ਮਜ਼ਦੂਰ ਫੂਡ ਗਰੇਨ ਐਂਡ ਅਲਾਈਡ ਵਰਕਰਜ਼ ਯੂਨੀਅਨ ਨੇ ਮਜ਼ਦੂਰ ਦਿਵਸ ‘ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ

ਕੋਟ ਈਸੇ ਖਾਂ,1 ਮਈ (ਖੇਤਪਾਲ ਸਿੰਘ)- ਮਜ਼ਦੂਰ ਫੂਡ ਗਰੇਨ ਐਂਡ ਅਲਾਈਡ ਵਰਕਰਜ਼ ਯੂਨੀਅਨ ਡੀਪੂ ਕੋਟ ਈਸੇ ਖਾਂ ਮੋਗਾ ਦੇ ਪ੍ਧਾਨ ਬੱਗੜ ਸਿੰਘ, ਦੀ ਅਗਵਾਈ ਵਿੱਚ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ । ਇਸ ਮੌਕੇ ਇਕੱਤਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪ੍ਧਾਨ ਬੱਗੜ ਸਿੰਘ,  ਨੇ ਆਖਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਸਰਕਾਰ ਵੱਲੋਂ ਹਰ ਸਾਲ ਛੁੱਟੀ ਕੀਤੀ ਜਾਂਦੀ ਸੀ ਪਰ ਇਸ ਵਾਰ ਇਹ ਛੁੱਟੀ ਰੱਦ ਕਰ ਦਿੱਤੀ ਗਈ ਹੈ ਜਿਸ ਨਾਲ ਮਜ਼ਦੂਰ ਵਰਗ ਵਿੱਚ ਨਿਰਾਸ਼ਤਾ ਪਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਸਰਕਾਰਾਂ ਹਮੇਸ਼ਾਂ ਮਜ਼ਦੂਰਾਂ ਨਾਲ ਵਿਤਕਰਾ ਕਰਦੀਆਂ ਹਨ । ਇਸ ਮੌਕੇ ਉਹਨਾਂ ਨਾਲ ਮੀਤ ਪ੍ਧਾਨ ਬਲਵੰਤ ਸਿੰਘ ,ਸੈਕਟਰੀ ਬਲਵਿੰਦਰ ਸ਼ਰਮਾ,ਚੌਧਰੀ ਗੁਰਚਰਨ ਸਿੰਘ,ਬਲਵੀਰ ਸਿੰਘ,ਪੱਪੂ, ਚਿਰਾਗ ਸਿੰਘ,ਸਾਹਿਬ ਸਿੰਘ,ਮਹਿਲ ਸਿੰਘ,ਪਰਮਜੀਤ ਸਿੰਘ,ਭੋਲਾ ਸਿੰਘ,ਲ਼ਖਵੀਰ ਸਿੰਘ ਅਤੇ ਸਮੂਹ ਲੇਬਰ ਵਰਕਰ ਮੌਜੂਦ ਸਨ ।