ਹਰੀ ਸਿੰਘ ਖਾਈ ,ਦਵਿੰਦਰ ਸਿੰਘ ਧੂੜਕੋਟ ਤੇ ਹੋਰਨਾਂ ਵੱਲੋਂ ਮਾਤਾ ਬਲਬੀਰ ਕੌਰ ਭਾਗੀਕੇ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਨਿਹਾਲ ਸਿੰਘ ਵਾਲਾ , 30 ਅਪਰੈਲ (ਜਸ਼ਨ)- ਸਵ: ਜਥੇਦਾਰ ਜ਼ੋਰਾ ਸਿੰਘ ਭਾਗੀਕੇ ਦੀ ਸੁਪਤਨੀ ਬੀਬੀ ਬਲਬੀਰ ਕੌਰ ਦੇ ਪਿਛਲੇ ਦਿਨੀਂ ਅਕਾਲ ਚਲਾਣੇ ਉਪਰੰਤ ਵੱਖ ਵੱਖ ਆਗੂਆਂ ਵੱਲੋਂ ਜਥੇਦਾਰ ਜ਼ੋਰਾ ਸਿੰਘ ਭਾਗੀਕੇ ਦੀ ਨੂੰਹ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅੱਜ ਜਾਟ ਮਹਾਂ ਸਭਾ ਦੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ,ਦਵਿੰਦਰ ਸਿੰਘ ਧੂੜਕੋਟ ਬਲਾਕ ਪ੍ਰਧਾਨ ਕਾਂਗਰਸ ਅਜੀਤਵਾਲ,ਜਗਦੀਪ ਸਿੰਘ ਜੱਗਾ ਸਰਪੰਚ ਮੱਦੋਕੇ ਅਤੇ ਸੁਖਜੀਤ ਸਿੰਘ ਕਾਕਾ ਝੰਡੇਆਣਾ ਸੇਖੋਂ ਜਨਰੇਟਰ ਵਾਲੇ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਮਾਤਾ ਬਲਬੀਰ ਕੌਰ ਦੇ ਸਪੁੱਤਰ ਅਜਮੇਰ ਸਿੰਘ ਭਾਗੀਕੇ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜਥੇਦਾਰ ਜੋਰਾ ਸਿੰਘ ਭਾਗੀਕੇ ਨੇ ਤਮਾਮ ਉਮਰ ਆਪਣੇ ਸਿਆਸੀ ਜੀਵਨ ਦੌਰਾਨ ਸਿਰਫ਼ ਤੇ ਸਿਰਫ਼ ਲੋਕ ਸੇਵਾ ਦੇ ਕਾਰਜ ਨੂੰ ਮੁੱਖ ਰੱਖ ਕੇ ਰਾਜਨੀਤੀ ਕੀਤੀ ਤੇ ਉਹਨਾਂ ਦੀ ਇਸ ਮਿਹਨਤ ਅਤੇ ਮੁਸ਼ੱਕਤ ਭਰਪੂਰ ਜੀਵਨ ਸ਼ੈਲੀ ਕਾਰਨ ਹੀ ਉਹ ਲੋਕ ਆਗੂ ਵਜੋਂ ਪ੍ਰਵਾਨ ਚੜੇ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦੀ ਇਸ ਘਾਲਣਾ ਪਿਛੇ ਮਾਤਾ ਬਲਬੀਰ ਕੌਰ ਦਾ ਯੋਗਦਾਨ ਬੇਹੱਦ ਅਹਿਮ ਰਿਹਾ ਕਿਉਂਕਿ ਪੰਥਕ ਮੋਰਚਿਆਂ ਦੌਰਾਨ ਨਾ ਸਿਰਫ਼ ਬੀਬੀ ਬਲਬੀਰ ਕੌਰ ਇਕੱਲਿਆਂ ਪਰਿਵਾਰ ਦੀ ਦੇਖਭਾਲ ਕਰਦੇ ਰਹੇ ਸਗੋਂ ਲੋੜ ਪੈਣ ’ਤੇ ਖੁਦ ਪੰਥਕ ਸਫ਼ਾਂ ਵਿਚ ਵਿਚਰਦਿਆਂ ਪ੍ਰੇਰਨਾ ਸਰੋਤ ਬਣਦੇ ਰਹੇ ,ਇਸ ਕਰਕੇ ਉਹਨਾਂ ਦਾ ਵਿਛੋੜਾ ਜਿਥੇ ਪਰਿਵਾਰ ਲਈ ਅਸਿਹ ਹੈ  ਉੱਥੇ ਸਮਾਜ ਲਈ ਵੱਡਾ ਘਾਟਾ ਹੈ ।