ਰੋਜ਼ਾਨਾ ਜੀਵਨ ‘ਚ ਸਿਹਤਮੰਦ ਰਹਿਣ ਲਈ ਫਲਾਂ ਦਾ ਯੋਗਦਾਨ ਅਹਿਮ-ਅਨੁਜ ਗੁਪਤਾ

ਮੋਗਾ,1 ਮਈ (ਜਸ਼ਨ)- ਸਿਹਤਮੰਦ ਰਹਿਣ ਲਈ ਰੋਜ਼ਾਨਾ ਜੀਵਨ ਵਿਚ ਫਲਾਂ ਦਾ ਬਹੁਤ ਮਹੱਤਵ ਹੈ। ਇਹ ਵਿਚਾਰ ਮਾਉਟ ਲਿਟਰਾ ਜੀ ਸਕੂਲ ਦੇ ਕਿੰਡਰਗਾਰਟਨ ਵਿਚ ਮਨਾਏ ਤਰਬੂਜ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਤਰਬੂਜ਼ ਅਕਸਰ ਪੇਂਡੂ ਖੇਤਰਾਂ ਵਿਚ ਮਤੀਰੇ ਵਜੋਂ ਵੀ ਪ੍ਰਚੱਲਿਤ ਹੈ ਅਤੇ ਗਰਮੀਆਂ ਦੇ ਮੌਸਮ ਵਿਚ ਇਸ ਫ਼ਲ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਹੈ ਕਿ ਇਸ ਵਿਚ ਪਾਣੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਸਾਨੂੰ ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਫਰੂਟ ਸਲਾਦ ਦੇ ਤੌਰ ਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡਾ ਸ਼ਰੀਰ ਤੰਦਰੁਸਤ ਰਹਿੰਦਾ ਹੈ ।  ਉਹਨਾਂ ਆਖਿਆ ਕਿ ਇਕੋ ਤਰਾਂ ਦੇ ਫ਼ਲ ਖਾਣ ਦੀ ਬਜਾਏ ਰੋਜ਼ਾਨਾ ਵੱਖ ਵੱਖ ਤਰਾਂ ਦੇ ਫਲ਼ ਥੋੜੀ ਥੋੜੀ ਮਾਤਰਾ ਵਿਚ ਲੈਣ ਨਾਲ ਵੱਖ ਵੱਖ ਤਰਾਂ ਦੇ ਖੁਰਾਕੀ ਤੱਤ ਅਤੇ ਖਣਿਜ ਸਾਡੇ ਸਰੀਰ ਨੂੰ ਪ੍ਰਾਪਤ ਹੰੁਦੇ ਹਨ ਅਤੇ ਤੰਦਰੁਸ਼ਤੀ ਦੇ ਨਾਲ ਨਾਲ ਅਸੀਂ ਕੁਦਰਤੀ ਸੁੰਦਰਤਾ ਵੀ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਫਾਸਟ ਫੂਡ ਜਿਹੀ ਚੀਜ਼ਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ ਕਿਉਂਕਿ ਫਾਸਟ ਫੂਡ ਵਿਚ ਲੂਣ ਜਾਂ ਖੰਡ ਬਹੁਤ ਜ਼ਿਆਦਾ ਮਾਤਰਾ ਵਿਚ ਮਿਲਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਜ਼ਹਿਰ ਦੇ ਸਮਾਨ ਹਨ। ਸਮਾਗਮ ਵਿਚ ਬੱਚਿਆਂ ਨੇ ਲਾਲ ਰੰਗ ਦੇ ਕਪੜੇ ਪਹਿਨੇ ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਇਸ ਸਮਾਗਮ ਦੌਰਾਨ ਸਕੂਲ ਟੀਚਰਾਂ ਨੇ ਬੱਚਿਆ ਨੂੰ ਫਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਦਾ ਬੱਚਿਆਂ ਨੇ ਪੂਰੀ ਗਤੀਵਿਧੀ ਦਾ ਆਨੰਦ ਲਿਆ।