ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਮੋਗਾ ਵੱਲੋਂ ਸੇਵਾ ਮੁਕਤ ਹੋਏ ਸਾਥੀਆਂ ਦਾ ਵਿਸ਼ੇਸ਼ ਸਨਮਾਨ

 ਮੋਗਾ,2 ਅਪ੍ਰੈਲ (ਜਸ਼ਨ): ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਮੋਗਾ ਵੱਲੋਂ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਹੋਏ ਸਾਥੀ ਬਲਦੇਵ ਸਿੰਘ ਇੰਸਪੇਕਟਰ ਦਰਸ਼ਨ ਸਿੰਘ ਡਰਾਈਵਰ ਨੰਬਰ 50, ਅਮਰਜੀਤ ਸਿੰਘ ਡਰਾਈਵਰ ਨੰਬਰ 27, ਪਰਮਜਤੀ ਸਿੰਘ ਡਾਇਰੀ ਡਿਸਪੈਂਚਰ ਦਾ ਸਨਮਾਨ ਸਮਾਰੋਹ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਜੱਥੇਬੰਦੀ ਦੇ ਡਿਪਟੀ ਜਨਰਲ ਸਕੱਤਰ ਕਾ. ਅਵਤਾਰ ਸਿੰਘ ਗਗੜਾ ਵੱਲੋਂ ਉਪਰੋਕਤ ਸਾਥੀਆਂ ਦੀ ਜੱਥੇਬੰਦੀ ਪ੍ਰਤੀ ਅਤੇ ਆਪਣੀ ਸਰਵਿਸ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਸਰਾਹਨਾ ਕੀਤੀ ਗਈ। ਜੱਥੇਬੰਦੀ ਵੱਲੋਂ ਇਨਾਂ ਸਾਥੀਆਂ ਦਾ ਵਿਸ਼ੇਸ਼ ਸਨਮਾਨ ਇਕ ਛਾਪ, ਨਛੱਤਰ ਸਿੰਘ ਯਾਦਗਾਰੀ ਮੈਮੋਟੋ ਅਤੇ ਇਕ ਇਕ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਖੁਖਰਾਣਾ ਸੱਭਿਆਚਾਰਕ ਗਰੁੱਪ ਵੱਲੋਂ ਮਨੋਰੰਜਨ ਕੀਤਾ ਗਿਆ। ਬਚਿੱਤਰ ਸਿੰਘ ਧੋਕੜ ਵੱਲੋਂ ਸਨਮਾਨਿਤ ਸਾਥੀਆਂ ਦੇ ਨਾਲ ਆਏ ਹੋਏ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿਚ ਰਿਟਾਹਿਰ ਹੋਏ ਸਾਥੀਆਂ ਦੀ ਸ਼ਮੂਲੀਅਤ ਕਰਨ ਤੇ ਵਿਸ਼ੇਸ਼ ਧੰਨਾਦ ਕੀਤਾ ਗਿਆ ਤੇ ਅਪੀਲ ਕੀਤੀ ਗਈ ਕਿ ਪਹਿਲੀ ਮਈ ਨੂੰ ਕਿਰਤ ਦਿਵਸ ਮਨਾਉਣ ਲਈ ਸਵੇਰੇ 8:30 ਵਜੇ ਵਰਕਸ਼ਾਪ ਦੇ ਗੇਟ ਤੇ ਝੰਡੇ ਝੁਲਾਉਣ ਅਤੇ ਬਾਅਦ 11 ਵਜੇ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ। ਇਸ ਸਮੇਂ ਡਿਪੂ ਦੇ ਜਨਰਲ ਸਕੱਤਰ ਗਜ਼ੇਸ਼ਵਰ ਸਿੰਘ ਗਰੇਵਾਲ, ਸੁਖਜੀਤ ਸਿੰਘ ਗਰੇਵਾਲ, ਨਛੱਤਰ ਸਿੰਘ ਸਟੇਸ਼ਨ ਸੁਪਰਵਾਈਜ਼ਰ, ਬ੍ਰਾਂਚ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਭਿੰਡਰ, ਜਨਰਲ ਸਕੱਤਰ ਸੁਰਿੰਦਰ ਬਰਾੜ, ਗੁਰਜੰਟ ਕੋਕਰੀ, ਮੱਖਣ ਸਿੰਘ ਮੀਤ ਪ੍ਰਧਾਨ, ਜੰਟ ਸਿੰਘ, ਪਰਮਿੰਦਰ ਸਿੰਘ, ਗੁੁਰਪ੍ਰੀਤ ਸਿੰਘ, ਜਗਦੇਵ ਸਿੰਘ ਸਹਾਇਕ ਕੈਸ਼ੀਅਰ, ਛਿੰਦਰਪਾਲ ਵਰੇ, ਲਛਮਣ ਸਿੰਘ ਦਫਤਰੀ ਸਕੱਤਰ, ਮਨਪ੍ਰੀਤ ਸਿੰਘ ਜੁਆਇੰਟ ਸਕੱਤਰ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਸਮੇਂ ਪੈਨਸ਼ਨਰਜ ਯੂਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਡਗਰੂ, ਓਂਕਾਰ ਸਿੰਘ ਤੇ ਪੈਨਸ਼ਨਰ ਵੱਡੀ ਗਿਣਤੀ ਵਿਚ ਹਾਜ਼ਰ ਸਨ।