ਜਨ ਆਕ੍ਰੋਸ਼ ਰੈਲੀ ਚ ਲੋਕ ਵਹੀਰਾਂ ਘੱਤ ਕੇ ਪਹੁੰਚੇ -ਸੁਖਜੀਤ ਸਿੰਘ ਕਾਕਾ ਲੋਹਗੜ

ਦਿੱਲੀ,29 ਅਪਰੈਲ (ਜਸ਼ਨ)-‘‘ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸੱਦੇ ਤੇ ਦਿੱਲੀ ਵਿਖੇ ਕੀਤੀ ਗਈ ਲੋਕ ਰੋਹ ਰੈਲੀ ਲਈ ਕਾਂਗਰਸੀ ਆਗੂਆਂ ਵਰਕਰਾਂ  ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੰਜਾਬੀ ,ਕੇਂਦਰ ਸਰਕਾਰ ਦੇ ਨਕਾਰਾਤਮਕ ਪਹਿਲੂਆਂ ਨੂੰ ਉਜਾਗਰ ਕਰਨ ਲਈ ਆਪ ਮੁਹਾਰੇ ਦਿੱਲੀ ਪਹੁੰਚੇ’’।  ਇਨਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਰੈਲੀ ਲਈ ਗਏ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਦਿੱਲੀ ਦੇ ਰਸਤੇ ਚ ਹੋਟਲ ਤੇ ਰੁਕਦਿਆਂ ਫੋਨ ਤੇ ਸਾਡਾ ਮੋਗਾ ਡਾਟਕਾਮ ਨਿੳੂਜ਼ ਪੋਰਟਲ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕਾਕਾ ਲੋਹਗੜ ਨਾਲ ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭਗੇਰੀਆਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ,ਗੁਰਬੀਰ ਸਿੰਘ ਗੋਗਾ ਸੰਗਲਾ, ਸ਼ਿਵਾਜ਼ ਸਿੰਘ ਭੋਲਾ ਮਸਤੇਵਾਲਾ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ ,ਬਲਾਕ ਪ੍ਰਧਾਨ ਜਰਨੈਲ ਖੰਭੇ , ਗੁੱਗੂ ਦਾਤਾ,ਅਮਨਦੀਪ ਸਿੰਘ ਗਿੱਲ ਪ੍ਰਧਾਨ ਫਤਿਹਗੜ ਪੰਜਤੂਰ ,ਰਾਜ ਕਾਦਰਵਾਲਾ,ਜਸਵਿੰਦਰ ਸਿੰਘ ਸਰਪੰਚ ਤਖਤੂਵਾਲਾ ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਫਰੀਦਕੋਟ ,ਹਰਪ੍ਰੀਤ ਸ਼ੇਰੇਵਾਲਾ ਆਦਿ ਸੀਨੀਅਰ ਆਗੂ ਹਾਜ਼ਰ ਸਨ।  ਕਾਕਾ ਲੋਹਗੜ  ਨੇ  ਐੱਨ ਡੀ ਏ ਸਰਕਾਰ ਦੀਆਂ ਖਾਮੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਦੋ ਕਰੋੜ ਲੋਕਾਂ ਨੂੰ ਰੋਜ਼ਗਾਰ ਦੇਣ, ਕਿਸਾਨਾਂ ਨੂੰ ਘੱਟੋ ਘੱਟ ਸਮੱਰਥਨ ਮੁੱਲ ਦੇਣ ਅਤੇ ਕਾਲਾ ਧੰਨ ਵਾਪਸ ਲਿਆਉਣ ਦੇ ਵਾਅਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਹਾਸਲ ਕੀਤੀ ਪਰ ਹੁਣ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਸਗੋਂ ਸੰਵਿਧਾਨਕ ਸੰਸਥਾਵਾਂ ਤੇ ਹਮਲੇ ਕਰਨ ਦੇ ਯਤਨ ਸ਼ੁਰੂ ਹੋ ਗਏ ਹਨ ਅਤੇ ਦੇਸ਼ ਵਿੱਚ ਬੱਚੀਆਂ ਵੀ  ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ।  ਉਨਾਂ ਆਖਿਆ ਕਿ ਦੋ ਹਜ਼ਾਰ ਉੱਨੀ ਦੀਆਂ ਲੋਕ ਸਭਾ ਚੋਣਾਂ ਉਪਰੰਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਕਾਂਗਰਸ ਸਰਕਾਰ ਸੱਤਾ ਵਿਚ ਆਵੇਗੀ ਅਤੇ ਦੇਸ਼ ਮੁੜ ਤੋਂ ਤਰੱਕੀ ਦੀਆਂ ਲੀਹਾਂ ਤੇ ਚੱਲ ਕੇ ਉੱਚੀਆਂ ਮੰਜ਼ਿਲਾਂ  ਸਰ ਕਰੇਗਾ।