੈਨੂੰ ਖਾਣ ਲਈ ਕੁਝ ਨਹੀਂ ਦਿੱਤਾ।ਮੈਂ ਲਗਭਗ ਅੱਜ ਸਵੇਰੇ 4 ਵਜੇ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਸੀ।ਅੱਜ ਦੁਪਹਿਰ ਲਗਭਗ ਤਿੰਨ ਵਜੇ ਅਗਵਾਕਾਰ ਮੈਨੂੰ ਨੀਮਬੇਹੋਸ਼ੀ ਦੀ ਹਾਲਤ ਵਿੱਚ ਬੱਧਨੀ ਨਹਿਰ ਨਜ਼ਦੀਕ ਕਾਰ ਚੋਂ ਸੁੱਟ ਕੇ ਫਰਾਰ ਹੋ ਗਏ।ਇਸ ਤੋਂ ਬਾਅਦ ਰਾਹਗੀਰਾਂ ਨੇ ਪੁਲਿਸ ਨੁੰ ਸੂਚਿਤ ਕੀਤਾ।ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮੈਨੂੰੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ। ਥਾਣਾ ਮੁਖੀ ਸਿਟੀ 1 ਗੁਰਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਗਵਾ ਹੋਏ ਨੌਜਵਾਨ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪੁਲਿਸ ਦੀਆਂ ਵੱਖ ਵੱਖ ਪਾਰਟੀਆਂ ਬਣਾਈਆਂ ਗਈਆਂ ਸਨ ਤੇ ਅਗਵਾਹਕਾਰਾਂ  ਦੇ ਰਿਸ਼ਤੇਦਾਰਾਂ ਦੇ ਘਰ ਛਾਪਾਮਾਰੀ ਕੀਤੀ ਗਈ ਸੀ।ਉਨਾਂ ਦੱਸਿਆ ਕਿ ਬੱਧਨੀ ਸਾਈਡ ਤੇ ਪੁਲਿਸ ਪਾਰਟੀ ਗਈ ਸੀ, ਜਿੱਥੇ ਅਗਵਾਹਕਾਰਾਂ ਵੱਲੋਂ ਲੜਕੇ ਨੁੰ ਸੁੱਟ ਕੇ ਚਲੇ ਗਏ ਸੀ।ਉਨਾਂ ਬੱਚੇ ਨੁੰ ਬਰਾਮਦ ਕਰਕੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾ ਦਿੱਤਾ।ਉਨਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਵੀ ਵਰਨਣਯੋਗ ਹੈ ਕਿ ਅਗਵਾਹਕਾਰਾਂ ਦੇ ਚੁੰਗਲ ਵਿਚ ਆਪਣੀ ਹੀ ਫੇਸਬੁੱਕ ਤੋਂ ਲਾਈਵ ਹੰੁਦਿਆਂ ਤਿ੍ਰਭਵਨ ਦੇ ਬਿਆਨਾਂ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਜਿਸ ਨੂੰ ਲੜਕੇ ਦੇ ਪਿਤਾ ਪੱਤਰਕਾਰ ਜਗਮੋਹਨ ਸ਼ਰਮਾ ਨੇ ਵੀ ਤਸਲੀਮ ਕੀਤਾ ਸੀ। ਪੱਤਰਕਾਰਾਂ ਵੱਲੋਂ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਤੱਕ ਕੀਤੀ ਚਾਰਾਜੋਈ ਸਦਕਾ ਲੜਕੇ ਦੀ ਸਹੀ ਸਲਾਮਤ ਵਾਪਸੀ ਸੰਭਵ ਹੋ ਸਕੀ ਹੈ ਕਿਉਂਕਿ ਅਪੁਸ਼ਟ ਖਬਰਾਂ ਮੁਤਾਬਕ ਪੁਲਿਸ ਨੇ ਅਗਵਾਹਕਾਰਾਂ ਦੇ ਰਿਸ਼ਤੇਦਾਰਾਂ ’ਤੇ ਭਾਰੀ ਦਬਾਅ ਬਣਾਇਆ ਹੋਇਆ ਸੀ ਜਿਸ ਕਾਰਨ ਅਗਵਾਹਕਾਰਾਂ ਨੇ ਪੱਤਰਕਾਰ ਦੀ ਪਤਨੀ ਨੂੰ ਬਕਾਇਦਾ ਫੋਨ ਕਰਕੇ ਆਖਿਆ ਸੀ ਕਿ ਉਹ ਤਿ੍ਰਭਵਨ ਨੂੰ ਛੱਡ ਦੇਣਗੇ ਪਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੰਗ ਨਾ ਕੀਤਾ ਜਾਵੇ। ਹਾਲ ਦੀ ਘੜੀ ਭਾਵੇਂ ਇਸ ਘਟਨਾ ਦਾ ਸੁਖਦ ਅੰਤ ਹੋ ਗਿਆ ਹੈ ਪਰ ਸਮਾਜ ਲਈ ਖਤਰੇ ਦੀ ਘੰਟੀ ਦੀਆਂ ਤਰੰਗਾਂ ਚੰਗੇ ਸੰਕੇਤ ਨਹੀਂ ਦੇ ਰਹੀਆਂ ਕਿਉਂਕਿ ਛੋਟੀ ਉਮਰ ਦੇ ਨੌਜਵਾਨਾਂ ਵੱਲੋਂ ਨਿੱਕੀ ਮੋਟੀ ਰੰਜਿਸ਼ ਕਾਰਨ ਇਨੇ ਵੱਡੇ ਮਾਰੂ ਕਦਮ ਉਠਾਉਣਾ ਕਾਲੇ ਦਿਨਾਂ ਦੀ ਦਾਸਤਾਨ ਦੀ ਆਰੰਭਤਾ ਸਿੱਧ ਹੋਵੇਗੀ।

 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ