ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ( ਹੈਪੀ) ਨੂੰ ਸਦਮਾ ,ਮਾਤਾ ਦੀ ਮੌਤ,ਅੰਤਿਮ ਸੰਸਕਾਰ ਅੱਜ

ਮੋਗਾ, 1 ਮਈ (ਜਸ਼ਨ)-   ਪੰਜਾਬ ਕਾਂਗਰਸ ਦੇ ਸੂਬਾ ਸਕੱਤਰ  ਗੁਰਪ੍ਰੀਤ ਸਿੰਘ ( ਹੈਪੀ) ਨੂੰ ਉਸ ਸਮੇਂ ਗਹਿਰਾ ਸਦਮਾ ਪਹੰੁਚਿਆ ਜਦੋਂ ਉਹਨਾਂ ਦੇ ਮਾਤਾ ਮੁਖਤਿਆਰ ਕੌਰ 30 ਅਪਰੈਲ ਨੂੰ ਅਕਾਲ ਚਲਾਣਾ ਕਰ ਗਏ। ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਦਾ  ਅੰਤਿਮ ਸੰਸਕਾਰ ਅੱਜ 1 ਮਈ ਦਿਨ ਮੰਗਲਵਾਰ ਨੂੰ ਸਵੇੇਰੇ 10 ਵਜੇ ਸ਼ਿਵ ਪੁਰੀ ਸ਼ਮਸ਼ਾਨ ਘਾਟ ਨੇੜੇ ਬੰਦ ਫਾਟਕ ਵਿਖੇ ਹੋਵੇਗਾ।