ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਮਨਾਇਆ ਗਿਆ ਮਜ਼ਦੂਰ ਦਿਵਸ

ਕੋਟਈਸੇ ਖਾਂ, 1 ਮਈ (ਜਸ਼ਨ)-ਮੋਗਾ ਇਲਾਕੇ ਦੀ ਨਾਮਵਰ ਵਿਦਿੱਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ.ਮੈਡਮ ਰਣਜੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ ਅਧੀਨ ਅਤੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਦੀ ਅਗਵਾਈ  ਹੇਠ ਮਜ਼ਦੂਰ ਦਿਵਸ  ਮਨਾਇਆ ਗਿਆ । ਮੈਡਮ ਸੁਖਪਾਲ ਕੌਰ ਦੇ ਸਹਿਯੋਗ ਸਦਕਾ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਵਿੱਚ ਸਾਰੇ ਵਿਦਿਆਰਥੀਆ ਨੇ ਸਭਾ ਵਿੱਚ ਭਾਗ ਲਿਆ, ਬਾਰ੍ਹਵੀਂ ਕਲਾਸ ਤੇ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੇ ਵਿਸ਼ੇ ਤੇ ਭਾਸ਼ਣ ਦਿੱਤੇ। ਭਾਸ਼ਣ ਵਿੱਚ ਕੰਮ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਕੰਮ ਹੀ ਪੂਜਾ ਹੈ ਤੇ ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ ਅਤੇ ਸਾਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ ਹੈ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਕਿਹਾ ਕਿ ਕੰਮ ਹੀ ਮਨੁੱਖ ਦੇ ਕਰਮ ਹਨ ,ਮਜ਼ਦੂਰ ਸਾਡੇ ਸਮਾਜ ਦਾ ਅਹਿਮ ਅੰਗ ਹਨ ਜੋ ਸਮਾਜ ਵਿੱਚ ਮਨਮੋਹਕ ਅਤੇ ੳੱੁਚੀਆਂ ਇਮਾਰਤਾਂ ਦਾ ਨਿਰਮਾਣ ਕਰਕੇ ਅੱਗੇ ਵਧਾਉਣ ਵਿੱਚ ਯੋਗਦਾਨ ਦੇ ਰਹੇ ਹਨ। ਇਸ ਮੌਕੇ ਛੋਟੇ ਬੱਚਿਆਂ ਅਤੇ ਚੇਅਰਮੈਨ ਸ: ਕੁਲਵੰਤ ਸਿੰਘ ਜੀ ਵੱਲੋਂ ਮਜ਼ਦੂਰਾਂ ਨੂੰ ਮਠਿਆਈ ਵੰਡੀ ਗਈ  । ਇਸ ਮੌਕੇ ਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ,ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਅਤੇ ਸਮੂਹ ਸਟਾਫ ਹਾਜ਼ਰ ਸੀ ।