ਬਾਬਾ ਫਰੀਦ ਸਕੂਲ ਵਿਖੇ ਰਾਜ ਪੱਧਰੀ ਐਮ.ਆਰ ਟੀਕਾਕਰਨ ਸਮਾਗਮ ਦਾ ਆਯੋੋਜਨ

ਫਰੀਦਕੋੋਟ, 1 ਮਈ  (ਪੱਤਰ ਪਰੇਰਕ) - 9 ਮਹੀਨੇ ਤੋੋਂ 15 ਸਾਲ ਦੇ ਬੱਚਿਆਂ ਨੂੰ  ਮੀਜ਼ਲਜ਼ (ਖਸਰਾ) ਅਤੇ ਰੁਬੈਲਾ ਵਰਗੀਆਂ ਨਾ-ਮੁਰਾਦ ਬੀਮਾਰੀਆਂ ਤੋੋਂ ਬਚਾਉਣ ਲਈ ਪੁੂਰੇ ਰਾਜ ਅੰਦਰ ਐਮ.ਆਰ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਸਬੰਧੀ ਰਾਜ ਪੱਧਰੀ ਸਮਾਗਮ ਬਾਬਾ ਫਰੀਦ ਜੀ ਦੀ ਚਰਨ ਛੋੋਹ ਪ੍ਰਾਪਤ ਧਰਤੀ ਫਰੀਦਕੋੋਟ ਤੋੋਂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ 73 ਲੱਖ 50 ਹਜ਼ਾਰ ਤੋੋਂ ਵਧੇਰੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਇਹ ਪ੍ਰਗਟਾਵਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਬਾਬਾ ਫਰੀਦ ਸਕੂਲ ਵਿਖੇ ਰਾਜ ਪੱਧਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਵਿਸ਼ਾਲ ਇਕੱਠ ਨੂੰ ਸੰਬੋੋਧਨ ਕਰਦਿਆਂ ਕੀਤਾ। ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸ ਮੁਹਿੰਮ ਦੀ ਸਫਲਤਾ ਲਈ  56794 ਸਿਹਤ ਸਟਾਫ ਅਤੇ 48983  ਸਵੈ ਇੱਛੁਕ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ । ਉਨਾਂ ਦੱਸਿਆ ਕਿ ਰਾਜ ਅੰਦਰ ਟੀਕਾਕਰਨ ਮੁਹਿੰਮ ਦੀ ਸਫਲਤਾ ਲਈ 5200 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਕਿ ਸਕੂਲਾਂ ਵਿੱਚ  58583 ਸੈਸ਼ਨ ਕਰਕੇ 73 ਲੱਖ 50 ਹਜ਼ਾਰ 382 ਬੱਚਿਆਂ ਦਾ ਟੀਕਾਕਰਨ ਕਰਨਗੀਆਂ। ਉਨਾਂ ਕਿਹਾ ਕਿ ਇਨਾਂ ਸੈਸ਼ਨਾਂ ਤੋੋਂ ਇਲਾਵਾ ਵੀ ਜੇਕਰ ਕੋੋਈ ਬੱਚਾ ਟੀਕਾਕਰਨ ਤੋੋਂ ਵਾਂਝਾ ਰਹਿ ਜਾਂਦਾ ਹੈ ਤਾਂ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ. ਘਰ-ਘਰ ਜਾ ਕੇ ਰਹਿੰਦੇ ਬੱਚਿਆਂ ਦਾ ਟੀਕਾਕਰਨ ਕਰਨਗੀਆਂ ਤਾਂ ਜੋੋ ਕੋੋਈ ਵੀ 9 ਮਹੀਨੇ ਤੋੋਂ 15 ਸਾਲ ਦਾ ਬੱਚਾ ਇਸ ਟੀਕਾਕਰਨ ਤੋੋਂ ਵਾਝਾਂ ਨਾ ਰਹਿ ਜਾਵੇ । ਉਨਾਂ ਕਿਹਾ ਕਿ ਖਸਰਾ ਇਕ ਜਾਨਲੇਵਾ ਬਿਮਾਰੀ ਹੈ ਜਿਸ ਦੇ ਨਤੀਜੇ ਵਜੋੋਂ ਨਿਮੋੋਨੀਆ, ਦਸਤ ਤੇ ਜੀਵਨ ਲਈ ਹੋੋਰ ਖਾਤਕ ਸਮੱਸਿਆਵਾਂ ਆਉਂਦੀਆਂ ਹਨ। ਇਸੇ ਤਰਾਂ ਰੁਬੈਲਾ ਕਾਰਨ ਗਰਭਵਤੀ ਮਾਵਾਂ, ਬੱਚਿਆਂ ਨੂੰ ਜਨਮ ਜਾਤ ਦੋੋਸ਼ਾਂ ਦੇ ਨਾਲ ਨਾਲ ਅੰਨਾਪਣ, ਬੋੋਲਾਪਣ, ਕਮਜ਼ੋੋਰ ਦਿਮਾਗ ਅਤੇ ਦਿਲ ਦੀਆਂ ਬਿਮਾਰੀਆਂ ਹੋੋ ਸਕਦੀਆਂ ਹਨ । ਇਨਾਂ ਦੋੋਵਾਂ ਬਿਮਾਰੀਆਂ ਦੇ ਇਲਾਜ ਲਈ ਐਮ.ਆਰ. ਦਾ ਟੀਕਾਕਰਨ ਪੰਜਾਬ ਸਰਕਾਰ ਵੱਲੋੋਂ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋੋਂ ਇਸ ਨੂੰ ਰਾਸ਼ਟਰੀ ਟੀਕਾਕਰਨ ਪ੍ਰੋੋਗਰਾਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ । ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸ਼ੋੋਸ਼ਲ ਮੀਡੀਆ ਤੇ ਐਮ.ਆਰ. ਟੀਕਾਕਰਨ ਸਬੰਧੀ ਕੀਤੇ ਜਾ ਰਹੇ ਕੂੂੜ ਪ੍ਰਚਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਪ੍ਰਾਪੇਗੰੰਡਾ ਕੁਝ ਸਮਾਜ ਵਿਰੋੋਧੀ ਅਨਸਰਾਂ ਵੱਲੋੋਂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਐਮ.ਆਰ ਦਾ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸ ਨਾਲ ਬੱਚੇ ਦੀ ਸਿਹਤ ਨੂੰ ਨੁਕਸਾਨ ਨਹੀਂ ਬਲਕਿ ਫਾਇਦਾ ਹੁੰਦਾ ਹੈ । ਉਨਾਂ ਕਿਹਾ ਕਿ ਟੀਕਾਕਰਨ ਕਾਰਨ ਹੀ ਪੰਜਾਬ ਤੇ ਪੂਰੇ ਦੇਸ਼ ਵਿਚੋੋਂ ਪੋੋਲੀਓ ਦਾ ਖਾਤਮਾ ਕੀਤਾ ਜਾ ਚੁੱਕਾ ਹੈ ਤੇ ਹੁਣ ਖਸਰਾ ਤੇ ਰੂਬੈਲਾ ਵਰਗੀਆਂ ਘਾਤਕ ਬਿਮਾਰੀਆਂ ਦਾ ਖਾਤਮਾ ਵੀ ਕੀਤਾ ਜਾਵੇਗਾ। ਉਨਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਟੀਕਾਕਰਨ ਮੁਹਿੰਮ ਦਾ ਹਿੱਸਾ ਬਣ ਕੇ ਇਸ ਦੀ ਸਫਲਤਾ ਲਈ ਕੰਮ ਕਰਨ ਤਾਂ ਜੋੋ ਰਾਜ ਦੇ ਬੱਚਿਆਂ ਜੋੋ ਕਿ ਸਾਡਾ ਭਵਿੱਖ ਹਨ, ਨੂੰ ਭਿਅੰਕਰ ਬਿਮਾਰੀਆਂ ਤੋੋਂ ਬਚਾਇਆ ਜਾ ਸਕੇ । ਉਨਾਂ ਸਮੂਹ ਧਾਰਮਿਕ, ਸਵੈ ਸੇਵੀ ਸੰਸਥਾਵਾਂ ਦੇ ਸੰਯੋੋਗ ਨਾਲ ਇਸ ਮੁਹਿੰਮ ਨੂੰ ਸਫਲ ਬਣਾਇਆ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਤੇ ਇਸ ਮੁਹਿੰਮ ਦੇ ਗਲਤ ਪ੍ਰਚਾਰ ਦੇ ਟਾਕਰੇ ਲਈ ਸਮੁੱਚੇ ਸਿਹਤ ਵਿਭਾਗ, ਸਾਰੇ ਸਿਵਲ ਸਰਜਨਾਂ ਤੋੋਂ ਇਲਾਵਾ ਆਈ.ਐਮ.ਏ. ਨੁੰਮਾਇੰਦਿਆਂ ਵੱਲੋੋਂ ਇਸ ਟੀਕਾਕਰਨ ਮੁਹਿੰਮ ਦੇ ਫਾਇਦਿਆਂ ਅਤੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ । ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਸਿਹਤ ਸੁਧਾਰਾਂ ਲਈ ਪੂਰੀ ਤਰਾਂ ਗੰਭੀਰ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ 306 ਹੋੋਰ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ।ਉਨਾਂ ਕਿਹਾ ਕਿ ਇਸ ਤੋੋਂ ਇਲਾਵਾ ਜਿਲਾ ਪ੍ਰੀਸ਼ਦ ਅਧੀਨ ਕੰਮ ਕਰਦੇ ਕਰੀਬ 1100 ਡਾਕਟਰਾਂ ਦੀਆਂ ਸੇਵਾਵਾਂ ਵੀ ਵੱਖ ਵੱਖ ਥਾਵਾਂ ਤੇ ਲੈਣ ਦੀ ਯੋੋਜਨਾ ਬਣਾਈ ਜਾ ਰਹੀ ਹੈ । ਉਨਾਂ ਇਹ ਵੀ ਦੱਸਿਆ ਕਿ ਰਾਜ ਦੇ 22 ਜਿਲਾ ਹਸਪਤਾਲਾਂ ਵਿੱਚ ਡਾਕਟਰਾਂ ਤੇ ਹੋੋਰ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਬਾਇਓਮੀਟਿ੍ਰਕ ਹਾਜ਼ਰੀ ਦਾ ਪ੍ਰਬੰਧ ਕੀਤਾ ਗਿਆ ਹੈ ।

ਫਰੀਦਕੋੋਟ ਤੋੋਂ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋੋ ਨੇ ਐਮ.ਆਰ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਫਰੀਦਕੋੋਟ ਤੋੋਂ ਕਰਨ ਤੇ ਸਿਹਤ ਮੰਤਰੀ ਦਾ ਦਿਲੋੋ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋੋਂ ਸ਼ੁਰੂ ਕੀਤੀ ਗਈ ਇਹ ਟੀਕਾਕਰਨ ਮੁੰਿਹੰਮ ਸਾਡੇ ਬੱਚਿਆਂ ਦੀ ਵਧੀਆ ਸਿਹਤ ਅਤੇ ਚੰਗੇ ਭਵਿੱਖ ਲਈ ਸਹਾਈ ਸਿੱਧ ਹੋੋਵੇਗੀ। ਉਨਾਂ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿਵਲ ਹਸਪਤਾਲ ਫਰੀਦਕੋੋਟ ਅਤੇ ਸਰਕਾਰੀ ਮੈਡੀਕਲ ਕਾਲਜ ਵਿੱਚ ਡਾਕਟਰਾਂ, ਸਟਾਫ ਅਤੇ ਦਵਾਈਆਂ ਆਦਿ ਦੀ ਘਾਟ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ। ਉਨਾਂ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਮੁਫਤ ਟੀਕਾਕਰਨ ਮੁਹਿੰਮ ਦੇ ਪਸਾਰ ਲਈ ਵੱਧ ਤੋੋਂ ਵੱਧ ਕੰਮ ਕਰਨ ਤਾਂ ਜੋੋ ਕੋਈ ਵੀ 9 ਮਹੀਨੇ ਤੋੋਂ 15 ਸਾਲ ਦਾ ਬੱਚਾ ਇਸ ਟੀਕਾਕਰਨ ਤੋੋਂ ਵਾਂਝਾ ਨਾ ਰਹੇ। ਇਸ ਤੋੋਂ ਪਹਿਲਾ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸਰਕਾਰੀ ਸਕੈਡੰਰੀ ਸਕੂਲ ਲੜਕੀਆਂ ਤੋੋਂ ਰਾਜ ਪੱਧਰੀ ਟੀਕਾਕਰਨ ਮੁੰਿਹੰਮ ਤੋੋਂ ਸ਼ੁਰੂਆਤ ਕੀਤੀ ਅਤੇ ਉਨਾਂ ਨੂੂੰ ਵੈਕਸੀਨ ਹੈਲਥ ਕਾਰਡ ਤਕਸੀਮ ਕੀਤੇ। ਉਨਾਂ ਸਕੂਲ ਦੇ ਬੱਚਿਆਂ ਲਈ 51000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ । ਉਨਾਂ ਸਿੱਖਿਆ ਤੇ ਹੋੋਰ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ । ਇਸ ਤੋੋਂ ਪਹਿਲਾਂ ਮੰਤਰੀ ਜੀ ਨੂੂੰ ਯੂਨੀਵਰਸਿਟੀ ਗੈਸਟ ਹਾਊਸ ਵਿਖੇ ਪੁਲਿਸ ਦੀ ਟੁੱਕੜੀ ਵੱਲੋੋ ਗਾਰਡ ਆਫ ਆਨਰ (ਸਲਾਮੀ) ਦਿੱਤਾ ਗਿਆ। ਇਸ ਮੌੌਕੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋੋ, ਸ: ਸੰਦੀਪ ਸਿੰਘ ਸੰਨੀ ਬਰਾੜ ਓ.ਐਸ.ਡੀ. ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ, ਡਾ: ਨਾਨਕ ਸਿੰਘ ਐਸ.ਐਸ.ਪੀ., ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ,ਡਾਇਰੈਕਟਰ ਹੈਲਥ ਸਰਵਸਿਸ ਡਾ. ਜਸਪਾਲ ਕੌੌਰ, ਡਾ. ਨਾਰੇਸ਼ ਕਾਂਸਰਾ ਡਾਇਰੈਕਟਰ ਫੈਮਿਲੀ ਵੈਲਫੇਅਰ, ਸਾਬਕਾ ਵਿਧਾਇਕ ਸ: ਜੋੋਗਿੰਦਰ ਸਿੰਘ ਪੰਜਗਰਾਈਂ, ਜਨਾਬ ਮੁਹੰਮਦ ਸਦੀਕ, ਸ: ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਵਿਦਿਅਕ ਸੰਸਥਾਵਾਂ, ਸ੍ਰੀ ਮਹੀਪਇੰਦਰ ਸਿੰਘ ਸੇਖੋੋਂ , ਸ੍ਰੀ ਸੁਰਿੰਦਰ ਗੁਪਤਾ, ਸਟੇਟ ਪ੍ਰੋੋਗਰਾਮਰ ਅਫਸਰ ਟੀਕਾਕਰਨ ਡਾ. ਜੀ.ਬੀ. ਸਿੰਘ , ਡਾ. ਰਜਿੰਦਰ ਕੁਮਾਰ ਸਿਵਲ ਸਰਜਨ, ਡਾ. ਸੰਜੀਵ ਸੇਠੀ, ਡਾ. ਬੀ.ਪੀ. ਸਿੰਘ, ਜਿਲਾ ਗਾਈਡੈਂਸ ਕੌੌਂਸਲਰ ਸ੍ਰੀ ਜਸਬੀਰ ਜੱਸੀ, ਜਸਵਿੰਦਰ ਸਿੰਘ ਸਿੱਖਾਂਵਾਲਾ ਆਦਿ ਹਾਜ਼ਰ ਸਨ ।