ਮੈਕਰੋ ਗਲੋਬਲ ਦੀ ਵਿਦਿਆਰਥਣ ਕੰਵਲਦੀਪ ਕੌਰ ਨੇ ਹਾਸਲ ਕੀਤੇ 6 ਬੈਂਡ

ਨਿਹਾਲ ਸਿੰਘ ਵਾਲਾ, 1 ਮਈ (ਜਸ਼ਨ) - ਮੈਕਰੋ ਗਲੋਬਲ ਮੋਗਾ ਦੀ ਬਰਾਂਚ ਨਿਹਾਲ ਸਿੰਘ ਵਾਲਾ  ਵੱਲੋਂ ਕਰਵਾਈ ਜਾਂਦੀ ਮਿਹਨਤ ਅਤੇ ਸਹੀ ਮਾਰਗ ਦਰਸ਼ਨ ਸਦਕਾ ਵਿਦਿਆਰਥੀ ਆਈਲਜ਼ ’ਚੋਂ ਵਧੀਆ ਬੈਂਡ ਸਕੋਰ ਹਾਸਲ ਕਰਨ ਵਿਚ ਸਫ਼ਲ ਹੋ ਰਹੇ ਹਨ । ਇਸ ਵਾਰ ਵੀ ਸੰਸਥਾ ਤੋਂ ਆਈਲਜ਼ ਦੀ ਕੋਚਿੰਗ ਲੈਣ ਉਪਰੰਤ ਕੰਵਲਦੀਪ ਕੌਰ ਵਾਸੀ ਸਲਾਵਤਪੁਰਾ ਨੇ 6 ਬੈਂਡ ਹਾਸਲ ਕਰਕੇ ਵਿਦੇਸ਼ ਵਿਚ ਜਾ ਕੇ ਪੜਾਈ ਕਰਨ ਦਾ ਸੁਪਨੇ ਨੂੰ ਪੂਰਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੰਸਥਾ ਦੇ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਨੇ ਆਖਿਆ ਕਿ ਕੋਈ ਵੀ +2 ਦਾ ਵਿਦਿਆਰਥੀ ਜੋ ਵਿਦੇਸ਼ ਪੜਨ ਦੀ ਇੱਛਾ ਰੱਖਦਾ ਹੈ ਉਹ ਜਲਦ ਤੋਂ ਜਲਦ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਈਲਜ਼) ’ਚ ਮੁਹਾਰਤ ਹਾਸਲ ਕਰਨ ਲਈ ਮੈਕਰੋ ਗਲੋਬਲ ਮੋਗਾ ਦੇ ਵੱਖ ਵੱਖ ਥਾਵਾਂ ’ਤੇ ਸਥਿਤ ਸੈਂਟਰਾਂ ਤੋਂ ਆਪਣੀ ਸੁਵਿਧਾ ਅਨੁਸਾਰ ਆ ਕੇ ਕੋਚਿੰਗ ਹਾਸਲ ਕਰੇ ਤਾਂ ਕਿ ਆਈਲਜ਼ ਦੇ ਰਿਜ਼ਲਟ ਸਮੇਂ ਸਿਰ ਆਉਣ ਤੋਂ ਬਾਅਦ ਉਹ ਕਨੇਡਾ ਦੇ ਵਧੀਆ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਅਪਲਾਈ ਕਰ ਸਕੇ।  ਇਸ ਮੋਕੇ ਉਹਨਾਂ ਨਾਲ ਸੰਸਥਾ ਦੇ ਪ੍ਰਬੰਧਕ ਪ੍ਰਦੀਪ ਸਿੰਘ ਮਾਣੂੰਕੇ ਅਤੇ ਪਿ੍ਰਤਪਾਲ ਸਿੰਘ ਜਵਾਹਰ ਸਿੰਘ ਵਾਲਾ ਵੀ ਮੌਜੂਦ ਸਨ।