ਜਨ ਆਕਰੋਸ਼ ਰੈਲੀ ਵਿਚ ਸ਼ਾਮਲ ਹੋਣ ਲਈ ਮੋਗਾ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਪਹੁੰਚੀ ਦਿੱਲੀ

ਦਿੱਲੀ, 29 ਅਪਰੈਲ (ਜਸ਼ਨ)-ਅੱਜ ਦਿੱਲੀ ਵਿਖੇ ਕਾਂਗਰਸ ਦੀ ਜਨ ਆਕਰੋਸ਼ ਰੈਲੀ ਵਿਚ ਸ਼ਾਮਲ ਹੋਣ ਲਈ  ਵਿਧਾਇਕ ਡਾ: ਹਰਜੋਤ ਕਮਲ ਸਿੰਘ,ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ,ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ,ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ , ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਸੂਬਾ ਸਕੱਤਰ, ਦਵਿੰਦਰ ਸਿੰਘ ਰਣੀਆ ਸੀਨੀਅਰ ਆਗੂ,ਪੰਜਾਬ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ,ਵੀਰਪਾਲ ਕੌਰ ਜੌਹਲ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ,ਉਪਿੰਦਰ ਗਿੱਲ,ਸਰਬਜੀਤ ਕੌਰ ਬਰਾੜ ਮਾਹਲਾ ਮੀਤ ਪ੍ਰਧਾਨ ਸੋਸ਼ਲ ਮੀਡੀਆ ਸੈੱਲ ਪੰਜਾਬ , ਗੁਰਵਿੰਦਰ ਦੌਲਤਪੁਰਾ ਆਦਿ ਆਪਣੇ ਸਾਥੀ ਆਗੂਆਂ ਅਤੇ ਸਮੱਰਥਕਾਂ ਸਮੇਤ ਦਿੱਲੀ ਲਈ ਰਵਾਨਾ ਹੋਏ। ਸਮੂਹ ਆਗੂਆਂ ’ਚ ਕੇਂਦਰ ਸਰਕਾਰ ਖਿਲਾਫ਼ ਰੋਹ ਸਪੱਸ਼ਟ ਦਿਖਾਈ ਦੇ ਰਿਹਾ ਸੀ।

ਰੈਲੀ ਉਪਰੰਤ ਮੋਗਾ ਜ਼ਿਲੇ ਨਾਲ ਸਬੰਧਤ ਵੱਖ ਵੱਖ ਆਗੂ ਪੰਜਾਬ ਭਵਨ ਇਕੱਤਰ ਹੋਏ ਤਾਂ ਕਿ ਵਾਪਸੀ ਇਕੱਠਿਆਂ ਹੋ ਸਕੇ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਮੁਹੰਮਦ ਸਦੀਕ ਵੀ ਮੋਗੇ ਵਾਲਿਆਂ ਨੂੰ ਉੱਡ ਕੇ ਮਿਲੇ ਅਤੇ ਯਾਦਗਾਰੀ ਤਸਵੀਰਾਂ ਕਰਵਾਈਆਂ । ਦਿੱਲੀ ਤੋਂ ਵਾਪਸੀ ਮੌਕੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਨੇ ਆਖਿਆ ਸੱਚਮੁੱਚ ਲੋਕਾਂ ’ਚ ਅਕਰੋਸ਼ ਸੀ ਅਤੇ ਸੱਤਾ ਤਬਦੀਲੀ ਲਈ ਲੋਕਾਂ ’ਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਰੈਲੀ ਵਿਚ ਠਾਠਾਂ ਮਾਰਦਾ ਇਕੱਠ ਕੇਂਦਰ ਸਰਕਾਰ ਦੇ ਨੋਟਬੰਦੀ ਫੈਸਲੇ ,ਜੀ ਐੱਸ ਟੀ  ਅਤੇ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਬੱਚੀਆਂ ’ਤੇ ਹੋ ਰਹੇ ਜਿਣਸੀ ਹਮਲਿਆਂ ਖਿਲਾਫ਼ ਰੋਹ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਵਿਚ ਸੱਤਾ ਤਬਦੀਲੀ ਲਿਆਉਣ ਦੀ ਇੱਛਾ ਜ਼ਾਹਰ ਕਰ ਰਿਹਾ ਸੀ।  ਉਹਨਾਂ ਕਿਹਾ ਕਿ ਲੋਕਾਂ ਦੇ ਵਲਵਲੇ 2019 ਵਿਚ ਕਾਂਗਰਸ ਨੂੰ ਕੇਂਦਰ ਵਿਚ ਸੱਤਾ ਸੌਂਪਣ ਵੱਲ ਇਸ਼ਾਰਾ ਕਰ ਰਹੇ ਸਨ। ਇਸ ਮੌਕੇ ਬੱਲੀ ਪੀ ਏ, ਛਿੰਦਾ ਬਰਾੜ,ਜਗਮੀਨ ਸਿੰਘ ਮੀਨਾ, ਸੰਦੀਪ ਸੰਧੂਆਂ ਵਾਲਾ, ਬੱਬੂ ਸਲੀਣਾ, ਗੁਰਪ੍ਰੀਤ ਸਲੀਣਾ, ਧੀਰਾ ਖੋਸਾ ਦੌਲਤਪੁਰਾ, ਗੁਰਨੂਰ ਸਿੰਘ ਦੌਧਰ, ਜੀਤਾ ਮੋਗਾ ਤੋਂ ਇਲਾਵਾ ਜ਼ਿਲੇ ਦੇ ਅਹਿਮ ਆਗੂ ਹਾਜ਼ਰ ਸਨ।