ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ ਕਸ਼ਮੀਰ ਕੌਰ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਸੰਗਤਾਂ ਅਤੇ ਸਨੇਹੀਆਂ ਨੇ ਦਿੱਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟ ਈਸੇ ਖਾਂ,29 ਅਪਰੈਲ (ਜਸ਼ਨ)-ਲੋਗੀਵਿੰਡ ਦੇ ਸਰਪੰਚ ਕੁਲਬੀਰ ਸਿੰਘ ਸੰਧੂ ਦੇ ਮਾਤਾ ਕਸ਼ਮੀਰ ਕੌਰ ਪਤਨੀ ਸਵਰਗੀ ਮਲੂਕ ਸਿੰਘ ਸੰਧੂ ਦਾ ਅੱਜ  ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨੰਬਰਦਾਰ ਅਰਬੇਲ ਸਿੰਘ ਦੀ ਨੂੰਹ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਬੀਰ ਸਿੰਘ ਸਰਪੰਚ ਲੌਂਗੀਵਿੰਡ, ਜਸਬੀਰ ਸਿੰਘ ਅਤੇ ਬਲਵੰਤ ਸਿੰਘ ਦੀ ਮਾਤਾ ਕਸ਼ਮੀਰ ਕੌਰ ਪਤਨੀ ਸਵ: ਮਲੂਕ ਸਿੰਘ ਲੌਂਗੀਵਿੰਡ ਨੂੰ ਅੱਜ ਪਿੰਡ ਲੌਂਗੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਅੱਜ ਸਵੇਰ ਵੇਲੇ ਮਾਤਾ ਕਸ਼ਮੀਰ ਕੌਰ ਦੇ ਮਿ੍ਰਤਕ ਸ਼ਰੀਰ ਨੂੰ ਸਿੰਘਾਵਾਲਾ ਤੋਂ ਲਿਆਂਦਾ ਗਿਆ ਅਤੇ ਪੂਰਨ ਸਤਿਕਾਰ ਨਾਲ ਰਵਾਇਤੀ ਰਸਮਾਂ ਉਪਰੰਤ ਉਹਨਾਂ ਦੇ ਆਖਰੀ ਸਫ਼ਰ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਰਧਾ ਨਾਲ ਸ਼ਾਮਲ ਹੋਏ । ਪਿੰਡ ਦੀਆਂ ਵੱਖ ਵੱਖ ਗਲੀਆਂ ਵਿਚ ਲੋਕਾਂ ਨੇ ਘਰਾਂ ਤੋਂ ਬਾਹਰ ਆ ਕੇ ਮਾਤਾ ਕਸ਼ਮੀਰ ਕੌਰ ਨੂੰ ਅੰਤਿਮ ਵਿਦਾਇਗੀ ਦਿੰਦਿਆਂ ਸ਼ਰਧਾ ਸੁਮਨ ਭੇਂਟ ਕੀਤੇ । ਇਸ ਅੰਤਿਮ ਯਾਤਰਾ ਵਿਚ ਸ਼ਾਮਲ ਲੋਕਾਂ ਦੀ ਸ਼ਰਧਾ ਇਸ ਗੱਲ ਤੋਂ ਵੀ ਪਤਾ ਲੱਗਦੀ ਸੀ ਕਿ ਮਾਤਾ ਜੀ ਦੇ ਸਪੁੱਤਰਾਂ ਕੁਲਬੀਰ ਸਿੰਘ ਲੌਂਗੀਵਿੰਡ, ਜਸਬੀਰ ਸਿੰਘ ਅਤੇ ਬਲਵੰਤ ਸਿੰਘ ਵੱਲੋਂ ਕਾਨੀ ਲੱਗਦਿਆਂ ਉਦਾਸ ਕਾਫ਼ਲਾ ਪਿੰਡ ਦੇ ਬਾਹਰ ਬਣੇ ਸ਼ਮਸ਼ਾਨਘਾਟ ਵਿਚ ਪਹੰੁਚ ਚੁੱਕਾ ਸੀ ਪਰ ਦੂਜੇ ਪਾਸੇ ਅਜੇ ਵੀ ਮਾਤਾ ਜੀ ਦੇ ਘਰੋਂ ਪਿੰਡ ਦੇ ਲੋਕ ਅਤੇ ਬਾਹਰੋਂ ਆਏ ਰਿਸ਼ਤੇਦਾਰ ਅਤੇ ਹਮਦਰਦ ਕਾਫ਼ਲੇ ਦਾ ਹਿੱਸਾ ਬਣ ਰਹੇ ਸਨ। ਸ਼ਮਸ਼ਾਨਘਾਟ ਵਿਚ ਸਮੂਹ ਸੰਗਤ ਨੇ ਮਾਤਾ ਕਸ਼ਮੀਰ ਕੌਰ ਦੇ ਅੰਤਿਮ ਦਰਸ਼ਨ ਕੀਤੇ । ਇਸ ਉਪਰੰਤ ਪਾਠੀ ਸਿੰਘਾਂ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਦੇਣ ਲਈ ਜੋਦੜੀਆਂ ਕੀਤੀਆਂ । ਅਰਦਾਸ ਉਪਰੰਤ ਮਾਤਾ ਕਸ਼ਮੀਰ ਕੌਰ ਦੇ ਸਪੁੱਤਰਾਂ ਕੁਲਬੀਰ ਸਿੰਘ ਲੌਂਗੀਵਿੰਡ ,ਜਸਬੀਰ ਸਿੰਘ ਅਤੇ ਬਲਵੰਤ ਸਿੰਘ ਨੇ ਮਾਤਾ ਕਸ਼ਮੀਰ ਕੌਰ ਲੋਗੀਵਿੰਡ ਦੀ ਚਿਤਾ ਨੂੰ ਅਗਨ ਭੇਂਟ ਕੀਤਾ । ਇਸ ਮੌਕੇ ਮੌਜੂਦ ਹਰ ਅੱਖ ਨਮ ਸੀ ਅਤੇ ਮਾਤਾ ਕਸ਼ਮੀਰ ਕੌਰ ਦੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋਣ ਕਾਰਨ ਗਮਗੀਨ ਨਜ਼ਰ ਆ ਰਹੀ ਸੀ। ਇਸ ਮੌਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੇ ਪੀ.ਏ. ਸੋਹਣ ਸਿੰਘ ਖੇਲਾ, ਡੀ.ਐਸ.ਪੀ. ਯਾਦਵਿੰਦਰ ਸਿੰਘ ਬਾਜਵਾ, ਵਿਜੈ ਕੁਮਾਰ ਧੀਰ ਸਾਬਕਾ ਚੇਅਰਮੈਨ, ਠੇਕੇਦਾਰ ਬਾਦਲ ਸੰਧੂ, ਦਲਜੀਤ ਸਿੰਘ ਬਿੱਟੂ ਠੇਕੇਦਾਰ ਰੇਤਾ, ਰਣਜੀਤ ਸਿੰਘ ਰਾਣਾ ਠੇਕੇਦਾਰ ਰੇਤਾ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਦਸ਼ਮੇਸ਼ ਗਰੁੱਪ ਆਫ ਸਕੂਲਜ਼ ਦੇ ਡਾਇਰੈਕਟਰ ਗੁੁਰਮੀਕ ਸਿੰਘ ਭੁੱਲਰ ਅਤੇ ਚੇਅਰਮੈਨ ਜਗਜੀਤ ਸਿੰਘ ਬੈਂਸ,ਹਰਬੰਸ ਸਿੰਘ ਭੁੱਲਰ,ਜੁਗਰਾਜ ਸਿੰਘ ਲੌਂਗੀਵਿੰਡ, ਰਾਜਨ ਵਰਮਾ ਐਮ.ਸੀ., ਬਿੰਦਰ ਗਲੋਟੀ,   ਸੰਜੀਵ ਕੋਛੜ ਇੰਚਾਰਜ ਸ਼ਿਕਾਇਤ ਨਿਵਾਰਨ ਕਮੇਟੀ ਆਮ ਆਦਮੀ ਪਾਰਟੀ ,  ਦਵਿੰਦਰ ਸਿੰਘ ਡਿੰਪਾ, ਪਰਮਜੀਤ ਸਿੰਘ ਐਡਵੋਕੇਟ,ਐਮ.ਸੀ. ਬਿੱਟੂ ਮਲਹੋਤਰਾ, ਕੁਲਬੀਰ ਸਿੰਘ ਮਸੀਤਾਂ, ਸਮਾਰ ਸਿੰਘ ਬਹਿਰਾਮਕੇ, ਚਰਨਜੀਤ ਸਿੰਘ, ਬਿੱਟੂ ਕੰਗ, ਗੁੁਰਚਰਨ ਸਿੰਘ ਦਾਤੇਵਾਲ, ਸੁੁਰਿੰਦਰ ਸਿੰਘ ਸਾਬਕਾ ਡੀ.ਐਸ.ਪੀ., ਹਰਜਿੰਦਰ ਸਿੰਘ ਹੈਡ ਮੁਨਸ਼ੀ, ਅਮੀਰ ਸਿੰਘ ਸਾਬਕਾ ਸਰਪੰਚ, ਜਗਰਾਜ ਸਿੰਘ ਸਰਪੰਚ, ਗੁੁਰਸੇਵਕ ਸਿੰਘ ਖੋਸਾ, ਕੁੁਲਵੰਤ ਸਿੰਘ ਸਰਪੰਚ, ਮੇਜਰ ਸਿੰਘ ਸਰਪੰਚ, ਪੰਕਜ ਕਪੂਰ, ਅਜੈ ਕਪੂਰ, ਮਾ. ਦਰਸ਼ਨ ਸਿੰਘ, ਭੁਪਿੰਦਰ ਨਾਰੰਗ, ਕਰਨੈਲ ਸਿੰਘ ਕੈਲਜੀ, ਲਖਵਿੰਦਰ ਅਰੋੜਾ, ਅੱਤਰ ਸਿੰਘ ਆਦਿ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ। ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਨੇ ਦੱਸਿਆ ਕਿ ਮਾਤਾ ਕਸ਼ਮੀਰ ਕੌਰ ਜੀ ਦਾ ਅੰਗੀਠਾ 30 ਅਪ੍ਰੈਲ ਦਿਨ ਸੋਮਵਾਰ ਨੂੰ ਸ਼ਮਸ਼ਾਨਘਾਟ ਲੌਂਗੀਵਿੰਡ ਵਿਖੇ ਸਵੇਰੇ 9 ਵਜੇ ਸੰਭਾਲਿਆ ਜਾਵੇਗਾ। ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਦੀ ਸਮੁੱਚੀ ਟੀਮ ਮਾਤਾ ਕਸ਼ਮੀਰ ਕੌਰ ਲੌਂਗੀਵਿੰਡ ਦੇ ਅਕਾਲ ਚਲਾਣੇ ’ਤੇ ਸੰਧੂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।  

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ