ਸਾਬਕਾ ਵਿਧਾਇਕ ਸ਼ਾਂਤ ਅਤੇ ਹੋਰਨਾਂ ਆਗੂਆਂ ਵੱਲੋਂ ਮਾਤਾ ਬਲਬੀਰ ਕੌਰ ਭਾਗੀਕੇ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਨਿਹਾਲ ਸਿੰਘ ਵਾਲਾ ,29 ਅਪਰੈਲ (ਜਸ਼ਨ)- ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਤਿਕਾਰਯੋਗ ਸੱਸ ਮਾਤਾ ਬਲਬੀਰ ਕੌਰ ਪਤਨੀ ਸਵ: ਜਥੇਦਾਰ ਜ਼ੋਰਾ ਸਿੰਘ ਭਾਗੀਕੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਗੁਰਬਚਨ ਸਿੰਘ ਬਰਾੜ ਸੂਬਾ ਸਕੱਤਰ ਕਾਂਗਰਸ, ਭੋਲਾ ਸਿੰਘ ਬਰਾੜ ਸਮਾਧ ਭਾਈ ਸੂਬਾ ਸਕੱਤਰ ,ਜੋਧਾ ਸਿੰਘ ਬਰਾੜ ਸੂਬਾ ਸਕੱਤਰ, ਸਿਆਸੀ ਸਕੱਤਰ ਬੀਬੀ ਭਾਗੀਕੇ ਸ: ਰੁਪਿੰਦਰ ਸਿੰਘ ਦੀਨਾ, ਮੋਹਰ ਸਿੰਘ ਸਾਬਕਾ ਸਰਪੰਚ ਮਾਣੂਕੇ, ਪ੍ਰਧਾਨ ਹਰਬੰਸ ਸਿੰਘ ਮਾਛੀਕੇ,ਗੁਰਚਰਨ ਸਿੰਘ ਹਕੀਮ, ਸੈਕਟਰੀ ਜਗਪਾਲ ਸਿੰਘ ਰਣਸੀਂਹ,ਸਤਵੰਤ ਸਿੰਘ ਕਾਲਾ,ਹਰਦੀਪ ਕੌਰ ਹਿੰਮਤਪੁਰਾ ਚੇਅਰਪਰਸਨ ਬਲਾਕ ਸੰਮਤੀ,ਚੈਅਰਮੈਨ ਇੰਦਰਜੀਤ ਸਿੰਘ ਰਾਜਾ, ਬਲਦੇਵ ਸਿੰਘ ਪ੍ਰਧਾਨ ਨਗਰ ਪੰਚਾਇਤ ਬੱਧਨੀ ,ਰਵੀ ਮੈਂਬਰ ਲੋਪੋ, ਮੁਕੰਦ ਸਿੰਘ ਲੋਪੋ, ਅਜਮੇਰ ਸਿੰਘ  ਬੱਧਨੀ  ਆਦਿ ਆਗੂ ਪਿੰਡ ਭਾਗੀਕੇ ਵਿਖੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਗ੍ਰਹਿ ਵਿਖੇ ਪਹੰੁਚੇ। ਮਾਤਾ ਬਲਬੀਰ ਕੌਰ ਦੇ ਸਪੁੱਤਰ ਅਜਮੇਰ ਸਿੰਘ ਭਾਗੀਕੇ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਗੂਆਂ ਨੇ ਆਖਿਆ ਕਿ ਪੰਥ ਰਹਿੰਦੀ ਦੁਨੀਆਂ ਤੱਕ ਸਵਰਗੀ ਜਥੇਦਾਰ ਜ਼ੋਰਾ ਸਿੰਘ ਭਾਗੀਕੇ ਅਤੇ ਉਹਨਾਂ ਦੀ ਸਪੁਤਨੀ ਬਲਬੀਰ ਕੌਰ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ। ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਿਆਸੀ ਸਕੱਤਰ ਸ: ਰੁਪਿੰਦਰ ਸਿੰਘ ਦੀਨਾ ਨੇ ਦੱਸਿਆ ਕਿ ਮਾਤਾ ਬਲਬੀਰ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਮਲੋ ਸ਼ਹੀਦ ਹਿੰਮਤਪੁਰਾ ਰੋਡ ਭਾਗੀਕੇ ਵਿਖੇ 6 ਮਈ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ।