ਸਭਰੰਗ ਵੈਲਫੇਅਰ ਕਲੱਬ ਬੁੱਘੀਪੁਰਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਵਿਦਿਆਰਥੀਆਂ ਨੂੰ ਵੰਡੀਆਂ ਕਾਪੀਆਂ

ਮੋਗਾ, 28 ਅਪਰੈਲ (ਜਸ਼ਨ)- ਸਭਰੰਗ ਵੈਲਫੇਅਰ ਕਲੱਬ ਬੁੱਘੀਪੁਰਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਪ੍ਰਧਾਨ ਸੁਖਵਿੰਦਰ ਸਿੰਘ, ਮੁੱਖ ਸਲਾਹਕਾਰ ਗੁਰਮੀਤ ਸਿੰਘ, ਅਡਜੈਕਟਿਵ ਮੈਂਬਰ ਦਰਸ਼ਨ ਸਿੰਘ, ਚੇਅਰਮੈਨ ਗਗਨਦੀਪ ਸਿੰਘ, ਸਰਪ੍ਰਸਤ ਬਾਬਾ ਗੋਕਲ ਚੰਦ, ਮੈਂਬਰ ਮਨਜੀਤ ਸਿੰਘ, ਸੁਖਜੀਤ ਸਿੰਘ ਵਾਈਸ ਪ੍ਰਧਾਨ ਆਜ਼ਾਦ ਕਲੱਬ, ਹਰਦੀਪ ਸਿੰਘ ਪ੍ਰਧਾਨ ਆਜ਼ਾਦ ਕਲੱਬ, ਰਾਜਪਾਲ ਸਿੰਘ ਤੋਂ ਇਲਾਵਾ ਜਤਿੰਦਰ ਕੌਰ, ਸਤਵਿੰਦਰ ਕੌਰ, ਸਤਵੰਤ ਕੌਰ, ਕਿਰਨਦੀਪ ਕੌਰ, ਮਨਜੀਤ ਸਿੰਘ, ਸੁਖਦੀਪ ਸਿੰਘ, ਰੁਪਿੰਦਰ ਕੌਰ, ਸਿਲਕੀ ਰਾਣੀ, ਅਮਨਜੋਤ ਕੌਰ ਆਦਿ ਹਾਜ਼ਰ ਸਨ। ਕਲੱਬ ਦੇ ਅਹੁਦੇਦਾਰਾਂ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਦੇ ਨਾਲ ਨਾਲ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਨੂੰ ਵੀ ਮੁਫਤ ਕਾਪੀਆਂ ਦਿੱਤੀਆਂ ਤਾਂ ਕਿ ਗਰੀਬ ਘਰਾਂ ਦੇ ਇਹ ਹੁਸ਼ਿਆਰ ਵਿਦਿਆਰਥੀ ਕਮਜ਼ੋਰ ਆਰਥਿਕਤਾ ਕਾਰਨ ਆਪਣੀ ਪੜਾਈ ਵਿਚਾਲੇ ਛੱਡ ਜਾਣ ਦੀ ਬਜਾਏ ਉਤਸ਼ਾਹਿਤ ਹੋ ਕੇ ਹੋਰ ਵਧੇਰੇ ਸਿੱਖਿਆ ਹਾਸਲ ਕਰਦਿਆਂ ਸਮਾਜ ਵਿਚ ਸਵੈਮਾਣ ਭਰਪੂਰ ਸ਼ਖਸੀਅਤ ਵਜੋਂ ਵਿਚਰ ਸਕਣ। ਸਿੱਖਿਆ ਸ਼ਾਸਤਰੀ ਸ: ਮਨਜੀਤ ਸਿੰਘ ਨੇ ਕਲੱਬ ਵੱਲੋਂ ਕੀਤੇ ਇਸ ਨਿਵੇਕਲੇ ਯਤਨ ਲਈ ਧੰਨਵਾਦ ਕੀਤਾ।